Appraisal of development works under Mahatma Gandhi NREGA scheme in District Tarn Taran by Additional Deputy Commissioner
Publish Date : 10/07/2023
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਤਰਨ ਤਾਰਨ ਵਿੱਚ ਮਹਾਤਮਾ ਗਾਂਧੀ ਨਰੇਗਾ ਸਕੀਮ ਅਧੀਨ ਚੱਲ ਰਹੇ ਵਿਕਾਸ ਕੰਮਾਂ ਦਾ ਜਇਜ਼ਾ
ਤਰਨ ਤਾਰਨ, 07 ਜੁਲਾਈ :
ਮਹਾਤਮਾਂ ਗਾਂਧੀ ਨਰੇਗਾ ਸਕੀਮ ਅਧੀਨ ਜਿਲ੍ਹਾ ਤਰਨ ਤਾਰਨ ਵਿੱਚ ਅੱਜ ਸ਼੍ਰੀਮਤੀ ਅਮਨਿੰਦਰ ਕੌਰ ਵਧੀਕ ਡਿਪਟੀ ਕਮਿਸ਼ਨਰ(ਪੇਂਡੂ ਵਿਕਾਸ) ਅਤੇ ਵਧੀਕ ਜਿਲ੍ਹਾ ਪ੍ਰੋਗਰਾਮ ਕੋਆਰਡੀਨੇਟਰ ਮਗਨਰੇਗਾ ਤਰਨ ਤਾਰਨ ਵੱਲੋਂ ਬਲਾਕ ਪੱਟੀ ਵਿੱਚ ਗਰਾਮ ਪੰਚਾਇਤ ਆਸਲ ਵਿਚ ਨਰਸਰੀ, ਬਿਜਲੀ ਘਰ ਵਿੱਚ ਮਿੰਨੀ ਜੰਗਲ ਅਤੇ ਗਰਾਮ ਪੰਚਾਇਤ ਰੱਤਾ ਗੁੱਦਾ ਵਿੱਚ ਸਕੂਲ ਦੀ ਚਾਰਦੁੁਆਰੀ ਦਾ ਦੌਰਾ ਕੀਤਾ ਗਿਆ।ਮਿੰਨੀ ਜੰਗਲ ਵਿਚ ਉਹਨਾਂ ਵੱਲੋਂ ਨਿਰਦੇਸ਼ ਦਿੱਤੇ ਗਏ ਕਿ ਜਲਦ ਤੋਂ ਜਲਦ ਟੋਏ ਪੁੱਟ ਕੇ ਤੁਰੰਤ ਉਸ ਵਿਚ ਬੂਟੇ ਲਗਾਏ ਜਾਣ ਤਾਂ ਜੋ ਬਰਸਾਤਾਂ ਦਾ ਮੌਸਮ ਹੋਣ ਕਾਰਨ ਬੂਟੇ ਚੰਗੀ ਤਰਾਂ ਚੱਲ ਸਕਣਗੇ | ਇਸ ਤੋਂ ਇਲਾਵਾ ਨਰਸਰੀ ਦੇ ਕੰਮ ਸਬੰਧੀ ਸਬੰਧਤ ਵਣ ਰੇਂਜ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਵੱਖ-ਵੱਖ ਬਲਾਕਾਂ ਵਿੱਚ ਮਿੰਨੀ ਜੰਗਲ ਜਾਂ ਪਲਾਟੇਸ਼ਨਾਂ ਦੇ ਕੰਮ ਪੰਚਾਇਤਾਂ ਵੱਲੋਂ ਕਰਵਾਏ ਜਾ ਰਹੇ ਹਨ। ਉਹਨਾਂ ਵਿੱਚ ਕਿਸੇ ਪ੍ਰਕਾਰ ਦੀ ਬੂਟਿਆਂ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ, ਉਹਨਾਂ ਨੂੰ ਸਮੇਂ ਸਿਰ ਬੂਟੇ ਮੁਹੱਈਆ ਕਰਵਾਏ ਜਾਣ। ਗਰਾਮ ਪੰਚਾਇਤ ਰੱਤਾ ਗੁੱਦਾ ਵਿੱਚ ਸਕੂਲ ਦੀ ਚਾਰਦੁਆਰੀ ਦਾ ਕੰਮ ਤਸੱਲੀ ਬਖਸ਼ ਚੱਲ ਰਿਹਾ ਸੀ ਉਹਨਾਂ ਵੱਲੋਂ ਕੰਮਾਂ ਵਿੱਚ ਵਰਤੇ ਜਾਣ ਵਾਲੇ ਮਟੀਰੀਅਲ ਦੀ ਗੁਣਵੱਤਾ ਨੂੰ ਧਿਆਨ ਵਿਚ ਰੱਖਣ ਦੀ ਹਦਾਇਤ ਕੀਤੀ ਗਈ।ਇਸ ਕੰਮ ਨੂੰ ਜਲਦ ਤੋਂ ਜਲਦ ਮੁਕੰਮਲ ਕੀਤਾ ਜਾਵੇ।