• Social Media Links
  • Site Map
  • Accessibility Links
  • English
Close

Appeal from the Chief Agriculture Officer to the farmer brothers not to burn stubble

Publish Date : 20/09/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨ ਭਰਾਵਾਂ ਨੂੰ ਪਰਾਲੀ ਨਾ ਸਾੜਣ ਦੀ ਅਪੀਲ
ਤਰਨ ਤਾਰਨ, 19 ਸਤੰਬਰ :
ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਸੁਰਿੰਦਰ ਸਿੰਘ ਨੇ ਬਲਾਕ ਖਡੂਰ ਸਾਹਿਬ, ਭਿੱਖੀਵਿੰਡ ਅਤੇ ਪੱਟੀ ਦੇ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਜਾਗਰੂਕਤਾ ਕੈਂਪਾਂ ਵਿੱਚ ਸੰਬੋਧਨ ਕਰਦਿਆ ਪਰਾਲੀ ਨਾ ਸਾੜਣ ਦੀ ਅਪੀਲ ਕੀਤੀ।
ਉਹਨਾਂ ਕਿਹਾ ਕਿ ਪਰਾਲੀ ਦੇ ਸਾੜਣ ਨਾਲ ਨਾਈਟਰੋਜਨ 5.5 ਕਿਲੋ ਪ੍ਰਤੀ ਟਨ ਪਰਾਲੀ,ਫਾਰਫੋਰਸ 2.3 ਕਿਲੋ ਪ੍ਰਤੀ ਟਨ ਪਰਾਲੀ, ਗੰਧਕ 1.2 ਕਿਲੋ ਪ੍ਰਤੀ ਟਨ ਪਰਾਲੀ,ਪੋਟਾਸ਼ 25 ਕਿਲੋ ਪ੍ਰਤੀ ਟਨ ਪਰਾਲੀ ਅਤੇ ਜੈਵਿਕ ਕਾਰਬਨ 400 ਕਿਲੋ ਪ੍ਰਤੀ ਟਨ ਦਾ ਨੁਕਸਾਨ ਹੁੰਦਾ ਹੈ ।ਪਰਾਲੀ ਸਾੜਣ ਨਾਲ ਰੁੱਖ ਸੜ ਜਾਂਦੇ ਹਨ, ਸਾਹ ਦੀਆਂ ਬਿਮਾਰੀਆਂ ਹੁੰਦੀਆਂ ਹਨ, ਆਕਸੀਜਨ ਦੀ ਕਮੀ ਹੁੰਦੀ ਹੈ, ਜਿਸ ਨਾਲ ਨਵੇਂ ਪੈਦਾ ਹੋਏ ਬੱਚਿਆ ਅਤੇ ਗਰਭ ਵਿੱਚ ਪਲ ਰਹੇ ਬੱਚਿਆਂ ਦਾ ਦਿਮਾਗੀ ਵਿਕਾਸ ਰੁੱਕ ਜਾਂਦਾ ਹੈ, ਜ਼ਮੀਨ ਦਾ ਜੈਵਿਕ ਮਾਦਾ ਘੱਟ ਜਾਂਦਾ ਹੈ ਜਿਸ ਨਾਲ ਜ਼ਮੀਨ ਕਠੋਰ ਅਤੇ ਕਲਰ ਹੋ ਜਾਂਦੀ ਹੈ ਅਤੇ ਪਾਣੀ ਜ਼ਜ਼ਬ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ ਅਤੇ ਖਾਦਾਂ ਦੀ ਵਰਤੌਂ ਵੱਧ ਕਰਨੀ ਪੈਂਦੀ ਹੈ ।
ਉਹਨਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਵਲੋਂ ਪਿਛਲੇ ਸਾਲਾਂ ਦੌਰਾਨ ਅਤੇ ਇਸ ਸਾਲ ਵੀ ਪਰਾਲੀ ਪ੍ਰਬੰਧਨ ਖੇਤੀ ਮਸ਼ੀਨਰੀ ਸਬਸਿਡੀ ਤੇ ਦਿੱਤੀ ਹੈ, ਕਿਸਾਨ ਵੀਰ ਵੱਧ ਤੋਂ ਵੱਧ ਮਸ਼ੀਨਰੀ ਦੀ ਵਰਤੋ ਕਰਕੇ ਪਰਾਲੀ ਨੂੰ ਜ਼ਮੀਨ ਵਿੱਚ ਹੀ ਦਬਾਉਣ ਜਾਂ ਪਰਾਲੀ ਦੀਆ ਬੇਲਾਂ ਬਣਾ ਕੇ ਪਰਾਲੀ ਨੂੰ ਸਾਂਭਣ ।
ਮੁੱਖ ਖੇਤੀਬਾੜੀ ਅਫਸਰ ਤਰਨ ਤਾਰਨ ਨੂੰ ਬਲਾਕ ਭਿੱਖੀਵਿੰਡ ਵਿੱਖੇ ਜਾਗਰੂਕਤਾ ਕੈਂਪ ਵਿੱਚ ਅਗਾਹਵਧੂ ਕਿਸਾਨਾਂ ਵਲੋਂ ਸਨਮਾਨਿਤ ਕੀਤਾ ਗਿਆ। ਬਲਾਕ ਖਡੂਰ ਸਾਹਿਬ ਵਿੱਖੇ ਉਹਨਾਂ ਵਲੌਂ ਪਰਾਲੀ ਪ੍ਰਬੰਧਨ ਜਾਗਰੂਕਤਾ ਵੈਨਾਂ ਨੂੰ ਵੀ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਵੈਨਾਂ ਰਵਾਨਾ ਕਰਨ ਸਮੇਂ ਬਲਾਕ ਖੇਤੀਬਾੜੀ ਅਫਸਰ ਖਡੂਰ ਸਹਿਬ ਡਾ. ਮਲਵਿੰਦਰ ਸਿੰਘ ਢਿਲੋਂ, ਬਲਾਕ ਖੇਤੀਬਾੜੀ ਅਫਸਰ ਚੋਹਲਾ ਸਾਹਿਬ ਡਾ. ਹਰਪਾਲ ਸਿੰਘ ਪੰਨੂੰ , ਅਗਾਂਗਵਧੂ ਕਿਸਾਨ ਅਤੇ ਬਲਾਕ ਖਡੂਰ ਸਾਹਿਬ ਦਾ ਸਟਾਫ ਹਾਜ਼ਰ ਸਨ ।