Close

Army C-Pyte online training from 15 May

Publish Date : 06/05/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸੀ-ਪਾਇਟ ਵੱਲੋਂ ਫੌਜੀ ਭਰਤੀ ਦੀ ਆੱਨ-ਲਾਇਨ ਸਿਖਲਾਈ ਸ਼ੁਰੂ ਕਰਨ ਦਾ ਫੈਸਲਾ
ਤਰਨ ਤਾਰਨ, 6 ਮਈ :
ਡਾਇਰੈਕਟਰ ਜਨਰਲ, ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜ਼ਗਾਰ ਕੇਂਦਰ (ਸੀ-ਪਾਇਟ), ਕਪੂਰਥਲਾ ਨੇ ਦੱਸਿਆ ਕਿ ਕੋਵਿਡ 19 ਦੇ ਚੱਲਦੇ ਫੌਜ ਵੱਲੋਂ ਸਾਲ 2020-21 ਦੀਆਂ ਸਾਰੀਆਂ ਭਰਤੀ ਰੈਲੀਆਂ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤੀਆਂ ਗਈਆਂ ਹਨ। ਇਸ ਮਗਰੋਂ ਜਦੋਂ ਵੀ ਫੌਜ ਵੱਲੋਂ ਭਰਤੀ ਰੈਲੀਆਂ ਦਾ ਐਲਾਨ ਹੋਇਆ, ਉਸ ਲਈ ਬਹੁਤ ਘੱਟ ਸਮਾਂ ਤਿਆਰੀ ਲਈ ਦਿੱਤਾ ਜਾਣਾ ਹੈ, ਸੋ ਅਸੀਂ ਪੰਜਾਬ ਦੇ ਉਹ ਨੌਜਵਾਨ ਜੋ ਫੌਜ ਵਿਚ ਭਰਤੀ ਹੋਣ ਦੀ ਇੱਛਾ ਰੱਖਦੇ ਹਨ, ਨੂੰ ਆਨ-ਲਾਇਨ ਭਰਤੀ ਸਿਖਲਾਈ ਦੇਣ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ। ਉਨਾਂ ਦੱਸਿਆ ਕਿ  ਇਹ ਕਲਾਸਾਂ 15 ਮਈ ਤੋਂ ਦੋ ਮਹੀਨੇ ਲਈ ਸ਼ੁਰੂ ਕੀਤੀਆਂ ਜਾਣਗੀਆਂ। ਉਨਾਂ ਕਿਹਾ ਕਿ ਜੋ ਨੌਜਵਾਨ ਭਰਤੀ ਦੇ ਯੋਗ ਹਨ ਅਤੇ ਭਰਤੀ ਹੋਣਾ ਚਾਹੁੰਦੇ ਹਨ ਉਹ ਆਪਣੇ ਨੇੜੇ ਦੇ ਸੀ-ਪਾਇਟ ਕੇਂਦਰ ਵਿਚ ਆੱਨ ਲਾਇਨ ਤਿਆਰੀ ਲਈ ਰਜਿਸਟਰੇਸ਼ਨ ਕਰਵਾ ਦੇਣ। ਉਨਾਂ ਸਪੱਸ਼ਟ ਕੀਤਾ ਕਿ ਜ਼ਿਲ੍ਹੇ ਦੇ ਚਾਹਵਾਨ ਨੌਜਵਾਨ ਸੀ-ਪਾਇਟ ਕੇਂਦਰ ਪੱਟੀ ਲਈ ਸ੍ਰੀ ਸੀਤਲ ਕੁਮਾਰ ਨਾਲ ਫੋਨ ਨੰਬਰ 9988271125 ਉਤੇ ਸੰਪਰਕ ਕਰ ਸਕਦੇ ਹਨ।  
—————-