Announcement of the second edition of Bharat Young Leaders Dialogue-2026 developed by My Bharat

ਮਾਈ ਭਾਰਤ ਵੱਲੋਂ ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ-2026 ਦੇ ਦੂਜੇ ਐਡੀਸ਼ਨ ਦਾ ਐਲਾਨ
ਤਰਨ ਤਾਰਨ, 17 ਸਤੰਬਰ:
ਮਾਈ ਭਾਰਤ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨੇ ਵਿਕਸਤ ਭਾਰਤ ਯੰਗ ਲੀਡਰਜ਼ ਡਾਇਲਾਗ (ਵੀ. ਬੀ. ਵਾਈ. ਐਲ. ਡੀ.)-2026 ਦੇ ਦੂਜੇ ਐਡੀਸ਼ਨ ਦਾ ਐਲਾਨ ਕੀਤਾ ਹੈ, ਜੋ ਕਿ ਇੱਕ ਇਤਿਹਾਸਕ ਪਹਿਲ ਹੈ, ਭਾਰਤ ਦੇ ਨੌਜਵਾਨਾਂ ਦੀ ਉਮਰ 15-29 ਸਾਲ ਨੂੰ ਆਪਣੇ ਵਿਚਾਰ ਸਿੱਧੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਪੇਸ਼ ਕਰਨ ਲਈ ਇੱਕ ਰਾਸ਼ਟਰੀ ਪਲੇਟਫਾਰਮ ਪ੍ਰਦਾਨ ਕਰਦੀ ਹੈ।
ਡਿਪਟੀ ਡਾਇਰੈਕਟਰ, ਮਾਈ ਭਾਰਤ ਤਰਨ ਤਾਰਨ ਸ਼੍ਰੀਮਤੀ ਜਸਲੀਨ ਕੌਰ, ਨੇ ਕਿਹਾ ਕਿ ਵੀ ਬੀ ਵਾਈ ਐਲ ਡੀ-2025 ਦੀ ਸ਼ਾਨਦਾਰ ਸਫਲਤਾ ਤੋਂ ਬਾਅਦ, ਜਿਸ ਵਿੱਚ 30 ਲੱਖ ਤੋਂ ਵੱਧ ਨੌਜਵਾਨਾਂ ਨੇ ਹਿੱਸਾ ਲਿਆ ਅਤੇ ਸਾਲ 2026 ਐਡੀਸ਼ਨ ਵਿੱਚ ਅੰਤਰ ਰਾਸ਼ਟਰੀ ਭਾਗੀਦਾਰੀ ਦੇ ਨਾਲ-ਨਾਲ ਡਿਜ਼ਾਈਨ ਫਾਰ ਭਾਰਤ ਅਤੇ ਟੈਕ ਫਾਰ ਵਿਕਸਤ ਭਾਰਤ- ਹੈਕ ਫਾਰ ਏ ਸੋਸ਼ਲ ਕਾਜ਼ ਵਰਗੇ ਨਵੇਂ ਟਰੈਕ ਸ਼ਾਮਲ ਹੋਣਗੇ।
ਉਨ੍ਹਾਂ ਕਿਹਾ ਕਿ ਬਹੁ-ਪੱਧਰੀ ਪ੍ਰਕਿਰਿਆ ਕੁਇਜ਼, ਲੇਖ, ਪੀ. ਪੀ. ਟੀ. ਚੁਣੌਤੀਆਂ ਅਤੇ ਸੱਭਿਆਚਾਰਕ ਮੁਕਾਬਲੇ 10 ਤੋਂ 12 ਜਨਵਰੀ 2026 ਨੂੰ ਨਵੀਂ ਦਿੱਲੀ ਵਿੱਚ ਗ੍ਰੈਂਡ ਫਿਨਾਲੇ ਵਿੱਚ ਸਮਾਪਤ ਹੋਵੇਗੀ, ਜਿਸ ਵਿੱਚ 3,000 ਯੁਵਾ ਨੇਤਾ ਇਕੱਠੇ ਹੋਣਗੇ। ਰਜਿਸਟ੍ਰੇਸ਼ਨ ਹੁਣ ਮਾਈ ਭਾਰਤ ਪੋਰਟਲ (mybharat.gov.in ) ‘ਤੇ ਖੁੱਲ੍ਹੀ ਹੈ, ਜਿਸ ਵਿੱਚ ਕੁਇਜ਼ ਰਾਊਂਡ 15 ਅਕਤੂਬਰ 2025 ਤੱਕ ਚੱਲੇਗਾ।
ਉਨ੍ਹਾਂ ਕਿਹਾ ਕਿ ਸਾਰੇ ਨੌਜਵਾਨਾਂ ਨੂੰ ਵੀ ਬੀ ਵਾਈ ਐਲ ਡੀ -2026 ਵਿੱਚ ਅੱਗੇ ਆਉਣ ਅਤੇ ਸਰਗਰਮੀ ਨਾਲ ਹਿੱਸਾ ਲੈਣ, ਵਿਕਸਤ ਭਾਰਤ ਬਣਾਉਣ ਲਈ ਆਪਣੇ ਵਿਚਾਰਾਂ ਅਤੇ ਅਗਵਾਈ ਵਿੱਚ ਯੋਗਦਾਨ ਪਾਉਣ, ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਇਸ ਦਫ਼ਤਰ ਦੇ ਫੋਨ ਨੰਬਰ 70069-49560 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।