Close

About 3.5 lakh animals in the district will be vaccinated free of cost by going door-to-door

Publish Date : 18/05/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ

ਜ਼ਿਲ੍ਹੇ ਵਿੱਚ ਲੱਗਭੱਗ 3.5 ਲੱਖ ਪਸ਼ੂਆਂ ਨੂੰ ਘਰ-ਘਰ ਜਾ ਕੇ ਮੁਫ਼ਤ ਲਗਾਈ ਜਾਵੇਗੀ ਗਲਘੋਟੂ ਵੈਕਸੀਨ-ਡਿਪਟੀ ਕਮਿਸ਼ਨਰ

ਜ਼ਿਲ੍ਹਾ ਤਰਨ ਤਾਰਨ ਦੇ ਪਸ਼ੂ ਪਾਲਕਾਂ ਨੂੰ ਹੋਵੇਗਾ ਲੱਗਭੱਗ 17 ਲੱਖ ਰੁਪਏ ਦਾ ਲਾਭ

ਪਸ਼ੂ ਪਾਲਕਾਂ ਨੂੰ ਵਿਭਾਗ ਦੇ ਅਧਿਕਾਰੀਆਂ ਨੂੂੰ ਸਹਿਯੋਗ ਕਰਨ ਦੀ ਕੀਤੀ ਅਪੀਲ਼

ਤਰਨ ਤਾਰਨ, 18 ਮਈ :

            ਕੋਵਿਡ-19 ਦੀ ਮਹਾਂਮਾਰੀ ਦੇ ਚੱਲਦੇ ਇੱਕ ਇਤਿਹਾਸਿਕ ਫੈਸਲੇ ਰਾਹੀਂ ਪੰਜਾਬ ਸਰਕਾਰ ਨੇ ਪਸ਼ੂਆਂ ਵਿੱਚ ਛੂਤੀ ਬਿਮਾਰੀਆਂ ਤੋ ਬਚਾਅ ਲਈ ਲੱਗਣ ਵਾਲੇ ਟੀਕੇ, ਜਿਵੇਂ ਕਿ ਗਲਘੋਟੂ, ਬਲੈਕ ਕੁਆਟਰ ਆਦਿ ਮੁਫਤ ਕਰ ਦਿੱਤੇ ਹਨ, ਜਿਸ ਨਾਲ ਪੰਜਾਬ ਦੇ 70 ਲੱਖ ਪਸ਼ੂਆਂ ਨੂੰ ਮੁਫਤ ਵੈਕਸੀਨ ਲਗਾਈ ਜਾਵੇਗੀ।ਜਿਸ ਨਾਲ ਪਸ਼ੂ ਪਾਲਕਾ ਨੂੰ ਕਰੀਬ ਸਾਢੇ ਤਿੰਨ ਕਰੋੜ ਦਾ ਲਾਭ ਹੋਵੇਗਾ।ਜਿਕਰਯੋਗ ਹੈ ਕਿ ਇਹ ਵੈਕਸੀਨ ਦੇ ਰੇਟ ਪਹਿਲਾ 5 ਰੁਪਏ ਪ੍ਰਤੀ ਜਾਨਵਰ ਲਗਾਈ ਜਾਂਦੀ ਸੀ।

            ਜ਼ਿਲ੍ਹਾ ਤਰਨ ਤਾਰਨ ਵਿੱਚ ਪਸ਼ੂਆਂ ਦੀ ਗਲਘੋਟੂ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੱਗਭੱਗ 3.5 ਲੱਖ ਪਸ਼ੂਆਂ ਨੂੰ ਘਰ-ਘਰ ਜਾ ਕੇ ਮੁਫ਼ਤ ਗਲਘੋਟੂ ਵੈਕਸੀਨ ਲਗਾਈ  ਜਾਵੇਗੀ, ਜਿਸ ਨਾਲ ਜ਼ਿਲੇ੍ਹ ਦੇ ਪਸ਼ੂ ਪਾਲਕਾਂ ਨੂੰ ਲੱਗਭੱਗ 17 ਲੱਖ ਰੁਪਏ ਦਾ ਲਾਭ ਹੋਵੇਗਾ।

            ਉਹਨਾਂ ਨੇ ਜ਼ਿਲ੍ਹੇ ਦੇ ਪਸ਼ੂ ਪਾਲਕਾ ਨੂੰ ਅਪੀਲ ਕੀਤੀ ਕਿ ਆਪਣੇ ਸਾਰੇ ਪਸ਼ੂਆਂ ਨੂੰ ਇਹ ਵੈਕਸੀਨ ਲਗਵਾਉਣੀ ਜ਼ਰੂਰੀ ਬਣਾਈ ਜਾਵੇ ਤਾਂ ਜੋ ਉਹਨਾਂ ਦੇ ਪਸ਼ੂ ਇਸ ਨਾਮੁਰਾਦ ਬਿਮਾਰੀ ਤੋਂ ਬਚੇ ਰਹਿ ਸਕਣ ਅਤੇ ਕੋਵਿਡ-19 ਦੇ ਸਮੇਂ ਪਸ਼ੂਆਂ ਵੱਧ ਦੁੱਧ ਪ੍ਰਾਪਤ ਕਰਕੇ ਪਸ਼ੂ ਪਾਲਕਾ ਦੀ ਆਮਦਨ ਵਿੱਚ ਵਾਧਾ ਹੋ ਸਕੇ।ਉਹਨਾਂ ਕਿਹਾ ਪਸ਼ੂ ਪਾਲਕ ਵੀਰ ਵੈਕਸੀਨ ਲਗਾਉਣ ਆਈਆਂ ਵਿਭਾਗ ਦੀਆਂ ਟੀਮਾਂ ਨਾਲ ਸਹਿਯੋਗ ਕਰਨ ਤਾਂ ਜੋ ਜ਼ਿਲ੍ਹੇ ਵਿੱਚ ਕੋਈ ਵੀ ਪਸ਼ੂ ਇਸ ਵੈਕਸੀਨ ਦੇ ਲੱਗਣ ਤੋਂ ਵਾਂਝਾ ਨਾ ਰਹਿ ਜਾਵੇ।

            ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਤਰਨ ਤਾਰਨ ਡਾ. ਗੁਰਅਵਤਾਰ ਸਿੰਘ ਨੇ ਦੱਸਿਆਂ ਕਿ ਇਹ ਵੈਕਸੀਨ ਪਸ਼ੂ ਪਾਲਣ ਵਿਭਾਗ ਦੀਆਂ 25 ਟੀਮਾਂ ਵੱਲੋਂ ਘਰ-ਘਰ ਜਾ ਕੇ ਲਗਾਈ ਜਾਵੇਗੀ।ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਪਸ਼ੂ ਪਾਲਣ ਮੰਤਰੀ ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦਾ ਇਸ ਲੋਕ ਪੱਖੀ ਫੈਸਲੇ ਲਈ ਵਿਸ਼ੇਸ਼ ਧੰਨਵਾਦ ਕੀਤਾ ਅਤੇ ਇਸ ਵਿਸ਼ੇਸ਼ ਯੋਗਦਾਨ ਲਈ ਪੀ. ਐੱਸ. ਵੀ. ਓ. ਏ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਰੰਧਾਵਾ ਦਾ ਵੀ ਧੰਨਵਾਦ ਕੀਤਾ।

            ਇਸ ਮੌਕੇ ਡਾ. ਸੁਖਰਾਜ ਸਿੰਘ ਬੱਲ ਜ਼ਿਲ੍ਹਾ ਪ੍ਰਧਾਨ, ਡਾ. ਜਗਜੀਤ ਸਿੰਘ, ਡਾ. ਤੇਜਿੰਦਰ ਸਿੰਘ ਮੈਂਬਰ ਪੰਜਾਬ ਸਟੇਟ ਵੈਟਰਨਰੀ ਕੌਸਲ, ਵੈਟਰਨਰੀ ਇੰਸਪੈਕਟਰ ਬਰਿੰਦਰਪਾਲ ਸਿੰਘ ਕੈਰੋ, ਰੁਪਿੰਦਰਪਾਲ ਸਿੰਘ ਲੋਹਕਾ ਜਿਲ੍ਹਾ ਪ੍ਰਧਾਨ ਅਤੇ ਰੂਰਲ ਵੈਟਰਨਰੀ ਫਾਰਮਾਸਿਸਟ ਸ਼੍ਰੀ ਸੁਖਪਾਲ ਸਿੰਘ ਆਦਿ ਹਾਜ਼ਿਰ ਸਨ।

—————-