According to the instructions of the Director Language Department, Punjab, the directory is being prepared by collecting the details of the writers of various genres.
ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਤਾਰਨ ਤਾਰਨ ਵੱਲੋਂ ਸਾਹਿਤਕਾਰਾਂ/ਲੇਖਕਾਂ ਦੀ ਡਾਇਰੈਕਟਰੀ ਸੰਬੰਧੀ ਵੇਰਵਿਆਂ ਦੀ ਮੰਗ
ਸਾਹਿਤਕਾਰਾਂ/ਲੇਖਕਾਂ ਦੀ ਡਾਇਰੈਕਟਰੀ ਦਾ ਕਾਰਜ ਅੰਤਿਮ ਪੜਾਅ ‘ਤੇ
ਤਰਨ ਤਾਰਨ 11 ਅਕਤੂਬਰ:
ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵਿਧਾਵਾਂ ਦੇ ਲੇਖਕਾਂ ਦੇ ਵੇਰਵੇ ਇਕੱਤਰ ਕਰਕੇ ਡਾਇਰੈਕਟਰੀ ਤਿਆਰ ਕੀਤੀ ਜਾ ਰਹੀ ਹੈ । ਇਸ ਡਾਇਰੈਕਟਰੀ ਦਾ ਕਾਰਜ ਅੰਤਿਮ ਪੜਾਅ ‘ਤੇ ਹੈ ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ, ਤਾਰਨ ਤਾਰਨ ਡਾ. ਜਗਦੀਪ ਸਿੰਘ ਸੰਧੂ ਨੇ ਦੱਸਿਆ ਕੇ ਜ਼ਿਲ੍ਹਾ ਤਾਰਨ ਤਾਰਨ ਦੇ ਸਾਹਿਤਕਾਰਾਂ/ਲੇਖਕਾਂ ਤੋਂ ਉਹਨਾਂ ਦੇ ਸਾਰੇ ਨਿੱਜੀ ਅਤੇ ਸਾਹਿਤਿਕ ਵੇਰਵੇ ਮੰਗੇ ਜਾ ਰਹੇ ਹਨ। ਕਾਫੀ ਸਾਹਿਤਕਾਰਾਂ/ਲੇਖਕਾਂ ਨੇ ਵੇਰਵੇ ਜ਼ਿਲ੍ਹਾ ਭਾਸ਼ਾ ਦਫ਼ਤਰ, ਤਾਰਨ ਤਾਰਨ ਵਿਖੇ ਵੇਰਵੇ ਭੇਜ ਦਿੱਤੇ ਸਨ। ਹੁਣ ਜ਼ਿਲ੍ਹਾ ਤਰਨ ਤਾਰਨ ਦੇ ਉਹਨਾਂ ਸਾਹਿਤਕਾਰਾਂ/ਲੇਖਕਾਂ ਜਿਨ੍ਹਾਂ ਨੇ ਆਪਣੇ ਵੇਰਵੇ ਅਜੇ ਤੱਕ ਨਹੀਂ ਭੇਜੇ,ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ ਵੇਰਵੇ ਤੁਰੰਤ ਭੇਜਣ ਦੀ ਖੇਚਲ ਕਰਨ ।ਇਹ ਵੇਰਵੇ ਮਿਤੀ 16-10-2024 ਸ਼ਾਮ 5 ਵਜੇ ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ, ਤਾਰਨ ਤਾਰਨ ਵਿਖੇ ਪੁਜਦੇ ਕੀਤੇ ਜਾਣ ।