“All polling booths in district Tarn Taran will have a special camp set up by the B.L.O. (Booth Level Officer) on March 5th, where voters can create, rectify or update their voting forms during the district election camp.”
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਤਰਨ ਤਾਰਨ ਦੇ ਸਮੂਹ ਬੀ. ਐੱਲ. ਓਜ. ਵੱਲੋਂ ਆਪਣੇ-ਆਪਣੇ ਪੋਲਿੰਗ ਬੂਥਾਂ ‘ਤੇ 05 ਮਾਰਚ ਨੂੰ ਲਗਾਏ ਜਾਣਗੇ ਸਪੈਸ਼ਲ ਕੈਂਪ-ਜ਼ਿਲ੍ਹਾ ਚੋਣ ਅਫ਼ਸਰ
ਕੈਂਪ ਦੌਰਾਨ ਵੋਟ ਬਣਾਉਣ, ਵੋਟ ਕਟਵਾਉਣ ਅਤੇ ਦਰੁੱਸਤੀ ਸਬੰਧੀ ਭਰੇ ਸਕਣਗੇ ਫਾਰਮ
ਤਰਨ ਤਾਰਨ, 01 ਮਾਰਚ :
ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ, ਪੰਜਾਬ, ਚ਼ੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਮਿਤੀ 05 ਮਾਰਚ, 2023 ਨੂੰ ਜ਼ਿਲ੍ਹਾ ਤਰਨ ਤਾਰਨ ਸਮੂਹ ਬੀ. ਐੱਲ. ਓਜ. ਵੱਲੋਂ ਆਪਣੇ-ਆਪਣੇ ਪੋਲਿੰਗ ਬੂਥਾਂ ‘ਤੇ ਸਪੈਸ਼ਲ ਕੈਂਪ ਲਗਾਏ ਜਾਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿ਼ਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ੍ਰੀ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਇਸ ਦਿਨ ਆਮ ਜਨਤਾ ਆਪਣੀ ਵੋਟ ਬਣਾਉਣ, ਵੋਟ ਕਟਵਾਉਣ ਅਤੇ ਵੋਟ ਵਿੱਚ ਦਰੁੱਸਤੀ ਕਰਨ ਸਬੰਧੀ ਫਾਰਮ ਭਰ ਸਕੇਗੀ।ਉਹਨਾਂ ਦੱਸਿਆ ਕਿ ਜਿ਼ਲ੍ਹਾ ਤਰਨ ਤਾਰਨ ਵਿੱਚ ਨੌਜਵਾਨ ਵਰਗ ਦੇ ਵੋਟਰ ਘੱਟ ਹੋਣ ਕਰਕੇ ਇਹ ਸਪੈਸ਼ਲ ਮੁਹਿੰਮ ਚਲਾਈ ਗਈ ਹੈ।ਇਸ ਲਈ ਉਹਨਾ ਨੌਜਵਾਨ ਵਿਅਕਤੀਆਂ ਨੂੰ ਖਾਸ ਤੌਰ ‘ਤੇ ਵੋਟਾਂ ਬਣਾਉਣ ਲਈ ਸੰਦੇਸ਼ ਦਿੱਤਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋ ਮਿਤੀ 01 ਅਗਸਤ, 2022 ਤੋਂ ਵੋਟਰ ਕਾਰਡ ਨਾਲ ਅਧਾਰ ਕਾਰਡ ਨੂੰ ਜੋੜਨ ਲਈ ਅਤੇ ਵੋਟਰ ਸੂਚੀ ਨੂੰ ਪ੍ਰਮਾਣਿਤ ਕਰਨ ਦੀ ਪ੍ਰਕਿਰਿਆ ਸੁਰੂ ਕੀਤੀ ਗਈ ਹੈ।ਜੇਕਰ ਕੋਈ ਵੋਟਰ ਸਵੈ ਇੱਛਾ ਨਾਲ ਵੋਟਰ ਕਾਰਡ ਨੂੰ ਅਧਾਰ ਕਾਰਡ ਨਾਲ ਲਿੰਕ ਕਰਨਾ ਚਾਹੁੰਦਾ ਹੈ ਤਾਂ ਆਪਣੇ ਬੀ. ਐਲ. ਓ. ਜਾਂ ਨੈਸ਼ਨਲ ਵੋਟਰ ਸਰਵਿਸ ਪੋਰਟਲ ਜਾਂ ਵੋਟਰ ਹੈਲਪਲਾਈਨ ਰਾਹੀਂ ਫਾਰਮ ਨੰਬਰ 6ਬੀ ਭਰ ਕੇ ਆਪਣੀ ਵੋਟ ਪ੍ਰਮਾਣਿਤ ਕਰ ਸਕਦਾ ਹੈ।ਜੇਕਰ ਕਿਸੇ ਵੋਟਰ ਕੋਲ ਅਧਾਰ ਕਾਰਡ ਨਹੀ ਹੈ ਜਾਂ ਫਿਰ ਆਪਣੇ ਅਧਾਰ ਕਾਰਡ ਦੀ ਜਾਣਕਾਰੀ ਨਹੀ ਦੇਣਾ ਚਾਹੁੰਦਾ ਹੈ ਤਾਂ ਇਸੇ ਫਾਰਮ ਨੰਬਰ 6ਬੀ ਵਿੱਚ ਦਿੱਤੇ 11 ਹੋਰ ਪਛਾਣ ਪੱਤਰਾਂ ਨਾਲ ਆਪਣੀ ਵੋਟ ਪ੍ਰਮਾਣਿਤ ਕਰ ਸਕਦਾ ਹੈ।ਇਹ ਪ੍ਰਕਿਰਿਆ ਮਿਤੀ 01 ਅ੍ਰਪੈਲ, 2023 ਤੱਕ ਚੱਲੇਗੀ।
ਇੱਥੇ ਜਿਕਰਯੋਗ ਹੈ ਕਿ ਜੇਕਰ ਕੋਈ ਵੋਟਰ ਆਪਣਾ ਅਧਾਰ ਕਾਰਡ ਦੇਣ ਤੋਂ ਮਨ੍ਹਾਂ ਕਰਦਾ ਹੈ ਤਾਂ ਵੀ ਉਸਦੀ ਵੋਟ ਕੱਟੀ ਨਹੀਂ ਜਾਵੇਗੀ।ਇਹ ਪ੍ਰਕਿਰਿਆ ਫੋਟੋ ਵੋਟਰ ਸੂਚੀ ਨੂੰ ਦਰੁਸਤ ਕਰਨ ਲਈ ਮੱਦਦਗਾਰ ਹੋਵੇਗੀ।