Additional Deputy Commissioner Nagar Council, Tarn Taran checking sewage treatment plants located on Kajikot Road and Palasour Road.
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਵਧੀਕ ਡਿਪਟੀ ਕਮਿਸ਼ਨਰ ਵੱਲੋ ਨਗਰ ਕੌੋਸਲ, ਤਰਨ ਤਾਰਨ ਦੇ ਕਾਜੀਕੋਟ ਰੋਡ ਅਤੇ ਪਲਾਸੌਰ ਰੋਡ ਉਪਰ ਸਥਿਤ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਚੈਕਿੰਗ
ਕਾਰਜ ਸਾਧਕ ਅਫਸਰ ਨੂੰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਵਿਭਾਗ ਨਾਲ ਤਾਲਮੇਲ ਕਰਕੇ ਤੁਰੰਤ ਦੋਵੇਂ ਸੀਵਰੇਜ ਟਰੀਟਮੈਂਟ ਪਲਾਂਟਾਂ ਨੂੰ ਚਾਲੂ ਕਰਵਾਉਣ ਦੀ ਹਦਾਇਤ
ਤਰਨ ਤਾਰਨ, 07 ਜੁਲਾਈ :
ਵਧੀਕ ਡਿਪਟੀ ਕਮਿਸ਼ਨਰ, ਤਰਨ ਤਾਰਨ ਸ਼੍ਰੀਮਤੀ ਅਮਨਿੰਦਰ ਕੌਰ ਵੱਲੋ ਨਗਰ ਕੌੋਸਲ, ਤਰਨ ਤਾਰਨ ਦੇ ਕਾਜੀਕੋਟ ਰੋਡ ‘ਤੇ ਬਣੇ 4 ਐਮ. ਐਲ. ਡੀ., ਸੀਵਰੇਜ ਟਰੀਟਮੈਂਟ ਪਲਾਂਟ ਦੀ ਚੈਕਿੰਗ ਕੀਤੀ ਗਈ ਅਤੇ ਮੌਕੇ ‘ਤੇ ਪਾਇਆ ਗਿਆ ਕਿ ਸੀਵਰੇਜ ਟਰੀਟਮੈਂਟ ਪਲਾਂਟ ਬੰਦ ਹਾਲਤ ਵਿੱਚ ਸੀ ਅਤੇ ਚਾਰ ਦੀਵਾਰੀ ਦੇ ਅੰਦਰ ਬਹੁਤ ਸਾਰੀ ਬੂਟੀ ਅਤੇ ਘਾਹ ਉੱਘਿਆ ਹੋਇਆ ਸੀ।
ਇਸ ਸਬੰਧੀ ਉਹਨਾਂ ਮੌਕੇ ‘ਤੇ ਮੌਜੂਦ ਸੈਨਟਰੀ ਇੰਸਪੈਕਟਰ ਨੂੰ ਹਦਾਇਤ ਕੀਤੀ ਗਈ ਇਸ ਦੀ ਸਫ਼ਾਈ ਤੁਰੰਤ ਕਰਵਾਈ ਜਾਵੇ। ਇਸ ਉਪਰੰਤ ਪਲਾਸੌਰ ਰੋਡ ਉਪਰ ਸਥਿਤ 9 ਐੱਮ. ਐੱਲ. ਡੀ. ਸੀਵਰੇਜ ਟਰੀਟਮੈਂਟ ਪਲਾਂਟ ਦੀ ਚੈਕਿੰਗ ਕੀਤੀ ਗਈ ਅਤੇ ਇਹ ਐਸ. ਟੀ. ਪੀ. ਵੀ ਮੌਕੇ ‘ਤੇ ਬੰਦ ਪਾਇਆ ਗਿਆ।
ਇਸ ਸਬੰਧੀ ਕਾਰਜ ਸਾਧਕ ਅਫਸਰ ਨੂੰ ਹਦਾਇਤ ਕੀਤੀ ਗਈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਵਿਭਾਗ ਨਾਲ ਤਾਲਮੇਲ ਕਰਕੇ ਤੁਰੰਤ ਦੋਵੇ ਸੀਵਰੇਜ ਟਰੀਟਮੈਂਟ ਪਲਾਂਟਾਂ ਨੂੰ ਚਾਲੂ ਕਰਵਾਇਆ ਜਾਵੇ ਅਤੇ ਇਸ ਉਪਰੰਤ ਉਹਨਾਂ ਵੱਲੋ ਸ਼ਹਿਰ ਅੰਦਰ ਸਾਫ਼-ਸਫ਼ਾਈ ਦਾ ਮੌਕਾ ਵੇਖਿਆ ਗਿਆ ਅਤੇ ਪਲਾਸੌਰ ਰੋਡ ਉਪਰ ਲੰਘ ਰਹੇ ਬਰਸਾਤੀ ਨਾਲੇ ਦੇ ਦੋਵੇਂ ਕਿਨਾਰਿਆਂ ‘ਤੇ ਗੰਦਗੀ ਦੇ ਢੇਰ ਵੇਖਣ ਨੂੰ ਮਿਲੇ। ਇਸ ਸਬੰਧੀ ਮੌਕੇ ‘ਤੇ ਮੌਜੂਦ ਸੈਨਟਰੀ ਇੰਸਪੈਟਰ ਨੂੰ ਹਦਾਇਤ ਕੀਤੀ ਗਈ ਇਸ ਦੀ ਸਫ਼ਾਈ ਇੱਕ ਦਿਨ ਦੇ ਅੰਦਰ-ਅੰਦਰ ਮੁਕੰਮਲ ਕਰਵਾਈ ਜਾਵੇ।
ਚੈਕਿੰਗ ਦੌਰਾਨ ਸ਼ਹਿਰ ਵਿਚ ਗਾਂਧੀ ਪਾਰਕ ਨੇੜੇ ਬਣੇ ਪਬਲਿਕ ਟੁਆਇਲਟ ਦੀ ਚੈਕਿੰਕ ਦੌਰਾਨ ਕੁਝ ਕਮੀਆਂ ਪਾਈਆਂ ਗਈਆਂ। ਇਹਨਾਂ ਕਮੀਆਂ ਨੂੰ ਦੂਰ ਕਰਨ ਸਬੰਧੀ ਮੌਕੇ ‘ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਅਤੇ ਕਾਰਜ ਸਾਧਕ ਅਫਸਰ, ਨਗਰ ਕੌਂਸਲ, ਤਰਨ ਤਾਰਨ ਨੂੰ ਸ਼ਹਿਰ ਅੰਦਰ ਅਤੇ ਸੀਵਰੇਜ ਟਰੀਟਮੈਂਟ ਪਲਾਂਟ ਵਾਲੀਆਂ ਜਗ੍ਹਾ ‘ਤੇ ਬੂਟੇ ਲਗਾਉਣ, ਸਹਿਰ ਅੰਦਰ ਸਫਾਈ ਸਬੰਧੀ ਆਮ ਪਬਲਿਕ ਪਾਸਂੋ ਅਤੇ ਸਫਾਈ ਕਰਮਚਾਰੀਆਂ ਪਾਸੋਂ ਸੁਝਾਓ ਲੈਣ ਅਤੇ ਸ਼ਹਿਰ ਸਾਫ਼-ਸੁਥਰਾ ਰੱਖਣ ਲਈ ਵਿਸ਼ੇਸ ਧਿਆਨ ਦੇਣ ਲਈ ਕਿਹਾ ਗਿਆ।
ਇਸ ਮੌਕੇ ਉਹਨਾਂ ਨਾਲ ਸ੍ਰੀ ਗੁਰਪ੍ਰਕਾਸ਼ ਸਿੰਘ, ਸੀਨੀਅਰ ਸਹਾਇਕ, ਸ੍ਰੀ ਸਿਮਰਜੀਤ ਸਿੰਘ, ਜੁਨੀਅਰ ਇੰਜੀਨੀਅਰ, ਸ੍ਰੀ ਸਮਸ਼ੇਰ ਸਿੰਘ, ਸੈਨਟਰੀ ਇੰਸਪੈਕਟਰ ਅਤੇ ਸ੍ਰੀ ਵਰਿੰਦਰਪਾਲ, ਜੁਨੀਅਰ ਸਹਾਇਕ ਹਾਜ਼ਰ ਸਨ।