Close

Adopting self-employment nowadays is the only solution to rising unemployment – Deputy Commissioner

Publish Date : 18/08/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਅਜੋਕੇ ਸਮੇਂ ਵਿੱਚ ਸਵੈ-ਰੋਜ਼ਗਾਰ ਨੂੰ ਅਪਨਾਉਣਾ ਹੀ ਹੈ ਵੱਧ ਰਹੀ ਬੇਰੋਜ਼ਗਾਰੀ ਦਾ ਹੱਲ-ਡਿਪਟੀ ਕਮਿਸ਼ਨਰ
ਡੇਅਰੀ ਵਿਭਾਗ ਵਲੋਂ ਸਵੈ-ਰੋਜ਼ਗਾਰ ਸਕੀਮ ਅਧੀਨ ਬੇਰੁਜ਼ਗਾਰ ਪੇਂਡੂ ਨੌਜਵਾਨਾਂ ਨੂੰ ਦਿੱਤਾ ਜਾਵੇਗਾ ਘੱਟ ਵਿਆਜ਼ ‘ਤੇ ਕਰਜ਼ਾ
ਤਰਨ ਤਾਰਨ, 18 ਅਗਸਤ :
ਬੇਰੋਜ਼ਗਾਰ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦਿਵਾਉਣ ਲਈ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ ਵਲੋਂ ਕਈ ਤਰਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਅੱਜ ਜਦੋਂ ਕਿ ਜਨ-ਸੰਖਿਆ ਦੇ ਵਾਧੇ ਦੇ ਅਨੁਪਾਤ ਵਿੱਚ ਰੋਜ਼ਗਾਰ ਦੇ ਮੌਕੇ ਬਹੁਤ ਘੱਟ ਹਨ, ਇਸ ਸਮੇਂ ਵੱਧ ਰਹੀ ਬੇਰੋਜ਼ਗਾਰੀ ਦਾ ਹੱਲ ਹੈ ਸਵੈ-ਰੋਜ਼ਗਾਰ ਨੂੰ ਅਪਨਾਉਣਾ ਹੀ ਹੈ।
ਉਹਨਾਂ ਦੱਸਿਆ ਕਿ ਡੇਅਰੀ ਵਿਭਾਗ ਵਲੋਂ ਸਵੈ-ਰੋਜ਼ਗਾਰ ਸਕੀਮ ਅਧੀਨ ਬੇਰੋਜ਼ਗਾਰ ਪੇਂਡੂ ਨੌਜਵਾਨਾਂ ਨੂੰ ਜਿਹਨਾਂ ਦੀ ਉਮਰ 18-50 ਸਾਲ ਹੋਵੇ, ਘੱਟੋ-ਘੱਟ ਪੰਜਵੀਂ ਪਾਸ ਹੋਣ, ਹਰੇ ਚਾਰੇ ਦੀ ਬਿਜਾਈ ਵਾਸਤੇ ਇੱਕ ਤੋਂ ਦੋ ਏਕੜ ਜਮੀਨ ਹੋਵੇ, ਨੂੰ 2 ਤੋਂ 10 ਪਸ਼ੂਆਂ ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ। ਚਾਲੂ ਵਿੱਤੀ ਸਾਲ ਵਿੱਚ ਕੇਂਦਰ ਅਤੇ ਰਾਜ ਸਰਕਾਰ ਵਲੋਂ 4% ਸਲਾਨਾ ਵਿਆਜ ਤੇ ਖੇਤੀਬਾੜੀ ਲਿਮਿਟ ਦੀ ਤਰਜ਼ ਤੇ ਡੇਅਰੀ ਫਾਰਮਰਾਂ ਲਈ ਵੀ ਦੋ ਲੱਖ ਤੱਕ ਦੀ ਕਿਸਾਨ ਕ੍ਰੈਡਿਟ ਕਾਰਡ, ਲਿਮਿਟ ਡੇਅਰੀ/ਪਸ਼ੂ ਪਾਲਣ ਲਈ ਦਿੱਤੀ ਜਾ ਰਹੀ ਹੈ, ਜਿਸ ਲਈ ਕਿਸਾਨ ਨੇ ਕੋਈ ਖੇਤੀਬਾੜੀ ਲਿਮਿਟ ਨਾ ਲਈ ਹੋਵੇ, ਪਸ਼ੂ ਪਾਲਣ ਦਾ ਕਿੱਤਾ ਕਰਦਾ ਹੋਵੇ ਅਤੇ ਕਿਸੇ ਬੈਂਕ ਦਾ ਡਿਫਾਲਟਰ ਨਾ ਹੋਵੇ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਸਕੀਮਾਂ ਡੇਅਰੀ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਹਨ।
ਜਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫਸਰ ਤਰਨ ਤਾਰਨ ਸ਼੍ਰੀ ਸੰਜੀਵ ਕੁਮਾਰ, ਵਲੋਂ ਦੱਸਿਆ ਗਿਆ ਕਿ ਡੇਅਰੀ ਫਾਰਮਿੰਗ ਦੇ ਕਿੱਤੇ ਨੂੰ ਅਪਨਾਉਣ ਦੇ ਚਾਹਵਾਨ ਬੇਰੋਜ਼ਗਾਰ ਨੌਜਵਾਨ ਡਿਪਟੀ ਡਾਇਰੈਟਰ, ਡੇਅਰੀ ਵਿਭਾਗ, ਨੇੜੇ ਪੁਲਿਸ ਲਾਈਨ ਤਰਨ ਤਾਰਨ ਵਿਖੇ ਜਾਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਮਰਾ ਨੰਬਰ 115 ਜਿਲ੍ਹਾ ਪ੍ਰਸ਼ਾਸਕੀ ਕੰਪਲੈਕਸ,
————–