Agriculture Department continues efforts to prevent yellow leaf spot on wheat – Pannu
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਕਣਕ ‘ਤੇ ਪੀਲੀ ਕੁੰਗੀ ਦੀ ਰੋਕਥਾਮ ਸੰਬੰਧੀ ਖੇਤੀਬਾੜੀ ਵਿਭਾਗ ਵੱਲੋਂ ਉਪਰਾਲੇ ਜਾਰੀ – ਪੰਨੂ
ਕਿਸਾਨ ਲਗਾਤਾਰ ਖੇਤਾਂ ਦਾ ਨਿਰੀਖਣ ਕਰਦੇ ਰਹਿਣ -ਯਾਦਵਿੰਦਰ ਸਿੰਘ
ਖਡੂਰ ਸਾਹਿਬ 16 ਮਾਰਚ :
ਡਾਇਰੈਕਟਰ ਐਗਰੀਕਲਚਰ ਪੰਜਾਬ ਡਾ. ਜਸਵੰਤ ਸਿੰਘ ਦੇ ਹੁਕਮਾਂ ਤਹਿਤ ਕਿਸਾਨਾਂ ਨੂੰ ਪੀਲੀ ਕੁੰਗੀ ਅਤੇ ਖੇਤੀਬਾੜੀ ਮਹਿਕਮੇ ਦੀਆਂ ਸਬੰਧੀ ਲਗਾਤਾਰ ਉਪਰਾਲੇ ਜਾਰੀ ਹਨ ਅਤੇ ਇਸ ਲੜੀ ਤਹਿਤ ਜਿਲਾ ਤਰਨ ਤਾਰਨ ਦੇ ਮੁੱਖ ਖੇਤੀਬਾੜੀ ਅਫਸਰ ਡਾ. ਹਰਪਾਲ ਸਿੰਘ ਪੰਨੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਲਾਕ ਖਡੂਰ ਸਾਹਿਬ ਦੇ ਖੇਤੀਬਾੜੀ ਅਫਸਰ ਡਾ. ਨਵਤੇਜ ਸਿੰਘ ਦੀ ਅਗਵਾਈ ਹੇਠ ਬਲਾਕ ਦੀਆਂ ਵੱਖ-ਵੱਖ ਟੀਮਾਂ ਵੱਲੋਂ ਪਿੰਡਾਂ ਦੇ ਦੌਰੇ ਕੀਤੇ ਜਾ ਰਹੇ ਹਨ।
ਇਸੇ ਸਬੰਧੀ ਡਾ. ਯਾਦਵਿੰਦਰ ਸਿੰਘ ਨੇ ਗੋਇੰਦਵਾਲ ਸਾਹਿਬ ਦੇ ਕਿਸਾਨਾਂ ਨਾਲ ਨੁੱਕੜ ਮੀਟਿੰਗ ਕੀਤੀ ਅਤੇ ਉਹਨਾਂ ਨੂੰ ਪੀਲੀ ਕੁੰਗੀ, ਜਿਪਸਮ ਅਤੇ ਖੇਤੀਬਾੜੀ ਮਹਿਕਮੇ ਦੀਆਂ ਹੋਰ ਸਕੀਮਾਂ ਸਬੰਧੀ ਜਾਗਰੂਕ ਕੀਤਾ। ਪ੍ਰੈਸ ਨਾਲ ਗੱਲ-ਬਾਤ ਕਰਦਿਆਂ ਉਹਨਾਂ ਨੇ ਦੱਸਿਆ ਕਿ ਕਣਕ ‘ਤੇ ਪੀਲੀ ਕੁੰਗੀ ਬਿਮਾਰੀ ਦੇ ਲੱਛਣਾਂ, ਇਸ ਬਿਮਾਰੀ ਦੇ ਅਨੁਕੂਲ ਮੌਸਮ ਅਤੇ ਬਿਮਾਰੀ ਦੀ ਸੁਚੱਜੀ ਰੋਕਥਾਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਕਣਕ ਦੇ ਪੱਤਿਆਂ ‘ਤੇ ਪੀਲੇ ਧੱਬੇ ਲੰਮੀਆਂ ਧਾਰੀਆਂ ਦੇ ਰੂਪ ਵਿੱਚ ਦਿਖਾਈ ਦੇਣ ਤੇ ਇਹਨਾਂ ਧਾਰੀਆਂ ‘ਤੇ ਪੀਲਾ (ਹਲਦੀ ਵਰਗਾ) ਧੂੜਾ ਨਜ਼ਰ ਆਵੇ, ਤਾਂ ਇਹ ਪੀਲੀ ਕੁੰਗੀ ਦਾ ਹਮਲਾ ਹੋਇਆ ਹੈ।
ਡਾ. ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਇਸ ਬਿਮਾਰੀ ਦੇ ਹਮਲੇ ਲਈ ਅਨੁਕੂਲ ਮੌਸਮ ਬਾਰੇ ਦੱਸਿਆ ਕਿ ਜਦੋਂ ਰਾਤ ਦਾ ਤਾਪਮਾਨ 7-13 ਡਿਗਰੀ ਸੈਲਸੀਅਸ ਅਤੇ ਦਿਨ ਦਾ ਤਾਪਮਾਨ 15-24 ਡਿਗਰੀ ਸੈਲਸੀਅਸ ਦੇ ਦਰਮਿਆਨ ਹੋਵੇ ਅਤੇ ਹਵਾ ਵਿੱਚ ਨਮੀ 85 ਤੋਂ 100 % ਤੱਕ ਹੋਵੇ ਤਾਂ ਇਸ ਬਿਮਾਰੀ ਦੇ ਆਉਣ ਦਾ ਖਦਸ਼ਾ ਬਣ ਜਾਂਦਾ ਹੈ। ਜੇਕਰ ਫਰਵਰੀ- ਮਾਰਚ ਮਹੀਨੇ ਦੌਰਾਨ ਤੇਜ਼ ਹਵਾਵਾਂ ਨਾਲ ਮੀਂਹ ਪੈਂਦਾ ਹੈ, ਤਾਂ ਬਿਮਾਰੀ ’ਚ ਬੜੀ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਡਾ. ਯਾਦਵਿੰਦਰ ਸਿੰਘ ਨੇ ਬਿਮਾਰੀ ਆਉਣ ‘ਤੇ ਰੋਕਥਾਮ ਲਈ ਦੱਸਿਆ, ਕਿ 200 ਗਰਾਮ ਟੈਬੂਕੋ-ਨਾਜ਼ੋਲ 25 ਡਬਲਯੂ ਜੀ ਜਾਂ 120 ਗਰਾਮ ਟ੍ਰਾਈਫਲੋ ਕਸੀਸ-ਟ੍ਰੋਬਿਨ +ਟੈਬੂਕੋ-ਨਾਜ਼ੋਲ 200 ਮਿਲੀ ਲੀਟਰ ਸਾਇਪਰਾ-ਕੋਨਾਜ਼ੋਲ ਜਾਂ 200 ਮਿਲੀ ਲੀਟਰ ਪਾਈਰੈਕ ਲੋਸਟ-ਰੋਬਿਨ +ਇਪੋਕਸੀ-ਕੋਨਾਜ਼ੋਲ ਜਾਂ 200 ਮਿਲੀ ਲੀਟਰ ਐਜ਼ੋਕਸੀ-ਸਟਰੋਬਿਨ+ ਟੈਬੂਕੋ-ਨਾਜ਼ੋਲ ਜਾਂ 200 ਮਿਲੀ ਲੀਟਰ ਪ੍ਰੋਪੀ-ਕੋਨਾਜ਼ੋਲ ਨੂੰ 200 ਮਿਲੀ ਲੀਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਸਪਰੇਅ ਕਰਨੀ ਚਾਹੀਦੀ ਹੈ। ਡਾ.ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਮੌਜੂਦਾ ਮੌਸਮ ਨੂੰ ਮੱਦੇਨਜ਼ਰ ਰੱਖਦਿਆਂ ਆਪਣੇ ਖੇਤਾਂ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਲਈ ਅਪੀਲ ਕੀਤੀ। ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਿਭਾਗ ਕੋਲ ਮੂੰਗੀ ਦੀ ਕਿਸਮ ਐਸ ਐਮ ਐਲ 1827 ਦਾ ਬੀਜ ਉਪਲਬਧ ਹੈ।
ਕਿਸਾਨ ਕਣਕ ਦੀ ਫਸਲ ਦੀ ਕਟਾਈ ਤੋਂ ਬਾਅਦ ਮੂੰਗੀ ਦੀ ਫਸਲ ਨੂੰ ਤਰਜੀਹ ਦੇਣ । ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਗਰਮ ਰੁੱਤ ਦੀ ਸਬਜ਼ੀ ਦੀਆਂ ਕਿੱਟਾਂ ਵੀ ਵਿਭਾਗ ਕੋਲ ਉਪਲਬਧ ਹਨ। ਕਿਸਾਨ ਮੂੰਗੀ ਦਾ ਬੀਜ ਅਤੇ ਸਬਜ਼ੀ ਦੀਆਂ ਕਿੱਟਾਂ ਪ੍ਰਾਪਤ ਕਰਨ ਲਈ ਡਾ: ਯਾਦਵਿੰਦਰ ਸਿੰਘ ਮੋਬਾਈਲ ਨੰਬਰ 90415-00307 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਗੁਰਵਿੰਦਰ ਸਿੰਘ ਗੁਰੂ ਕਿਰਪਾ ਕਰਿਆਨਾ ਸਟੋਰ, ਆਤਮਜੀਤ ਸਿੰਘ ,ਪ੍ਰਗਟ ਸਿੰਘ ,ਸੁਖਪਾਲ ਸਿੰਘ ਅਤੇ ਹੋਰ ਕਿਸਾਨ ਹਾਜਰ ਸਨ ।