Applications are invited for the recruitment of National Youth Volunteers by March 9- District Youth Officer
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਰਾਸ਼ਟਰੀ ਨੌਜਵਾਨ ਵਲੰਟੀਅਰਾਂ ਦੀ ਭਰਤੀ ਲਈ 9 ਮਾਰਚ ਤੱਕ ਬਿਨੈਪੱਤਰਾਂ ਦੀ ਮੰਗ-ਜ਼ਿਲ੍ਹਾ ਯੂਥ ਅਫ਼ਸਰ
ਤਰਨ ਤਾਰਨ, 27 ਫਰਵਰੀ :
ਭਾਰਤ ਸਰਕਾਰ ਵੱਲੋਂ ਰਾਸ਼ਟਰੀ ਨੌਜਵਾਨ ਵਾਲੰਟੀਅਰਾਂ ਦੀ ਭਰਤੀ ਦੇ ਲਈ 09 ਮਾਰਚ 2023 ਤੱਕ ਨਹਿਰੂ ਯੂਵਾ ਕੇਂਦਰ ਦੀ ਵੈੱਬਸਾਈਟ nyks.nic.in ’ਤੇ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ, ਜਿਸਦਾ ਮੁੱਖ ਮਕਸਦ ਭਾਰਤ ਸਰਕਾਰ ਵਲੋਂ ਨੌਜਵਾਨਾਂ ਸਮੂਹ ਨੂੰ ਸੰਗਠਿਤ ਕਰਕੇ ਰਾਸ਼ਟਰ ਨਿਰਮਾਣ ਦੀਆਂ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੂਥ ਅਫ਼ਸਰ ਤਰਨ ਤਾਰਨ ਜਸਲੀਨ ਕੌਰ ਨੇ ਦੱਸਿਆ ਕਿ ਰਾਸ਼ਟਰੀ ਵਾਲੰਟੀਅਰ ਬਣਨ ਦੇ ਚਾਹਵਾਨ ਨੌਜਵਾਨਾਂ ਦੀ ਸਿੱਖਿਆ ਘੱਟੋ-ਘੱਟ 10ਵੀਂ ਪਾਸ ਅਤੇ 1 ਅਪ੍ਰੈਲ, 2023 ਤੱਕ ਉਮਰ 18 ਤੋਂ 29 ਸਾਲ ਦੇ ਵਿਚਕਾਰ ਹੋਣੀ ਲਾਜ਼ਮੀ ਹੋਵੇਗਾ।
ਉਨ੍ਹਾਂ ਕਿਹਾ ਕਿ ਭਰਤੀ ਹੋਣ ਉਪਰੰਤ ਮਾਣਭੱਤਾ ਪੰਜ ਹਜ਼ਾਰ ਰੁਪਏ ਪ੍ਰਤੀ ਮਹੀਨਾ (ਹਰ ਚੀਜ਼ ਸਮੇਤ) ਦੋ ਸਾਲਾਂ ਲਈ ਦਿੱਤਾ ਜਾਵੇਗਾ। ਇਹ ਨਾ ਤਾਂ ਤਨਖਾਹ ਵਾਲਾ ਰੋਜ਼ਗਾਰ ਹੈ ਅਤੇ ਨਾ ਹੀ ਵਲੰਟੀਅਰ ਨੂੰ ਸਰਕਾਰ ਕੋਲ ਰੁਜ਼ਗਾਰ ਦਾ ਦਾਅਵਾ ਕਰਨ ਦਾ ਕੋਈ ਕਾਨੂੰਨੀ ਅਧਿਕਾਰ ਪ੍ਰਦਾਨ ਕਰਦਾ ਹੈ।
ਭਰਤੀ ਹੋ ਚੁੱਕੇ ਨੌਜਵਾਨਾਂ ਨੂੰ ਸਿਹਤ, ਸਿੱਖਿਆ, ਸੈਨੀਟੇਸ਼ਨ, ਲਿੰਗ ਅਤੇ ਹੋਰ ਸਮਾਜਿਕ ਮੁੱਦਿਆਂ ਬਾਰੇ ਮੁਹਿੰਮਾਂ/ਜਾਗਰੂਕਤਾ ਪ੍ਰੋਗਰਾਮ ਦੀ ਅਗਵਾਈ ਕਰਨ ਅਤੇ ਐਮਰਜੈਂਸੀ ਜਾਂ ਵੱਖ-ਵੱਖ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਪ੍ਰਸ਼ਾਸਨ ਦੀ ਸਹਾਇਤਾ ਲਈ ਵੀ ਚੁਣਿਆ ਜਾਵੇਗਾ।ਵਧੇਰੇ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਯੂਥ ਅਫ਼ਸਰ, ਤਰਨ ਤਾਰਨ, ਯੂਥ ਹੋਸਟਲ ਨੇੜੇ ਪੁਲਿਸ ਲਾਈਨ ਤਰਨ ਤਾਰਨ ਵਿਖੇ ਕਿਸੇ ਵੀ ਕੰਮ-ਕਾਜ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।