Close

After being listed by the Punjab Government, private hospitals, clinics and labs can also do Rapid Antigen Test for Covid-19 – Deputy Commissioner

Publish Date : 03/10/2020
DC
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਪੰਜਾਬ ਸਰਕਾਰ ਵਲੋਂ ਸੂਚੀਬੱਧ ਹੋਣ ਉਪਰੰਤ ਪ੍ਰਾਈਵੇਟ ਹਸਪਤਾਲ, ਕਲੀਨਿਕ ਤੇ ਲੈਬਾਂ ਵੀ ਕਰ ਸਕਦੀਆਂ ਹਨ ਕੋਵਿਡ-19 ਲਈ ਰੈਪਿਡ ਐਂਟੀਜੇਨ ਟੈਸਟ-ਡਿਪਟੀ ਕਮਿਸ਼ਨਰ
ਤਰਨ ਤਾਰਨ, 02 ਅਕਤੂਬਰ :
ਕੋਰੋਨਾ ਮਹਾਂਮਾਰੀ ਦੇ ਫੈਲਾਅ ਨੂੰ ਠੱਲ ਪਾਉਣ ਲਈ ਕੋਰੋਨਾ ਪਾਜ਼ੇਟਿਵ ਮਰੀਜਾਂ ਦੀ ਸਮੇਂ ਸਿਰ ਪਛਾਣ ਲਈ ਲੋਕਾਂ ਦੀ ਵੱਧ ਤੋਂ ਵੱਧ ਜਾਂਚ ਕਰਨ ਦੇ ਮੱਦੇਨਜ਼ਰ, ਪੰਜਾਬ ਸਰਕਾਰ ਵੱਲੋਂ ਜ਼ਿਲਾ ਸਿਹਤ ਅਥਾਰਟੀਆਂ ਦੁਆਰਾ ਸੂਚੀਬੱਧ ਹੋਣ ਉਪਰੰਤ ਨਿੱਜੀ ਹਸਪਤਾਲਾਂ, ਕਲੀਨਿਕਾਂ ਅਤੇ ਲੈਬਾਂ ਨੂੰ ਕੋਵਿਡ-19 ਲਈ ਰੈਪਿਡ ਐਂਟੀਜੇਨ ਟੈਸਟ (ਆਰ. ਏ. ਟੀ.) ਕਰਨ ਦੀ ਆਗਿਆ ਦੇ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਸਿਹਤ ਵਿਭਾਗ ਵੱਲੋਂ ਆਰ. ਏ. ਟੀ. ਕਿੱਟਾਂ ਮੁਫ਼ਤ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਉਨਾਂ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਤੇ ਲੈਬਾਂ ਨੂੰ ਸੂਚੀਬੱਧ ਕਰਨਗੇ ਜੋ ਵਿਭਾਗ ਵੱਲੋਂ ਮੁਫ਼ਤ ਮੁਹੱਈਆ ਕਰਵਾਈਆਂ ਗਈਆਂ ਆਰ. ਏ. ਟੀ. ਕਿੱਟਾਂ ਨਾਲ ਟੈਸਟ ਕਰਨ ਲਈ ਸਵੈ-ਇੱਛਤ ਤੌਰ `ਤੇ ਸੂਚੀਬੱਧ ਹੋਣ ਲਈ ਤਿਆਰ ਹਨ।
ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ, ਲੈਬ ਮਰੀਜਾਂ ਤੋਂ ਟੈਸਟ ਲਈ ਵੱਧ ਤੋਂ ਵੱਧ 250 ਰੁਪਏ ਲੈ ਸਕਦੇ ਹਨ। ਨਿੱਜੀ ਹਸਪਤਾਲ, ਲੈਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਮੁਫਤ ਮੁਹੱਈਆ ਕਰਵਾਈਆਂ ਗਈਆਂ ਆਰ. ਏ. ਟੀ. ਕਿੱਟਾਂ ਦੀ ਵਰਤੋਂ ਲਈ ਐਸ. ਓ. ਪੀਜ਼ ਦੀ ਪਾਲਣਾ ਕਰਨਗੇ।
ਆਰ. ਏ. ਟੀ. ਕਿੱਟਾਂ ਦੀ ਵਰਤੋਂ ਲਈ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਨਿੱਜੀ ਹਸਪਤਾਲਾਂ/ਲੈਬਾਂ ਨੂੰ ਆਰ. ਏ. ਟੀ. ਕਿੱਟਾਂ ਮੁਫ਼ਤ ਦਿੱਤੀਆਂ ਗਈਆਂ ਹਨ। ਨਿੱਜੀ ਹਸਪਤਾਲਾਂ/ਕਲੀਨਿਕਾਂ ਅਤੇ ਲੈਬਾਂ ਵਿੱਚ ਕੋਵਿਡ-19 ਦੇ ਸੱਕੀ ਮਰੀਜਾਂ ਦੇ ਨਮੂਨੇ ਲੈਣ ਲਈ ਵੱਖਰਾ ਆਈਸੋਲੇਟਡ ਖੇਤਰ ਹੋਣਾ ਚਾਹੀਦਾ ਹੈ। ਨਮੂਨਾ ਲੈਣ ਵਾਲਾ ਵਿਅਕਤੀ ਪੂਰੀ ਤਰਾਂ ਪੀ.ਪੀ.ਈ ਕਿੱਟ ਨੂੰ ਪਹਿਨਣਾ ਯਕੀਨੀ ਬਣਾਏਗਾ। ਦਿਸ਼ਾ ਨਿਰਦੇਸਾਂ ਅਨੁਸਾਰ ਸਿਹਤ ਸੰਸਥਾ ਕੋਲ ਟੈਸਟ ਤੋਂ ਬਾਅਦ ਬਾਇਓਮੈਡੀਕਲ ਰਹਿੰਦ-ਖੂਹੰਦ ਦੇ ਪ੍ਰਬੰਧਨ ਦਾ ਸੁਚੱਜਾ ਬੰਦੋਬਸਤ ਹੋਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਦੁਆਰਾ ਦਿੱਤੇ ਗਏ ਲੌਗਇਨ ਆਈ. ਡੀ. ਦੀ ਵਰਤੋਂ ਕਰਕੇ ਸਾਰੇ ਰੈਪਿਡ ਐਂਟੀਜੇਨ ਟੈਸਟ ਨਤੀਜੇ ਆਈ. ਸੀ. ਐਮ. ਆਰ. ਪੋਰਟਲ ਵਿੱਚ ਐਂਟਰ ਕੀਤੇ ਜਾਂਦੇ ਹਨ। ਪਾਜ਼ੇਟਿਵ ਕੇਸਾਂ ਦੇ ਉੱਚ ਜੋਖਮ ਦੇ ਸੰਪਰਕ ਵਾਲੇ ਬਿਨਾਂ ਲੱਛਣ ਵਾਲੇ ਵਿਅਕਤੀਆਂ ਅਤੇ ਲੱਛਣ ਵਾਲੇ ਦੇ ਵਿਅਕਤੀਆਂ ਲਈ, ਜੋ ਰੈਪਿਡ ਐਂਟੀਜੇਨ ਟੈਸਟ ਵਿੱਚ ਨੈਗੇਟਿਵ ਪਾਏ ਗਏ ਹਨ, ਉਹਨਾਂ ਵਿਅਕਤੀਆਂ ਦੇ ਐਨਪੀ/ਓਪੀ ਸਵੈਬ ਨੂੰ ਵੀਟੀਐਮ ਵਿੱਚ ਇਕੱਠਾ ਕਰਕੇ ਕੋਵਿਡ -19 ਟੈਸਟ ਦੀ ਜਾਂਚ ਲਈ ਜਿੰਨੀ ਜਲਦੀ ਸੰਭਵ ਹੋ ਸਕੇ, ਰੀਅਲ ਟਾਈਮ ਆਰਟੀ-ਪੀਸੀਆਰ ਪ੍ਰਯੋਗਸ਼ਾਲਾ ਨੂੰ ਭੇਜਿਆ ਜਾਣਾ ਚਾਹੀਦਾ ਹੈ। ਪ੍ਰਾਈਵੇਟ ਹਸਪਤਾਲ ਅਜਿਹੇ ਨਮੂਨੇ ਪੈਕ ਕਰਨ ਲਈ ਲੋੜੀਂਦੇ ਲੋਜਿਸਟਿਕਸ ਦਾ ਪ੍ਰਬੰਧ ਕਰਨਗੇ ਅਤੇ ਆਰਟੀ-ਪੀਸੀਆਰ ਟੈਸਟਿੰਗ ਲੈਬ ਨੂੰ ਭੇਜਣਗੇ। ਉਨ੍ਹਾਂ ਕਿਹਾ ਕਿ ਪ੍ਰੋਟੋਕੋਲ ਅਨੁਸਾਰ ਇਸ ਨੂੰ ਨਜਦੀਕੀ ਸਰਕਾਰੀ ਸਿਹਤ ਸਹੂਲਤ ਲਈ ਵੀ ਭੇਜਿਆ ਜਾ ਸਕਦਾ ਹੈ। ਪ੍ਰਮਾਣਿਤ ਨਿੱਜੀ ਹਸਪਤਾਲਾਂ/ਕਲੀਨਿਕਾਂ ਦੁਆਰਾ ਭੇਜੇ ਗਏ ਨਮੂਨਿਆਂ ਦੀ ਸਰਕਾਰੀ ਲੈਬਾਂ ਵਿੱਚ ਮੁਫ਼ਤ ਜਾਂਚ ਕੀਤੀ ਜਾਏਗੀ।
—————