Close

Adoption of scientific techniques while safeguarding natural resources for prosperous and everlasting agriculture – Deputy Commissioner

Publish Date : 24/10/2019
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਖੁਸ਼ਹਾਲ ਤੇ ਸਦੀਵੀ ਖੇਤੀ ਲਈ ਕੁਦਰਤੀ ਸਰੋਤਾਂ ਦੀ ਹਿਫਾਜ਼ਤ ਕਰਦਿਆਂ ਵਿਗਿਆਨਕ ਤਕਨੀਕਾਂ ਨੂੰ ਅਪਣਾਇਆ ਜਾਵੇ-ਡਿਪਟੀ ਕਮਿਸ਼ਨਰ
ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੁੰਦੀਆਂ ਜ਼ਹਿਰੀਲੀਆਂ ਗੈਸਾਂ ਮਨੁੱਖ ਅਤੇ ਦੂਜੇ ਜੀਵਾਂ ਘਾਤਕ
ਪਿੰਡ ਕਿਰਤੋਵਾਲ ਖੁਰਦ ਅਤੇ ਤੁੰਗ ਵਿੱਚ 5 ਹੈਪੀ ਸੀਡਰਾਂ ਨਾਲ ਕਣਕ ਦੀ ਬਿਜਾਈ ਦੀ ਕਰਵਾਈ ਰਸਮੀ ਸ਼ੁਰੂਆਤ
ਪਰਾਲੀ ਪ੍ਰਬੰਧਨ ਕਰ ਰਹੇ ਉੱਦਮੀ ਕਿਸਾਨਾਂ ਨੂੰ ਕੀਤਾ ਗਿਆ ਸਨਮਾਨਿਤ
ਤਰਨ ਤਾਰਨ, 24 ਅਕਤੂਬਰ :
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਇੰਨ ਸਿਟੂ ਸਕੀਮ ਤਹਿਤ ਪੱਟੀ ਬਲਾਕ ਪਿੰਡ ਕਿਰਤੋਵਾਲ ਖੁਰਦ ਅਤੇ ਤੁੰਗ ਵਿੱਚ 5 ਹੈਪੀ ਸੀਡਰਾਂ ਨਾਲ ਕਣਕ ਦੀ ਬਿਜਾਈ ਦੀ ਰਸਮੀ ਸ਼ੁਰੂਆਤ ਕਰਵਾਈ ਗਈ।ਇਸ ਮੌਕੇ ਵਿਸ਼ੇਸ਼ ਤੋਰ ‘ਤੇ ਪਹੁੰਚੇ ਡਿਪਟੀ ਕਮਿਸ਼ਨਰ ਤਰਨਤਾਰਨ ਪ੍ਰਦੀਪ ਕੁਮਾਰ ਸੱਭਰਵਾਲ ਨੇ ਪਰਾਲੀ ਪ੍ਰਬੰਧਨ ਕਰ ਰਹੇ ਉੱਦਮੀ ਕਿਸਾਨਾਂ ਨੂੰ ਸਨਮਾਨਿਤ ਕਰਦਿਆਂ ਭਾਵਪੂਰਨ ਅਪੀਲ ਕੀਤੀ ਕਿ ਇਹ ਵਰ੍ਹਾ ਸ੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਰ੍ਹੇ ਵਜੋ ਮਨਾਇਆ ਜਾ ਰਿਹਾ ਹੈ।ਗੁਰੁ ਜੀ ਦੇ ਦਿੱਤੇ ਫਲਸਫੇ ਅਨੁਸਾਰ ਹਵਾ, ਪਾਣੀ ਅਤੇ ਮਿੱਟੀ ਦੀ ਸੰਭਾਲ ਬਹੁਤ ਜ਼ਰੂਰੀ ਹੈ। 
ਸ੍ਰੀ ਸੱਭਰਵਾਲ ਨੇ ਕਿਹਾ ਖੁਸ਼ਹਾਲ ਤੇ ਸਦੀਵੀ ਖੇਤੀ ਲਈ ਕੁਦਰਤੀ ਸਰੋਤਾਂ ਦੀ ਹਿਫਾਜ਼ਤ ਕਰਦਿਆਂ ਵਿਗਿਆਨਕ ਤਕਨੀਕਾਂ ਨੂੰ ਅਪਣਾਇਆ ਜਾਵੇ।ਉਹਨਾਂ ਸੁਚੇਤ ਕੀਤਾ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਪੈਦਾ ਹੁੰਦੀਆਂ ਜ਼ਹਿਰੀਲੀਆਂ ਗੈਸਾਂ ਨਾਲ ਮਨੁੱਖ ਅਤੇ ਦੂਜੇ ਜੀਵਾਂ ‘ਤੇ ਬਹੁਤ ਮਾੜਾ ਅਸਰ ਪੈਂਦਾ ਹੈ।ਲਾਂਬੂ ਲਾਉਣ ਨਾਲ ਪੈਦਾ ਹੋਏ ਧੂਏਂ ਨਾਲ ਸੜਕੀ ਦੁਰਘਟਨਾਵਾਂ ਹੋਣ ਦਾ ਖਦਸ਼ਾ ਵੀ ਵੱਧ ਜਾਂਦਾ ਹੈ ਇਸ ਲਈ ਇਸ ਭਿਆਨਕ ਵਰਤਾਰੇ ਨੂੰ ਰੋਕਣ ਲਈ ਸੱਭ ਦੇ ਸਹਿਯੋਗ ਦੀ ਜਰੂਰਤ ਹੈ ।
ਉਹਨਾਂ ਦੱਸਿਆ ਕਿ ਜਿੱਥੇ ਵੱਖ-ਵੱਖ ਮਾਧਿਅਮਾਂ ਰਾਹੀ ਪਰਾਲੀ ਸਾੜਨ ਨਾਲ ਹੁੰਦੇ ਨੁਕਸਾਨ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ, ਉੱਥੇ ਲਾਂਬੂਆਂ ਨਾਲ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਨੂੰ ਰੋਕਣ ਲਈ ਸਖਤ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ।
ਇਸ ਮੌਕੇ ਐੱਸ. ਡੀ. ਐੱਮ ਪੱਟੀ ਡਾ. ਅਮਿਤ ਮਹਾਜਨ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਰਹੇ ਕਿਸਾਨਾਂ ਅਤੇ ਪੰਚਾਇਤਾਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਜਾਵੇਗਾ।ਇਸ ਮੌਕੇ ਡਾ ਭੁਪਿੰਦਰ ਸਿੰਘ ਏਡੀਓ ਨੇ ਜਾਣਕਾਰੀ ਦਿੱਤੀ ਕਿ ਪਰਾਲੀ ਨੂੰ ਅੱਗ ਲਾਉਣ ਨਾਲ ਅਣਵਰਤੇ ਕੁਦਰਤੀ ਖੁਰਾਕੀ ਤੱਤ ਅਤੇ ਮਿੱਤਰ ਜੀਵਾਂ ਦਾ ਨਾਸ਼ ਹੋ ਜਾਂਦਾ ਹੈ, ਜਦ ਕਿ ਪਰਾਲੀ ਨੂੰ ਖੇਤ ਵਿਚ ਸੰਭਾਲਣ ਨਾਲ ਨਮੀਂ ਦੀ ਸੰਭਾਲ, ਨਦੀਨਾਂ ਦੇ ਵਾਧੇ ਨੂੰ ਰੋਕਣ ਅਤੇ ਜਮੀਨ ਦੀ ਉਪਜ਼ਾਊ ਸ਼ਕਤੀ ਨੂੰ ਵਧਾਉਣ ਵਿੱਚ ਮੱਦਦ ਮਿਲਦੀ ਹੈੈ। 
ਇਸ ਮੌਕੇ ਪਰਾਲੀ ਪ੍ਰਬੰਧਨ ਕਰ ਰਹੇ ਸੂਝਵਾਨ ਕਿਸਾਨ ਗੁਰਬਚਨ ਸਿੰਘ ਬੁਰਜ ਦੇਵਾ ਸਿੰਘ ਅਤੇ ਜਥੇਦਾਰ ਸ਼ੇਰ ਸਿੰਘ ਕੋਟ ਬੁੱਢਾ ਨੇ ਤਜਰਬਾ ਸਾਂਝਾ ਕਰਦਿਆਂ ਅਪੀਲ ਕੀਤੀ ਕਿ ਗੁਰੁ ਨਾਨਕ ਸਾਹਿਬ ਦੇ ਸੰਦੇਸ਼ ਨੂੰ ਅਮਲੀ ਜਾਮਾ ਪਹਿਨਾਉਦਿਆਂ ਪਰਾਲੀ ਨੂੰ ਅੱਗ ਲਾਉਣ ਤੋ ਤੋਬਾ ਕਰੀਏ।ਇਸ ਮੌਕੇ ਡਾ ਜਸਬੀਰ ਸਿੰਘ ਗਿੱਲ ਏ. ਓ., ਡਾ. ਸੰਦੀਪ ਸਿੰਘ ਏਡੀਓ ਨੇ ਇਕੱਤਰ ਕਿਸਾਨਾਂ ਨੂੰ ਹੈਪੀ ਸੀਡਰ ਬਿਜਾਈ ਬਾਰੇ ਤਕਨੀਕੀ ਜਾਣਕਾਰੀ ਦਿੱਤੀ।
ਇਸ ਮੌਕੇ ਸਨਮਾਨਿਤ ਕਿਸਾਨ ਜਗਜੀਤ ਸਿੰਘ, ਸੁਖਵਿੰਦਰ ਸਿੰਘ, ਸੁਖਰਾਜ ਸਿੰਘ, ਦਵਿੰਦਰ ਸਿੰਘ, ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ ਨੇ ਦੱਸਿਆ ਕਿਹਾ ਕਿ ਹੈਪੀ ਸੀਡਰ ਕਣਕ ਬਿਜਾਈ ਲਈ ਸਸਤੀ ਅਤੇ ਢੁੱਕਵੀਂ ਤਕਨੀਕ ਹੈ।ਝੋਨੇ ਦੀ ਕਟਾਈ ਸੁਪਰ ਐੱਸ. ਐੱਮ. ਐੱਸ. ਤਕਨੀਕ ਅਪਨਾਉਣ ਨਾਲ ਹੈਪੀ ਸੀਡਰ ਬਿਜਾਈ ਵੇਲੇ ਫਲੂਸ ਦੀ ਸਮੱਸਿਆ ਨਹੀ ਰਹਿੰਦੀ।
ਇਸ ਦੌਰਾਨ ਐਸਐਚਓ ਹਰਮਨਜੀਤ ਸਿੰਘ, ਬੀਡੀਪੀਓ ਲਖਵਿੰਦਰ ਕੌਰ, ਜਸਵਿੰਦਰ ਸਿੰਘ ਕਾਨੂਨਗੋ, ਪਟਵਾਰੀ ਗੁਰਨੇਕ ਸਿੰਘ, ਸਰਪੰਚ ਕਿਰਤੋਵਾਲ ਖੁਰਦ ਪ੍ਰਭਜੀਤ ਸਿੰਘ, ਨੰਬਰਦਾਰ ਬਲਵਿੰਦਰ ਸਿੰਘ, ਸਰਪੰਚ ਲਖਵਿੰਦਰ ਕੌਰ ਤੁੰਗ, ਗੁਰਜਿੰਦਰ ਸਿੰਘ, ਗੁਰਸੇਵਕ ਸਿੰਘ ਭੈਲ, ਅਮਨਦੀਪ ਸਿੰਘ ਖੇਤੀ ਉਪ ਨਿਰੀਖਕ, ਫੀਲਡ ਵਰਕਰ ਨਿਸ਼ਾਨ ਸਿੰਘ, ਸਹਾਇਕ ਪ੍ਰੋਫੈਸਰ ਗੁਰਲਾਲ ਸਿੰਘ ਅਤੇ ਇਲਾਕੇ ਦੇ ਕਿਸਾਨਾਂ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।
———-