Close

As many as 7383 people were vaccinated at various places on Friday under the vaccination campaign

Publish Date : 19/07/2021
DC

ਵੈਕਸੀਨੇਸ਼ਨ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਵੱਖ-ਵੱਖ ਸਥਾਨਾਂ ‘ਤੇ 7383 ਲੋਕਾਂ ਨੂੰ ਲਗਾਈ ਗਈ ਵੈਕਸੀਨ
ਜ਼ਿਲ੍ਹੇ ਦੇ 120 ਪਿੰਡਾਂ ਵਿੱਚ ਵੱਖ-ਵੱਖ ਸਥਾਨਾਂ ‘ਤੇ ਲਗਾਏ ਗਏ ਵੈਕਸੀਨੇਸ਼ਨ ਕੈਂਪ
ਜਿਲੇ੍ਹ ਵਿੱਚ ਵੈਕਸੀਨੇਸ਼ਨ ਦਾ ਅੰਕੜਾ ਹੋਇਆ 2,41,688 ਤੱਕ ਪਹੁੰਚਿਆਂ
ਤਰਨ ਤਾਰਨ, 16 ਜੁਲਾਈ :
ਕੋਵਿਡ-19 ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਤਰਨ ਤਾਰਨ ਦੇ 120 ਪਿੰਡਾਂ ਵਿੱਚ ਵੱਖ-ਵੱਖ ਸਥਾਨਾਂ ‘ਤੇ ਵੈਕਸੀਨੇਸ਼ਨ ਕੈਂਪ ਲਗਾਏ ਗਏ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਚਲਾਈ ਗਈ ਵੈਕਸੀਨੇਸ਼ਨ ਮੁਹਿੰਮ ਤਹਿਤ ਸ਼ੁੱਕਰਵਾਰ ਨੂੰ ਵੱਖ-ਵੱਖ ਸਥਾਨਾਂ ‘ਤੇ 7383 ਲੋਕਾਂ ਨੂੰ ਵੈਕਸੀਨ ਲਗਾਈ ਗਈ ਹੈ ਅਤੇ ਹੁਣ ਤੱਕ ਲਗਾਈ ਗਈ ਕੋਵਿਡ ਵੈਕਸੀਨੇਸ਼ਨ ਦਾ ਅੰਕੜਾ 2,41,688 ਪਹੁੰਚ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਕਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।ਉਨਾਂ ਕਿਹਾ ਕਿ ਵੈਕਸੀਨੇਸ਼ਨ ਨਾਲ ਇਸ ਬਿਮਾਰੀ ਤੋ ਸੰਕ੍ਰਮਿਤ ਹੋਣ ਤੋ ਬਚਾਅ ਹੋ ਸਕਦਾ ਹੈ ਅਤੇ ਨਾਲ ਹੀ ਜੇਕਰ ਵਿਅਕਤੀ ਵਾਇਰਸ ਦੀ ਚਪੇਟ ਵਿੱਚ ਆ ਜਾਦਾ ਹੈ ਤਾਂ ਉਸ ਦੀ ਰਿਕਵਰੀ ਜਲਦੀ ਹੋਣ ਦੀ ਉਮੀਦ ਬਹੁਤ ਹੱਦ ਤੱਕ ਵੱਧ ਜਾਦੀ ਹੈ।ਉਨਾਂ ਨੇ ਕਿਹਾ ਕਿ 18 ਸਾਲ ਤੋ ਵੱਧ ਕੋਈ ਵੀ ਵਿਅਕਤੀ ਵੈਕਸੀਨੇਸ਼ਨ ਕਰਵਾ ਸਕਦਾ ਹੈ। ਵੈਕਸੀਨੇਸ਼ਨ ਤੋ ਬਾਅਦ ਵੀ ਲੋਕ ਸਿਹਤ ਵਿਭਾਗ ਵਲੋ ਜਾਰੀ ਹਦਾਇਤਾਂ ਦੀ ਪਾਲਣਾ ਜਰੁਰ ਕਰਨ। ਇਸ ਦੇ ਨਾਲ ਹੀ ਉਨਾਂ ਨੇ ਕਿਹਾ ਕਿ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕ ਆਪਣਾ ਟੈਸਟ ਜਰੁਰ ਕਰਵਾਉਣ।
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕਰੋਨਾ ਨੂੰ ਠੱਲ ਪਾਉਣ ਲਈ ਸਿਰਫ ਵੈਕਸੀਨੇਸ਼ਨ ਹੀ ਹਥਿਆਰ ਹੈ।ਉਨਾਂ ਨੇ ਹੋਰ ਜਾਣਕਾਰੀ ਦਿੰਦੇ ਦਸਿਆ ਕਿ ਕਿਸੇ ਵਿਅਕਤੀ ਨੂੰ ਬੁਖਾਰ, ਖਾਸੀ,ਸਾਹ ਲੈਣ ਵਿੱਚ ਤਕਲੀਫ, ਸਰਦੀ, ਜੁਕਾਮ, ਦਸਤ, ਨੱਕ ਵੱਗਣਾ, ਗੱਲੇ ਵਿੱਚ ਖਰਾਸ਼,ਸੁੰਘਣ ਸ਼ਕਤੀ ਦਾ ਘਟਣਾ ਅਤੇ ਸਰੀਰ ਥੱਕਿਆ ਹੋਇਆ ਮਹਿਸੂਸ ਕਰਦਾ ਹੈ ਤਾਂ ਉਹ ਤੁਰੰਤ ਆਪਣੇ ਨੇੜਲੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਕੋਰੋਨਾ ਟੈਸਟ ਕਰਵਾਏ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਸਬੰਧੀ ਵੈਕਸੀਨ ਪੂਰੀ ਤਰ੍ਹਾਂ ਸੁਰੱਖਿਅਤ ਅਸਰਦਾਰ ਹੈ, ਲਾਭਪਾਤਰੀਆ ਨੂੰ ਇਹ ਵੈਕਸੀਨ ਜਰੂਰ ਲਗਵਾਉਣੀ ਚਾਹਿਦੀ ਹੈ, ਇਸ ਵੈਕਸੀਨ ਦਾ ਕੋਈ ਵੀ ਬੁਰੇ ਪ੍ਰਭਾਵ ਨਹੀ ਹਨ।ਸਗੋ ਇਹ ਕੋਰੋਨਾ ਬੀਮਾਰੀ ਤੋਂ ਬਚਾਉਣ ਲਈ ਪ੍ਰਭਾਵੀ ਹੈ।ਜੇਕਰ ਕੋਈ ਦਿਲ ਦੇ ਰੋਗਾਂ, ਸ਼ੂਗਰ ਜਾ ਕੋਈ ਹੋਰ ਗੰਭੀਰ ਬਿਮਾਰੀਆਂ ਤੋ ਪ੍ਰਭਾਵਿਤ ਹੈ ਤਾਂ ਉਸ ਨੂੰ ਕੋਵਿਡ-19 ਵੈਕਸੀਨ ਲਗਵਾਉਣਾ ਹੋਰ ਵੀ ਜ਼ਰੂਰੀ ਹੈ।