Close

As soon as any symptoms of corona virus are detected, get yourself and your family tested at the district government health centers: Deputy Commissioner

Publish Date : 21/08/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਮਹਿਸੂਸ ਹੁੰਦੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਜ਼ਿਲ੍ਹੇ ਦੇ ਸਰਕਾਰੀ ਸਿਹਤ ਕੇਂਦਰਾਂ ਤੋਂ ਤੁਰੰਤ ਟੈੱਸਟ ਕਰਵਾਇਆ ਜਾਵੇ-ਡਿਪਟੀ ਕਮਿਸ਼ਨਰ
ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਕੇਂਦਰਾਂ ਵਿੱਚ ਕੋਵਿਡ-19 ਸਬੰਧੀ ਮੁਫ਼ਤ ਕੀਤਾ ਜਾਂਦਾ ਹੈ ਟੈੱਸਟ
ਜ਼ਿਲ੍ਹੇ ਦੇ ਨਾਗਰਿਕਾਂ ਅਤੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੀਤੀ ਅਪੀਲ
ਤਰਨ ਤਾਰਨ, 21 ਅਗਸਤ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਕੁਲਵੰਤ ਸਿੰਘ ਨੇ ਜ਼ਿਲ੍ਹਾ ਤਰਨ ਤਾਰਨ ਦੇ ਨਾਗਰਿਕਾਂ ਅਤੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਮਹਿਸੂਸ ਹੁੰਦੇ ਹੀ ਆਪਣਾ ਅਤੇ ਆਪਣੇ ਪਰਿਵਾਰ ਦਾ ਜ਼ਿਲ੍ਹੇ ਦੇ ਸਰਕਾਰੀ ਸਿਹਤ ਕੇਂਦਰਾਂ ਤੋਂ ਤੁਰੰਤ ਟੈੱਸਟ ਕਰਵਾਇਆ ਜਾਵੇ ।ਉਹਨਾਂ ਕਿਹਾ ਕਿ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਕੇਂਦਰਾਂ ਵਿੱਚ ਕੋਵਿਡ-19 ਸਬੰਧੀ ਟੈੱਸਟ ਮੁਫ਼ਤ ਕੀਤਾ ਜਾਂਦਾ ਹੈ ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਹਤ ਵਿਭਾਗ ਤਰਨ ਤਾਰਨ ਵੱਲੋਂ ਜ਼ਿਲ੍ਹਾ ਹਸਪਤਾਲ ਤਰਨ ਤਾਰਨ, ਸਬ-ਡਵੀਜ਼ਨਲ ਹਸਪਤਾਲ ਖਡੂਰ ਸਾਹਿਬ ਤੇ ਪੱਟੀ ਤੋਂ ਇਲਾਵਾ ਕਮਿਊਨਿਟੀ ਹੈੱਲਥ ਸੈਂਟਰ ਸੁਰ ਸਿੰਘ, ਕਮਿਊਨਿਟੀ ਹੈੱਲਥ ਸੈਂਟਰ ਕੈਰੋਂ, ਕਮਿਊਨਿਟੀ ਹੈੱਲਥ ਸੈਂਟਰ ਝਬਾਲ, ਕਮਿਊਨਿਟੀ ਹੈੱਲਥ ਸੈਂਟਰ ਸਰਹਾਲੀ, ਕਮਿਊਨਿਟੀ ਹੈੱਲਥ ਸੈਂਟਰ ਘਰਿਆਲਾ, ਕਮਿਊਨਿਟੀ ਹੈੱਲਥ ਸੈਂਟਰ ਕਸੇਲ, ਕਮਿਊਨਿਟੀ ਹੈੱਲਥ ਸੈਂਟਰ ਮੀਆਂਵਿੰਡ ਅਤੇ ਕਮਿਊਨਿਟੀ ਹੈੱਲਥ ਸੈਂਟਰ ਖੇਮਕਰਨ ਵਿਖੇ ਕੋਵਿਡ-19 ਦੀ ਜਾਂਚ ਵਾਸਤੇ ਸੈਂਪਲ ਲੈਣ ਲਈ ਕੁਲੈਕਸ਼ਨ ਸੈਂਟਰ ਬਣਾਏ ਗਏ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਘਬਰਾਉਣ ਦੀ ਲੋੜ ਨਹੀਂ ਸਿਰਫ ਕੁੱਝ ਸਾਵਧਾਨੀਆਂ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ । ਉਨ੍ਹਾਂ ਨੇ ਕਿਹਾ ਕਿ ਇਸ ਦੇ ਲੱਛਣ ਆਮ ਵਾਇਰਸ ਵਾਂਗ ਹੀ ਹਨ, ਜਿਨ੍ਹਾਂ ਵਿੱਚ ਬੁਖ਼ਾਰ, ਖ਼ਾਸੀ ਅਤੇ ਸਾਹ ਲੈਣ ਵਿੱਚ ਤਕਲੀਫ ਸ਼ਾਮਿਲ ਹੈ। ਉਹਨਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਮੇਂ ਸਮੇਂ ‘ਤੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਧੋਵੋ, ਬਾਹਰ ਨਿਕਲਣ ਵਕਤ ਮਾਸਕ ਪਾਓ ਅਤੇ ਦੋ ਗਜ਼ ਦੀ ਦੂਰੀ ਬਣਾਈ ਰੱਖਣਾ ਯਕੀਨੀ ਬਣਾਓ । ਇਸ ਦੇ ਨਾਲ ਹੀ ਛਿੱਕਦੇ ਸਮੇਂ ਰੁਮਾਲ ਨਾਲ ਨੱਕ ਤੇ ਮੂੰਹ ਢੱਕ ਕੇ ਰੱਖੋ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਰੋਨਾ ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਜ਼ਿਲ੍ਹੇ ਵਿੱਚ ਇਸ ਦੀ ਜਾਂਚ ਲਈ ਸੈਂਪਲ ਲੈਣ ਵਿੱਚ ਤੇਜ਼ੀ ਲਿਆਂਦੀ ਗਈ ਹੈ। ਉਹਨਾਂ ਕਿਹਾ ਕਿ ਕੋਵਿਡ-19 ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜਿਲ੍ਹਾ ਪ੍ਰਾਸ਼ਸਨ ਦੇ ਕੰਟਰੋਲ ਰੂਮ ਨੰਬਰ 01852-22989, ਜਿਲ੍ਹਾ ਹਸਪਤਾਲ ਤਰਨ ਤਾਰਨ ਦੇ ਕੰਟਰੋਲ ਰੂਮ ਨੰਬਰ 01852-385115 ਅਤੇ ਕੋਵਿਡ ਮਰੀਜ਼ ਟਰੈਕਿੰਗ ਅਫਸਰ ਨੰਬਰ ਦੇ ਮੋਬਾਇਲ ਨੰਬਰ 985581144 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਤੋਂ ਇਲਾਵਾ ਕੋਵਿਡ-19 ਦੀ ਜਾਂਚ ਲਈ ਟੈਸਟ ਕਰਵਾਉਣ ਸਬੰਧੀ ਜਿਲ੍ਹਾ ਹਸਪਤਾਲ ਤਰਨ ਤਾਰਨ ਇੰਚਾਰਜ ਡਾ. ਰੋਹਿਤ ਮਹਿਤਾ ਸੰਪਰਕ ਨੰਬਰ 98760-89199, ਸਬ ਡਵੀਜ਼ਨ ਹਸਪਤਾਲ ਖਡੂਰ ਸਾਹਿਬ ਇੰਚਾਰਜ ਡਾ. ਜੁਗਲ ਕਿਸ਼ੋਰ ਸੰਪਰਕ ਨੰਬਰ 82840-00875, ਸਬ-ਡਿਵੀਜਨਲ ਹਸਪਤਾਲ ਪੱਟੀ ਇੰਚਾਰਜ ਡਾ. ਵਰਿੰਦਰ ਰੰਧਾਵਾ ਸੰਪਰਕ ਨੰਬਰ 98786-25025, ਕਮਿਉਨਟੀ ਹੈੱਲਥ ਸੈਂਟਰ ਸੁਰ ਸਿੰਘ ਇੰਚਾਰਜ ਡਾ. ਕੰਵਰਹਰਜੋਤ ਸਿੰਘ ਸੰਪਰਕ ਨੰਬਰ 88721-43777, ਕਮਿਉਨਟੀ ਹੈੱਲਥ ਸੈਂਟਰ ਕੈਰੋ ਇੰਚਾਰਜ ਡਾ. ਰਜਿੰਦਰ ਕੁਮਾਰ ਸੰਪਰਕ ਨੰਬਰ 81463-86100, ਕਮਿਉਨਟੀ ਹੈੱਲਥ ਸੈਂਟਰ ਝਬਾਲ ਇੰਚਾਰਜ ਡਾ. ਕਰਮਵੀਰ ਭਾਰਤੀ ਸੰਪਰਕ ਨੰਬਰ 98158-74955, ਕਮਿਉਨਟੀ ਹੈੱਲਥ ਸੈਂਟਰ ਸਰਹਾਲੀ ਇੰਚਾਰਜ ਡਾ. ਜਤਿੰਦਰ ਸਿੰਘ ਗਿੱਲ ਸੰਪਰਕ ਨੰਬਰ 98155-65975, ਕਮਿਉਨਟੀ ਹੈੱਲਥ ਸੈਂਟਰ ਘਰਿਆਲਾ ਇੰਚਾਰਜ ਡਾ. ਗੁਰਪ੍ਰੀਤ ਰਾਏ ਸੰਪਰਕ ਨੰਬਰ 98786-83585, ਕਮਿਉਨਟੀ ਹੈੱਲਥ ਸੈਂਟਰ ਕਸੇਲ ਇੰਚਾਰਜ ਡਾ. ਬਲਵਿੰਦਰ ਕੁਮਾਰ ਸੰਪਰਕ ਨੰਬਰ 81461-60200, ਕਮਿਉਨਟੀ ਹੈੱਲਥ ਸੈਂਟਰ ਮੀਆਵਿੰਡ ਇੰਚਾਰਜ ਡਾ. ਨਵੀਨ ਖੁੰਗਰ ਸੰਪਰਕ ਨੰਬਰ 88472-01914, ਕਮਿਉਨਟੀ ਹੈੱਲਥ ਸੈਂਟਰ ਖੇਮਕਰਨ ਇੰਚਾਰਜ ਡਾ. ਇੰਦਰ ਮੋਹਨ ਗੁਪਤਾ ਸੰਪਰਕ ਨੰਬਰ 98728-42563 ਤੋਂ ਜਾਣਕਾਰੀ ਹਾਸਿਲ ਕੀਤੀ ਜਾ ਸਕਦੀ ਹੈ।
——————-