Close

As part of the Hariali Muhim (Green Campaign) of Shri Guru Arjan Dev Ji, a historic town called Sri Goindwal Sahib is currently developing a 2,000-acre mini forest with the help of Jawahar Navodaya Vidyalaya.

Publish Date : 17/03/2023
1
ਇਤਿਹਾਸਕ ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਦੇ ਜਵਾਹਰ ਨਵੋਦਿਆ ਵਿਦਿਆਲਾ ਤੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਹਰਿਆਲੀ ਮੁਹਿੰਮ  ਤਹਿਤ 2 ਹਜਾਰ ਏਕੜ ਵਿਚ ਲਗਾਏ ਜਾ ਰਹੇ  ਮਿੰਨੀ ਜੰਗਲ  ਦਾ ਉਦਘਾਟਨ
ਤਰਨਤਾਰਨ 16 ਮਾਰਚ :
 ਇਤਿਹਾਸਕ ਕਸਬਾ ਸ਼੍ਰੀ ਗੋਇੰਦਵਾਲ ਸਾਹਿਬ ਦੇ ਜਵਾਹਰ ਨਵੋਦਿਆ ਵਿਦਿਆਲਾ ਤੋਂ ਅੱਜ ਜਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵੱਲੋਂ ਕੀਤੇ ਉਪਰਾਲੇ ਤਹਿਤ  ਸ਼੍ਰੀ ਗੁਰੂ ਅਰਜਨ ਦੇਵ ਜੀ ਹਰਿਆਲੀ ਮੁਹਿੰਮ ਜਿਸ ਦੇ ਤਹਿਤ 2 ਹਜਾਰ ਏਕੜ ਵਿਚ ਮਿੰਨੀ ਜੰਗਲ ਲਗਾਇਆ ਜਾਣਾ ਹੈ ਦਾ ਉਦਘਾਟਨ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆ ,ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਡਿਪਟੀ ਕਮਿਸ਼ਨਰ ਰਿਸ਼ੀਪਾਲ ਸਿੰਘ,ਚੇਅਰਮੈਨ ਗੁਰਵਿੰਦਰ ਸਿੰਘ ਲਾਖਣਾ,ਚੇਅਰਮੈਨ ਰਣਜੀਤ ਸਿੰਘ ਚੀਮਾ,ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਰਜਿੰਦਰ ਸਿੰਘ ਉਸਮਾਂ ਦੀ ਹਾਜਰੀ ਵਿਚ ਕੀਤਾ । ਇਸ ਮੌਕੇ ਜਵਾਹਰ ਨਵੋਦਿਆ ਵਿਦਿਆਲਾ ਦੀ 5 ਏਕੜ ਦੇ ਕਰੀਬ ਜਮੀਨ ਵਿਚ ਵੱਖ ਵੱਖ ਕਿਸਮ ਦੇ ਰਵਾਇਤੀ ਬੂਟੇ ਲਗਾਏ ਗਏ । ਇਸ ਮੌਕੇ ਗੱਲਬਾਤ ਕਰਦਿਆਂ ਬਾਬਾ ਸੇਵਾ ਸਿੰਘ ਨੇ ਕਿਹਾ ਕੇ ਬੂਟੇ ਲਗਾਉਣਾ ਚੰਗੀ ਗੱਲ ਹੈ ਜਿਸ ਦੇ ਨਾਲ -ਨਾਲ ਸਾਨੂੰ ਬੂਟਿਆਂ ਦਾ ਪਾਲਣ ਪੋਸ਼ਣ ਕਰਨ ਦੀ ਜਿੰਮੇਵਾਰੀ ਵੀ ਸਮਝਣੀ ਚਾਹੀਦੀ ਹੈ ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਦੇ 2 ਹਜਾਰ ਏਕੜ ਚ ਮਿੰਨੀ ਜੰਗਲ ਲਗਾਉਣ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਕਿਹਾ ਜਿਲ੍ਹਾ ਤਰਨ ਤਾਰਨ ਦਾ ਏਅਰ ਕਵਾਲਿਟੀ ਇੰਡੈਕਸ ਕਾਫੀ ਖਰਾਬ ਹੈ ਇਹ ਮਿੰਨੀ ਜੰਗਲ ਆਉਣ ਵਾਲੇ ਸਮੇ ਵਿਚ ਜਿਲ੍ਹਾ ਤਰਨ ਤਾਰਨ ਦੀ ਆਬੋ ਹਵਾ ਨੂੰ ਸ਼ੁੱਧ ਕਰਨਗੇ ਜਿਸ ਨਾਲ ਜਿਲ੍ਹੇ ਵਿਚ ਵੱਸਦੇ ਹਰ ਸ਼ਖਸ ਦਾ ਭਲਾ ਹੋਵੇਗਾ ।