Close

An important meeting was held regarding the plantation campaign

Publish Date : 11/06/2024

ਪਲਾਂਟੇਸ਼ਨ ਮੁਹਿੰਮ ਸਬੰਧੀ ਹੋਈ ਅਹਿਮ ਮੀਟਿੰਗ
ਮਾਨਸੂਨ ਤੋਂ ਪਹਿਲਾ ਹਰ ਇੱਕ ਨਾਗਰਿਕ ਲਗਾਵੇ ਵੱਧ ਤੋਂ ਵੱਧ ਬੂਟੇ: ਸ਼੍ਰੀ ਸੰਦੀਪ ਕੁਮਾਰ
ਬੂਟੇ ਲਗਾਉਣ ਤੋਂ ਬਾਅਦ ਰੱਖ ਰਖਾਅ ਨੂੰ ਯਕੀਨੀ ਬਣਾਉਣ ਅਧਿਕਾਰੀ

ਤਰਨ ਤਾਰਨ, 11 ਜੂਨ: ਵਾਤਾਵਰਨ ਨੂੰ ਸਾਫ ਸੁਥਰਾ ਅਤੇ ਜ਼ਿਲਾ੍ਹ ਤਰਨ ਤਾਰਨ ਨੂੰ ਹਰਿਆ ਭਰਿਆ ਬਣਾਉਣ ਦੇ ਮੰਤਵ ਨਾਲ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ, ਸ਼੍ਰੀ ਸੰਦੀਪ ਕੁਮਾਰ ਦੀ ਅਗਵਾਈ ਹੇਠ ਮੰਗਲਵਾਰ ਨੂੰ ਜ਼ਿਲਾ੍ਹ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲੇ੍ਹ ਦੇ ਵਿੱਚ ਸ਼ੁਰੂ ਹੋਣ ਜਾ ਰਹੀ ਪਲਾਂਟੇਸ਼ਨ ਮੁਹਿੰਮ ਸਬੰਧੀ ਅਹਿਮ ਮੀਟਿੰਗ ਹੋਈ। ਇਸ ਮੀਟਿੰਗ ਦੇ ਵਿੱਚ ਵਿਭਾਗਾਂ ਦੇ ਆਲਾ ਅਧਿਕਾਰੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਇਸ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਹਰ ਇੱਕ ਅਧਿਕਾਰੀ ਆਪਣੇ ਆਪਣੇ ਵਿਭਾਗਾਂ ਦੇ ਵਿੱਚ ਬੂਟੇ ਲਗਾਉਣ ਲਈ ਜਗਾ੍ਹ ਦੀ ਤੁਰੰਤ ਸ਼ਨਾਖ਼ਤ ਕਰਨ ਤਾਂ ਜੋ ਮਾਨਸੂਨ ਦੇ ਮੌਸਮ ਦੀ ਆਮਦ ਤੋਂ ਪਹਿਲਾਂ ਜ਼ਿਲੇ੍ਹ ਦੇ ਵਿੱਚ ਰਿਕਾਰਡ ਤੋੜ ਬੂਟੇ ਲਗਾਏ ਜਾ ਸਕਣ।
ਉਨਾਂ ਮੀਟਿੰਗ ਦੇ ਵਿੱਚ ਮੌਜੂਦ ਹਰ ਇੱਕ ਅਧਿਕਾਰੀ ਨੂੰ ਅੱਜ ਦੇ ਸਮੇਂ ਦੌਰਾਨ ਰੁੱਖਾਂ ਦੀ ਮਹੱਤਤਾ ਤੋਂ ਜਾਣੂ ਕਰਵਾਇਆ।ਉਨਾਂ ਕਿਹਾ ਕਿ ਬੂਟੇ ਲਗਾਉਣਾ ਸਿਰਫ ਸਰਕਾਰੀ ਜਾਂ ਫਿਰ ਨਿਜ਼ੀ ਅਦਾਰਿਆਂ ਦੀ ਜ਼ਿੰਮੇਵਾਰੀ ਨਹੀਂ ਸਗੋਂ ਹਰ ਇੱਕ ਵਿਅਕਤੀ ਇਸ ਨੂੰ ਯਕੀਨੀ ਬਣਾਏ ਕਿ ਉਹ ਜ਼ਿਲੇ੍ਹ ਦੇ ਵਿੱਚ ਇੱਕ-ਇੱਕ ਬੂਟਾ ਲਗਾਵੇ।
ਡਿਪਟੀ ਕਮਿਸ਼ਨਰ, ਸ਼੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਵੱਧ ਤੋਂ ਵੱਧ ਹਰਭਲ ਬੂਟੇ ਲਗਾਏ ਜਾਣ ਤਾਂ ਜੋ ਅਜਿਹੇ ਬੂਟਿਆਂ ਦਾ ਮਨੁੱਖ ਦੀ ਸਿਹਤ ‘ਤੇ ਚੰਗਾ ਅਸਰ ਹੋਵੇ।ਉਨਾਂ ਕਿਹਾ ਕਿ ਹਰ ਇੱਕ ਵਿਭਾਗ ਜੰਗੀ ਪੱਧਰ ‘ਤੇ ਬੂਟੇ ਲਗਾਉਣ ਤੋਂ ਬਾਅਦ ਇਨਾਂ ਦੀ ਰੱਖ ਰਖਾਅ ਨੂੰ ਵੀ ਯਕੀਨੀ ਬਣਾਵੇ ਤਾਂ ਜੋਂ ਨਿੱਕੇ ਨਿੱਕੇ ਬੂਟੇ ਇੱਕ ਦਿਨ ਵੱਡੇ ਵੱਡੇ ਰੁੱਖਾਂ ਦਾ ਰੂਪ ਲੈ ਸਕਣ।