Assistive devices distributed to 118 differently-abled persons and elderly by Dilbag Singh, assistant to Cabinet Minister S. Laljit Bhullar

ਕੈਬਿਨਟ ਮੰਤਰੀ ਸ. ਲਾਲਜੀਤ ਭੁਲੱਰ ਦੇ ਸਹਾਇਕ ਦਿਲਬਾਗ ਸਿੰਘ ਵੱਲੋਂ 118 ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਵੰਡੇ ਗਏ ਸਹਾਇਕ ਉਪਕਰਣ
ਤਰਨ ਤਾਰਨ, 31 ਮਈ:
ਦਿਵਿਆਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੇਂਦਰ ਸਰਕਾਰ ਵਲੋਂ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨ। ਇਸੇ ਲੜੀ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਬਲਾਕ ਪੱਟੀ ਵਿੱਚ ਸਰਕਾਰ ਦੀ ਅਡਿਪ ਅਤੇ ਆਰ. ਵੀ. ਵਾਈ ਯੋਜਨਾ ਦੇ ਅੰਤਰਗਤ ਦਿਵਿਆਂਗਜਨਾਂ ਅਤੇ ਬੁਜੁਰਗਾਂ ਨੂੰ ਮੁਫ਼ਤ ਉਪਕਰਣ ਵੰਡ ਸਮਾਰੋਹ
ਕੈਬਿਨਟ ਮੰਤਰੀ ਸ. ਲਾਲਜੀਤ ਭੁਲੱਰ ਦੇ ਸਹਾਇਕ ਅਤੇ ਚੇਅਰਮੈਨ ਮਾਰਕੀਟ ਕਮੇਟੀ ਹਰੀਕੇ ਸ੍ਰੀ ਦਿਲਬਾਗ ਸਿੰਘ ਅਤੇ ਅਲਿਮਕੋ ਮੋਹਾਲੀ ਵੱਲੋਂ ਮਿਸ. ਕਨਿਕਾ ਮਹਿਤਾ (ਜੂਨੀਅਰ ਮੈਨੇਜਰ) ਦੀ ਖਾਸ ਮੌਜੂਦਗੀ ਵਿੱਚ ਕੀਤਾ ਗਿਆ ।
ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨਾਂ ਸਸ਼ਕਤੀਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਡਿਪਟੀ ਕਮਿਸ਼ਨਰ ਤਰਨਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਦੀ ਅਗਵਾਈ ਅਧੀਨ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਇਸ ਸਮਾਰੋਹ ਵਿੱਚ ਲੱਗਭੱਗ 118 ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਸਰਕਾਰ ਦੀ ਅਡਿਪ ਅਤੇ ਆਰ.ਵੀ.ਵਾਈ ਯੋਜਨਾ ਦੇ ਅੰਤਰਗਤ ਲਗਭਗ 29 ਲੱਖ ਰੁਪਏ ਦੀ ਲਾਗਤ ਦੇ ਸਹਾਇਕ ਉਪਕਰਣ ਵੰਡੇ ਗਏ ।
ਲਾਭਪਾਤਰੀਆਂ ਨੂੰ ਜ਼ਿਲੇ ਵਿੱਚ ਪਹਿਲਾ ਪਰੀਖਣ ਸਮਾਰੋਹ ਵਿੱਚ ਨਿਸ਼ਾਨਬੱਧ ਕੀਤਾ ਗਿਆ ਸੀ । ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਨਿਰਮਿਤ ਕੁਲ 249 ਸਹਾਇਕ ਉਪਕਰਣ ਵੰਡੇ ਗਏ, ਜਿਸ ਵਿੱਚ 46 ਮੋਟਰਾਈਜ਼ਡ ਟਰਾਈਸਾਈਕਲ. ਸੀ ਪੀ ਚੇਅਰ, ਵਿਸਾਖੀਆਂ, ਕੰਨਾਂ ਦੀ ਮਸ਼ੀਨਾਂ, ਟਰਾਈਸਾਈਕਲ, ਛੜੀਆਂ, ਵੀਹਲਚੇਅਰ ਅਤੇ ਕੈਲਿਪਰਸ ਆਦਿ ਸ਼ਾਮਿਲ ਹਨ।
ਸਮਾਰੋਹ ਵਿੱਚ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਦੇ ਅਧਿਕਾਰੀ ਅਤੇ ਪੱਟੀ ਦੇ ਐਸ. ਡੀ. ਐਮ. ਸ਼੍ਰੀ ਕਰਨਵੀਰ ਸਿੰਘ (ਪੀ. ਸੀ. ਐਸ), ਕੁਲਦੀਪ ਕੌਰ, ਬਾਲ ਵਿਕਾਸ ਪ੍ਰੌਜੈਕਟ ਅਫਸਰ ਪੱਟੀ, ਨਾਇਬ ਤਹਿਸੀਲਦਾਰ ਰੀਤੂ ਕਪੂਰ, ਰਜੇਸ਼ ਭਰਦਵਾਜ਼, ਐਮ. ਡੀ. ਐਸ. ਬੀ. ਐਸ. ਗਰੁੱਪ ਆਫ ਕਾਲਜ਼ ਅਤੇ ਜ਼ਿਲਾ ਸਪੈਸ਼ਲ ਅਜੂਕੇਟਰ ਅਨੁਜ ਚੌਧਰੀ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੁੱਖ ਰੂਪ ਵਿੱਚ ਮੌਜੂਦ ਰਹੇ।