Close

An example of proper planning and hard work is the progressive farmer of honey producing village Gandiwind Saran. Malikit Singh

Publish Date : 26/07/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਹੀ ਵਿਉਂਤਬੰਦੀ ਅਤੇ ਸਖਤ ਮਿਹਨਤ ਦੀ ਮਿਸਾਲ ਸ਼ਹਿਦ ਉਤਪਾਦਕ ਪਿੰਡ ਗੰਡੀਵਿੰਡ ਸਰਾਂ ਦਾ ਅਗਾਂਹਵਧੂ ਕਿਸਾਨ ਸ. ਮਲਕੀਤ ਸਿੰਘ
ਤਰਨ ਤਾਰਨ, 25 ਜੁਲਾਈ :
ਪੰਜਾਬ ਦਾ ਕਿਸਾਨ ਸ. ਮਲਕੀਤ ਸਿੰਘ ਆਪਣੀ ਮਿਹਨਤ ਸਦਕਾ ਸੂਬੇ ਦੇ ਛੋਟੇ ਕਿਸਾਨਾਂ ਲਈ ਮਿਸਾਲ ਬਣ ਕੇ ਉੱਭਰਿਆ ਹੈ। ਸ. ਮਲਕੀਤ ਸਿੰਘ ਅਤੇ ਉਸਦੇ ਭਰਾ ਸ. ਰਣਜੀਤ ਸਿੰਘ ਪਿੰਡ ਗੰਡੀਵਿੰਡ ਸਰਾਂ, ਜ਼ਿਲ੍ਹਾ ਤਰਨ ਤਾਰਨ ਨੇ ਸਹੀ ਮਾਇਨੇ ਵਿੱਚ ਸਫ਼ਲਤਾ ਦੀ ਕਹਾਣੀ ਲਿਖੀ ਹੈ । ਇਹ ਸਫਲਤਾ ਉਹਨਾਂ ਨੂੰ ਸਹੀ ਯੋਜਨਾਬੰਦੀ ਅਤੇ ਸਖਤ ਮਿਹਨਤ ਸਦਕਾ ਹਾਸਿਲ ਹੋਈ ਹੈ। ਛੋਟੇ ਕਿਸਾਨ ਹੋਣ ਕਾਰਨ ਉਹ ਆਪਣੇ ਸੀਮਤ ਸਾਧਨਾਂ ਵਿੱਚ ਕਮਾਈ ਵਧਾਉਣ ਦੇ ਤਰੀਕੇ ਖੋਜਣ ਲੱਗੇ ਅਤੇ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਸ਼ਹਿਦ ਉਤਪਾਦਨ ਨੂੰ ਸਹਾਇਕ ਧੰਦੇ ਵਜੋਂ ਅਪਣਾਉਣ ਦਾ ਫੈਸਲਾ ਲਿਆ।
ਉਹਨਾਂ ਨੇ ਖੇਤੀਬਾੜੀ ਵਿਭਾਗ ਮਾਰਕੀਟਿੰਗ ਵਿੰਗ ਜ਼ਿਲ੍ਹਾ ਤਰਨ ਤਾਰਨ ਦੀ ਮੱਦਦ ਨਾਲ ਟ੍ਰੇਨਿੰਗ ਲਈ ਅਤੇ ਉਸ ਤੋਂ ਬਾਅਦ ਸ਼ਹਿਦ ਉਤਪਾਦਨ ਦੇ ਸੁਚੱਜੇ ਮੰਡੀ ਕਰਨ ਲਈ ਖੇਤੀਬਾੜੀ ਵਿਭਾਗ ਦੇ ਮਾਰਕੀਟਿੰਗ ਵਿੰਗ ਦੇ ਉਪਰਾਲੇ ਸਦਕਾ “ਨਾਜ਼” ਨਾਮਕ ਸ਼ਹਿਦ ਦਾ ਬ੍ਰਾਂਡ ਬਣਾ ਕੇ ਉਸ ਨੂੰ ਐੱਗਮਾਰਕ ਕਰਵਾਇਆ ।
ਇਸ ਸਮੇਂ ਉਹਨਾਂ ਕੋਲ ਸ਼ਹਿਦ ਦੀਆਂ ਮੱਖੀਆਂ ਦੇ 250 ਡੱਬੇ ਹਨ ਅਤੇ ਪਿਛਲੇ ਸਾਲ ਤੋਂ ਲਗਾਤਾਰ ਉਹ ਰਾਜਸਥਾਨ, ਹਰਿਆਣਾ, ਹਿਮਾਚਲ ਅਤੇ ਜੰਮੂ ਕਸ਼ਮੀਰ ਜਾ ਕੇ ਸ਼ਹਿਦ ਦਾ ਉਤਪਾਦਨ ਕਰ ਰਹੇ ਹਨ । ਪ੍ਰਮੁੱਖ ਤੌਰ ਤੇ ਉਹ ਸਰ੍ਹੋਂ, ਸਫ਼ੈਦਾ, ਟਾਹਲੀ, ਬਰਸੀਮ, ਕਿੱਕਰ ਅਤੇ ਮਲਟੀਫਲਾਵਰ ਦੇ ਸ਼ਹਿਦ ਉਤਪਾਦਨ ਕਰਦੇ ਹਨ। ਸਟੀਲ ਦੀਆਂ ਮਸ਼ੀਨਾਂ ਨਾਲ ਉਹ ਬਿਲਕੁਲ ਸ਼ੁੱਧ ਸ਼ਹਿਦ ਦਾ ਉਤਪਾਦਨ ਕਰਦੇ ਹਨ ਜਿਸ ਦੀ ਗੁਣਵੱਤਾ ਐਗਮਾਰਕ ਲੈਬ ਵਿੱਚੋਂ ਉਹਨਾਂ ਵੱਲੋਂ ਸਮੇਂ ਸਮੇਂ ਸਿਰ ਟੈਸਟ ਕਰਵਾਈ ਜਾਂਦੀ ਹੈ।
ਖੇਤੀਬਾੜੀ ਵਿਭਾਗ ਮਾਰਕੀਟਿੰਗ ਵਿੰਗ ਤਰਨ ਤਾਰਨ ਦੇ ਅਧਿਕਾਰੀਆਂ ਦੀ ਮੱਦਦ ਨਾਲ ਉਹਨਾਂ ਵੱਲੋਂ ਸੁਚੱਜੀ ਲੇਬਲਿੰਗ, ਪੈਕਿੰਗ ਅਤੇ ਗ੍ਰੇਡਿੰਗ ਕੀਤੀ ਜਾ ਰਹੀ ਹੈ।ਜ਼ਿਲ੍ਹਾ ਤਰਨ ਤਾਰਨ ਤੇ ਅੰਮ੍ਰਿਤਸਰ ਵਿੱਚ ਉਹ ਆਪਣੇ ਸ਼ਹਿਦ ਦਾ ਮੰਡੀਕਰਨ ਕਰਦੇ ਹਨ ਅਤੇ ਚੰਗਾ ਮੁਨਾਫ਼ਾ ਕਮਾ ਰਹੇ ਹਨ।
ਪਿੰਡ ਮੰਨਣ ਵਿਖੇ ਅੰਮ੍ਰਿਤਸਰ-ਝਬਾਲ ਰੋਡ ਉੱਪਰ ਉਹਨਾਂ ਵੱਲੋਂ ਨਰਸਰੀ ਵਿੱਚ ਬੂਟੇ ਵੀ ਤਿਆਰ ਕੀਤੇ ਜਾਂਦੇ ਹਨ ਅਤੇ ਉੱਥੇ ਹੀ ਉਹਨਾਂ ਵੱਲੋਂ ਸ਼ਹਿਦ ਵੇਚਣ ਸੰਬੰਧੀ ਸਟਾਲ ਵੀ ਲਗਾਇਆ ਹੋਇਆ ਹੈ ਉਹਨਾਂ ਵੱਲੋਂ ਮੰਡੀਕਰਨ ਦਾ ਦਾਇਰਾ ਵਧਾਉਣ ਲਈ ਸ਼ਹਿਦ ਦਾ ਉਤਪਾਦਨ ਵਧਾਇਆ ਜਾ ਰਿਹਾ ਹੈ ਅਤੇ ਲਗਾਤਾਰ ਨਵੇਂ ਉਪਰਾਲੇ ਕੀਤੇ ਜਾ ਰਹੇ ਹਨ।ਸ. ਮਲਕੀਤ ਸਿੰਘ ਅਤੇ ਸ. ਰਣਜੀਤ ਸਿੰਘ ਛੋਟੇ ਕਿਸਾਨਾਂ ਲਈ ਰਾਹ ਦਸੇਰੇ ਹਨ। ਇਹਨਾਂ ਤੋਂ ਸ਼ੁੱਧ ਤੇ ਵਧੀਆ ਸ਼ਹਿਦ ਖਰੀਦਣ ਲਈ 9855302699 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।