Close

Admission in free vocational courses being conducted by Punjab Skill Development Mission to reduce unemployment – Deputy Commissioner.

Publish Date : 26/04/2022
1

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਬੇਰੋਜ਼ਗਾਰੀ ਘਟਾਉਣ ਲਈ ਮੁਫਤ ਕਰਵਾਏ ਜਾ ਰਹੇ ਕਿੱਤਾਮੁਖੀ ਕੋਰਸਾਂ ਵਿੱਚ ਦਾਖਲੇ ਸ਼ੁਰੂ-ਡਿਪਟੀ ਕਮਿਸ਼ਨਰ
ਤਰਨ ਤਾਰਨ, 25 ਅਪ੍ਰੈਲ :
ਪੰਜਾਬ ਵਿੱਚ ਬੇਰੁਜ਼ਗਾਰੀ ਨੂੰ ਘਟਾਉਣ ਲਈ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਗਰੀਬ ਬੇਰੁਜਗਾਰ ਨੌਜਵਾਨ ਲੜਕੇ-ਲੜਕੀਆਂ ਲਈ ਮੁਫਤ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ।ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਡੀ. ਡੀ. ਯੂ. ਜੀ. ਕੇ. ਵਾਈ. (ਦੀਨ ਦਿਆਲ ਉਪਾਦਿਆ ਗ੍ਰਾਮੀਣ ਵਿਕਾਸ ਯੋਜਨਾ) ਤਹਿਤ ਫਰੀ ਟ੍ਰੇਨਿੰਗ ਕਰਵਾਈ ਜਾਣੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਮੁਨੀਸ਼ ਕੁਮਾਰ ਵੱਲੋਂ ਦੱਸਿਆ ਗਿਆ ਹੈ ਕਿ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਡੀ. ਡੀ. ਯੂ. ਜੀ. ਕੇ. ਵਾਈ. (ਦੀਨ ਦਿਆਲ ਉਪਾਦਿਆ ਗ੍ਰਾਮੀਣ ਵਿਕਾਸ ਯੋਜਨਾ) ਤਹਿਤ ਵੱਖ-ਵ ੱਖ ਤਰ੍ਹਾਂ ਦੇ ਕੋਰਸ ਜਿਵੇਂ ਕਿ ਰੀਟੇਲ, ਇਲੈਕਟ੍ਰੀਸ਼ਨ,ਜੀ. ਡੀ. ਏ.,ਮਲਟੀ ਸਕਿੱਲ ਟੈਕਨੀਸ਼ਨ, ਫੈਸਨ ਡਿਜਾਨਿੰਗ ਅਤੇ ਫੂਡ ਪ੍ਰੋਸੈਸਿੰਗ ਆਦਿ ਹਨ।
ਉਹਨਾਂ ਦੱਸਿਆ ਕਿ ਇਹਨਾਂ ਕੋਰਸਾਂ ਦੀ ਰਜਿਸਟ੍ਰੇਸ਼ਨ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਕਮਰਾ ਨੰਬਰ 115 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਕਰਵਾਈ ਜਾਣੀ ਹੈ। ਇਹ ਟ੍ਰੇਨਿੰਗ ਪ੍ਰਾਪਤ ਕਰਨ ਤੋਂ ਬਾਅਦ ਸਿੱਖਿਆਰਥੀ ਨੂੰ ਸਰਟੀਫਿਕੇਟ ਦਿੱਤਾ ਜਾਵੇਗਾ। ਇਸ ਲਈ 27 ਅਪ੍ਰੈਲ, 2022 ਅਤੇ 28 ਅਪ੍ਰੈਲ, 2022 ਨੂੰ ਉੱਕਤ ਪਤੇ ‘ਤੇ ਰਜਿਸਟ੍ਰੇਸ਼ਨ ਕਰਵਾਕੇ ਜਲਦ ਤੋਂ ਜਲਦ ਲਾਭ ਉਠਾਇਆ ਜਾਵੇ।
ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਅਤੇ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਜ਼ਿਲ੍ਹਾ ਅਧਿਕਾਰੀ ਪੀ. ਐਸ. ਡੀ. ਐਮ. ਮਨਜਿੰਦਰ ਸਿੰਘ (7717302484, 9779231125) ਜਤਿੰਦਰ ਸਿੰਘ (8437970900) ਨਾਲ ਇਹਨਾਂ ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।