Applications are invited to fill the vacancies of Instructor (Part Time Basis) at AYUSH Health Wellness Centers in District Tarn Taran.
ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਜ਼ਿਲ੍ਹਾ ਤਰਨ ਤਾਰਨ ਦੇ ਆਯੂਸ਼ ਹੈੱਲਥ ਵੈਲਨੈੱਸ ਸੈਂਟਰਾਂ ਵਿਖੇ ਇੰਸਟਰੱਕਟਰ (ਪਾਰਟ ਟਾਈਮ ਬੇਸਿਸ) ਦੀਆਂ ਖਾਲੀ ਅਸਾਮੀਆ ਭਰਨ ਲਈ ਕੀਤੀ ਗਈ ਅਰਜੀਆਂ ਦੀ ਮੰਗ
ਤਰਨ ਤਾਰਨ, 27 ਫਰਵਰੀ :
ਡਾਇਰੈਕਟਰ ਆਯੂਰਵੇਦਾ ਪੰਜਾਬ, ਚੰਡੀਗੜ੍ਹ ਵੱਲੋ ਤਰਨ ਤਾਰਨ ਜ਼ਿਲ੍ਹੇ ਦੇ ਆਯੂਸ਼ ਹੈੱਲਥ ਵੈਲਨੈੱਸ ਸੈਂਟਰਾਂ ਵਿਖੇ ਪੁਰਸ਼ ਯੋਗ ਇੰਸਟਰੱਕਟਰ (ਪਾਰਟ ਟਾਈਮ ਬੇਸਿਸ) ਦੀਆਂ ਖਾਲੀ ਅਸਾਮੀਆ ਆਯੂਸ਼ ਹੈੱਲਥ ਵੈਲਨੈੱਸ ਸੈਂਟਰ ਸ਼ੇਖ ਅਤੇ ਚੂਸਲੇਵੜ ਵਿਖੇ ਇਨਗੇਜ਼ਮੈਂਟ ਕਰਨ ਸੰਬੰਧੀ ਜਾਣਕਾਰੀ ਐੱਨ. ਆਈ. ਸੀ. ਦੀ ਵੈੱਬਸਾਈਟ tarntaran.nic.in ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ, ਤਰਨ ਤਾਰਨ ਡਾ. ਦਿਨੇਸ਼ ਕੁਮਾਰ ਨੇ ਦੱਸਿਆ ਕਿ ਯੋਗ ਇਸਟਰੈਕਟਰ ਲਈ ਲੋੜੀਂਦੀਆਂ ਵਿੱਦਿਅਕ ਯੋਗਤਾਵਾਂ ਇਹ ਹਨ ਕਿ ਚਾਹਵਾਨ ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 10+2 ਪਾਸ ਹੋਣਾ ਚਾਹੀਦਾ ਹੈ। ਉਮੀਦਵਾਰ ਦਸਵੀਂ ਪੱਧਰ ਤੱਕ ਪੰਜਾਬੀ ਪਾਸ ਹੋਣਾ ਚਾਹੀਦਾ ਹੈ। ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਯੋਗਾ ਵਿੱਚ ਸਰਟੀਫਿਕੇਟ/ਡਿਪਲੋਮਾ/ ਡਿਗਰੀ ਜਾਂ ਕਿਸੇ ਯੋਗਾ ਦੀ ਸੰਸਥਾ ਤੋਂ ਘੱਟੋ-ਘੱਟ 5 ਸਾਲ ਦਾ ਤਜਰਬਾ ਸਰਟੀਫਿਕੇਟ। ਉਮੀਦਵਾਰ ਦੀ ਉਮਰ ਮਿਤੀ ਜਨਵਰੀ 2025 ਨੂੰ 20 ਤੋਂ 45 ਸਾਲ ਵਿਚਕਾਰ ਹੋਣੀ ਚਾਹਦੀ ਹੈ। ਸਿਵਲ ਸਰਜਨ ਦੁਆਰਾ ਜਾਰੀ ਮੈਡੀਕਲ ਸਰਟੀਫਿਕੇਟ ਅਨੁਸਾਰ ਮੈਡੀਕਲੀ ਫਿੱਟ ਹੋਣਾ ਚਾਹੀਦਾ ਹੈ।
ਉਹਨਾਂ ਕਿਹਾ ਕਿ ਚਾਹਵਾਨ ਉਮੀਦਵਾਰਾਂ ਵੱਲੋਂ ਆਪਣੀਆ ਅਰਜ਼ੀਆਂ ਮਿਤੀ 28 ਫਰਵਰੀ, 2025 ਤੋਂ 14 ਮਾਰਚ 2025 ਤੱਕ ਸਿਵਲ ਹਸਪਤਾਲ ਕੰਪੈਲਕਸ ਦਫਤਰ ਜਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ, ਤਰਨ ਤਾਰਨ ਵਿਖੇ ਦਿੱਤੀਆਂ ਜਾ ਸਕਦੀਆਂ ਹਨ।