Close

Applications for the country’s highest civilian ‘Nari Shakti Puraskar’ 2020 for women by January 31

Publish Date : 28/01/2021
DC
ਔਰਤਾਂ ਲਈ ਦੇਸ਼ ਦੇ ਸਭ ਤੋਂ ਉੱਚ ਸਿਵਲੀਅਨ ‘ ਨਾਰੀ ਸ਼ਕਤੀ ਪੁਰਸਕਾਰ’ 2020 ਲਈ 31 ਜਨਵਰੀ ਤੱਕ ਅਰਜ਼ੀਆਂ ਦੀ ਮੰਗ
ਅੰਤਰਰਾਸ਼ਟਰੀ ਮਹਿਲਾ ਦਿਵਸ ’ਤੇ ਕੇਂਦਰ ਸਰਕਾਰ ਵਲੋਂ 15 ਔਰਤਾਂ ਨੂੰ ਕੀਤਾ ਜਾਵੇਗਾ ਪੁਰਸਕਾਰ ਨਾਲ ਸਨਮਾਨਿਤ
ਤਰਨ ਤਾਰਨ, 28 ਜਨਵਰੀ :
ਭਾਰਤ ਵਿਚ ਔਰਤਾਂ ਲਈ ਸਭ ਤੋਂ ਉੱਚ ਸਿਵਲੀਅਨ ਐਵਾਰਡ ‘ਨਾਰੀ ਸ਼ਕਤੀ ਪੁਰਸਕਾਰ’ 2020 ਲਈ ਕੇਂਦਰੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਵਲੋਂ ਨਾਮਜਦਗੀਆਂ ਲਈ ਬਿਨੈਪੱਤਰਾਂ ਦੀ ਮੰਗ ਕੀਤੀ ਗਈ ਹੈ। 
ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਮਹਿਲਾ ਸ਼ਸ਼ਕਤੀਕਰਨ ਤੇ ਔਰਤਾਂ ਦੇ ਉਥਾਨ ਲਈ ਸਮਰਪਣ ਭਾਵਨਾ ਨਾਲ ਕੰਮ ਕਰਨ ਵਾਲੀਆਂ ਮਹਿਲਾਵਾਂ ਨੂੰ ਇਸ ਐਵਾਰਡ ਨਾਲ ਨਿਵਾਜਿਆ ਜਾਵੇਗਾ ਅਤੇੇ 8 ਮਾਰਚ 2021 ਨੂੰ ਕੌੋਮਾਂਤਰੀ ਮਹਿਲਾ ਦਿਵਸ ਮੌਕੇ ਇਹ ਪੁਰਸਕਾਰ ਦਿੱਤੇ ਜਾਣਗੇ। 
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪੁਰਸਕਾਰ ਲਈ ਬਿਨੈਪੱਤਰ ਨਿੱਜੀ ਤੌਰ ’ਤੇ, ਗਰੁੱਪ , ਸੰਸਥਾ ਵਲੋਂ ਦਿੱਤਾ ਜਾ ਸਕਦਾ ਹੈ। ਨਿੱਜੀ ਤੌਰ ’ਤੇ ਬਿਨੈਕਰਤਾ ਦੀ ਉਮਰ 25 ਸਾਲ ਤੋੋਂ ਘੱਟ ਨਹੀਂ ਹੋਣੀ ਚਾਹੀਦੀ ਤੇ ਸੰਸਥਾ ਦੇ ਮਾਮਲੇ ਵਿਚ ਘੱਟੋ-ਘੱਟ  5 ਸਾਲ ਦਾ ਤਜ਼ਰਬਾ ਲੋਂੜੀਂਦਾ ਹੈ। 
ਪੁਰਸਕਾਰ ਲਈ ਕੇਵਲ ਆੱਨਲਾਇਨ ਬਿਨੈਪੱਤਰ ਹੀ ਸਵੀਕਾਰ ਕੀਤੇ ਜਾਣਗੇ ਅਤੇ ਅੰਤਿਮ ਮਿਤੀ 31 ਜਨਵਰੀ ਹੈ। ਇਸ ਤੋਂ ਇਲਾਵਾ ਵਧੇਰੇ ਜਾਣਕਾਰੀ ਲਈ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਦੀ ਵੈਬਸਾਇਟ ਵੇਖੀ ਜਾ ਸਕਦੀ ਹੈ। ਬਿਨੈਕਾਰ www.narishaktipuruskar.wcd.gov.in ਪੋਰਟਲ ’ਤੇ 31 ਜਨਵਰੀ ਤੱਕ ਅਪਲਾਈ ਕਰ ਸਕਦੇ ਹਨ