An example of organic farming, excellent farming is district Tarn Tarn progressive farmer Ashwani Kumar
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜੈਵਿਕ ਖੇਤੀ, ਉੱਤਮ ਖੇਤੀ ਦੀ ਉਦਾਹਰਨ ਹੈ ਜ਼ਿਲ੍ਹਾ ਤਰਨ ਤਾਰਨ ਅਗਾਂਹਵਧੂ ਕਿਸਾਨ ਅਸ਼ਵਨੀ ਕੁਮਾਰ
ਖੇਤੀਬਾੜੀ ਵਿਭਾਗ ਵੱਲੋਂ ਜ਼ਿਲ੍ਹੇ ਦੇ ਹੋਰ ਕਿਸਾਨਾਂ ਨੂੰ ਵੀ ਖੇਤਾਂ ਵਿੱਚ ਜੈਵਿਕ ਖੇਤੀ ਦੀ ਸ਼ੁਰੂਆਤ ਕਰਨ ਦੀ ਅਪੀਲ
ਤਰਨ ਤਾਰਨ, 28 ਅਪ੍ਰੈਲ:
ਅਜੋਕੇ ਸਮੇ ਵਿੱਚ ਚੰਗਾ ਜੀਵਨ ਜਿਉਣ ਲਈ ਚੰਗੀ ਸਿਹਤ ਦਾ ਹੋਣਾ ਬਹੁਤ ਜ਼ਰੂਰੀ ਹੈ, ਪਰ ਅੱਜ-ਕੱਲ ਫਸਲਾਂ ਵਿੱਚ ਕੀਟਨਾਸ਼ਕਾਂ ਦੀ ਵਧ ਰਹੀ ਵਰਤੋਂ ਇਕ ਚਿੰਤਾ ਦਾ ਵਿਸ਼ਾ ਹੈ।ਫਸਲਾਂ ਦੀ ਪੈਦਾਵਾਰ ਵਧਾਉਣ ਦੀ ਖਾਤਰ ਯੂਰੀਆਂ ਅਤੇ ਹੋਰ ਖਾਦਾਂ ਦੀ ਬੇਲੋੜੀ ਵਰਤੋਂ ਵੀ ਆਮ ਗੱਲ ਹੈ। ਪਰ ਇਸਦੇ ਉਲਟ ਅਸ਼ਵਨੀ ਕੁਮਾਰ ਵਰਗੇ ਅਗਾਂਹਵਧੂ ਕਿਸਾਨ ਹਨ, ਜੋ ਆਪਣੀ ਮਿਹਨਤ ਸਦਕਾ 6 ਸਾਲਾਂ ਤੋ ਜੈਵਿਕ ਖੇਤੀ ਕਰਕੇ ਮਨੁੱਖੀ ਸਿਹਤ ਦੇ ਨਾਲ ਨਾਲ ਜ਼ਮੀਨ ਅਤੇ ਵਾਤਾਵਰਣ ਨੂੰ ਵੀ ਸ਼ੁੱਧ ਰੱਖ ਰਹੇ ਹਨ ਅਤੇ ਨਾਲ ਦੀ ਨਾਲ ਚੰਗਾ ਝਾੜ ਪ੍ਰਾਪਤ ਕਰਕੇ ਵਧੀਆਂ ਮੁਨਾਫਾ ਵੀ ਕਮਾ ਰਹੇ ਹਨ।
ਮੁੱਖ ਖੇਤੀਬਾੜੀ ਅਫਸਰ ਡਾ. ਸੁਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਖੇਤੀਬਾੜੀ ਅਫਸਰ ਡਾ. ਤੇਜਬੀਰ ਸਿੰਘ ਭੰਗੂ ਦੀ ਅਗਵਾਈ ਹੇਠ ਬਲਾਕ ਭਿੱਖਿਿਵੰਡ ਦੇ ਪਿੰਡ ਸੂਰਵਿੰਡ ਵਿੱਚ ਇਸ ਕਿਸਾਨ ਦੇ ਫਾਰਮ ਉੱਤੇ ਆਤਮਾ ਸਕੀਮ ਅਧੀਨ ਜੈਵਿਕ ਖੇਤੀ ਦਾ ਫਾਰਮ ਵੀ ਲਗਾਇਆ ਗਿਆ ਅਤੇ ਹੋਰਨਾ ਕਿਸਾਨਾਂ ਨੂੰ ਜੈਵਿਕ ਖੇਤੀ ਲਈ ਪੇ੍ਰਰਿਤ ਕੀਤਾ ਗਿਆ।
ਇਸ ਸਬੰਧੀ ਕਿਸਾਨ ਨੇ ਖੇਤੀਬਾੜੀ ਵਿਭਾਗ ਤੋਂ ਹਰਮੀਤ ਸਿੰਘ ਏ. ਡੀ. ਓ, ਗੁਰਬੀਰ ਸਿੰਘ ਬੀ.ਟੀ.ਅੇਮ ਅਤੇ ਗੁਰਬੀਰ ਸਿੰਘ ਅਤੇ ਜਗਜੀਤ ਸਿੰਘ ਏ. ਟੀ. ਐੱਮ. ਨਾਲ ਗੱਲਬਾਤ ਕਰਕੇ ਦੱਸਿਆ ਕਿ ਖਾਦਾਂ ਦੇ ਬਦਲਦੇ ਰੂਪ ਵਿੱਚ ਇਹ ਕਿਸਾਨ ਵੇਸਟ ਡੀਕੰਪੋਜ਼ਰ ਐੱਫ਼, ਵਾਈ. ਐੱਮ., ਦਾਲਾਂ ਨੂੰ ਗਰਾਈਡ ਕਰਕੇ ਇਸਦਾ ਘੋਲ ਅਤੇ ਪੋਟਾਸ਼ ਲਈ ਕੇਲੇ ਦੀਆਂ ਛਿਲ਼ੜਾ ਦਾ ਘੋਲ ਬਣਾ ਕਿ ਇਸਦੀ ਵਰਤੋ ਕਰਦਾ ਹੈ।ਕੀਟਨਾਸ਼ਕਾਂ ਦੇ ਬਦਲਦੇ ਰੂਪ ਵਿੱਚ ਧਤੂਰਾ, ਲਾਲਮਿਰਚਾਂ, ਪੁਰਾਣੀ (ਬੇਹੀ) ਲੱਸੀ ਦਾ ਮਿਸ਼ਰਨ ਬਣਾ ਕੇ ਸਪਰੇਅ ਕਰਨ ਨਾਲ ਕੀਟਾਂ ਦੀ ਚੰਗੀ ਰੋਕਥਾਮ ਕਰਦਾ ਹੈ। ਕਿਸਾਨ ਵਲੋ ਦੱਸਿਆ ਗਿਆ ਕਿ ਜੈਵਿਕ ਕਣਕ 5000 ਰੁਪਏ ਪ੍ਰਤੀ ਕੁਇੰਟਲ ਵੇਚਦਾ ਹੈ ਅਤੇ ਕਿਸਾਨ ਚੰਗਾ ਮੁਨਾਫਾ ਕਮਾ ਰਿਹਾ ਹੈ।
ਕਿਸਾਨ ਨੇ ਜੈਵਿਕ ਸਬਜੀਆਂ ਦੀ ਵਿਕਰੀ ਲਈ ਆਪਦੇ ਖੇਤਾ ਦੇ ਨਾਲ ਸੇਲਪੁਆਇੰਟ ਵੀ ਬਣਾਇਆ ਹੈ ਅਤੇ ਚੰਗਾ ਮੁਨਾਫਾ ਕਮਾ ਰਿਹਾ ਹੈ।ਖੇਤੀਬਾੜੀ ਵਿਭਾਗ ਵੱਲੋਂ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਕਿਸਾਨ ਆਪਣੇ ਖੇਤਾਂ ਵਿੱਚ ਵੀ ਜੈਵਿਕ ਖੇਤੀ ਦੀ ਸ਼ੁਰੂਆਤ ਕਰਨ ਤਾਂ ਜੋ ਮਨੁੱਖੀ ਸਿਹਤ, ਮਿੱਟੀ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਸਹਿਯੋਗ ਦੇ ਸਕਣ ।