Close

Assistive devices distributed to 181 differently-abled persons and elderly during special camp

Publish Date : 28/05/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਵਿਸ਼ੇਸ਼ ਕੈਂਪ ਦੌਰਾਨ 181 ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਵੰਡੇ ਗਏ ਸਹਾਇਕ ਉਪਕਰਨ

ਤਰਨ ਤਾਰਨ, 27 ਮਈ

ਦਿਵਿਆਂਗਜਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਕੇਂਦਰ ਸਰਕਾਰ ਵਲੋਂ ਉਹਨਾਂ ਦੇ ਕਲਿਆਣ ਅਤੇ ਪੁਨਰਵਾਸ ਦੇ ਲਈ ਕੰਮ ਕੀਤੇ ਜਾ ਰਹੇ ਹਨI ਇਸੇ ਲੜੀ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਬਲਾਕ ਤਰਨ ਤਾਰਨ ਵਿੱਚ 27 ਮਈ 2025 ਨੂੰ ਭਾਰਤ ਸਰਕਾਰ ਦੀਆਂ ਡਿਪ ਅਤੇ ਆਰ.ਵੀ.ਵਾਈ ਯੋਜਨਾ ਦੇ ਅੰਤਰਗਤ ਦਿਵਿਆਂਗਜਨਾਂ ਅਤੇ ਬਜੁਰਗਾਂ ਨੂੰ ਮੁਫ਼ਤ ਉਪਕਰਣ ਵੰਡ ਸਮਾਰੋਹ ਸ਼੍ਰੀ ਕਸ਼ਮੀਰ ਸਿੰਘ ਸੋਹਲ (ਮਾਨਯੋਗ ਐਮ.ਐਲ.ਏ ) ਤਰਨ ਤਾਰਨ ਦੀ ਧਰਮ ਪਤਨੀ ਸ਼੍ਰੀਮਤੀ ਨਵਜੋਤ ਕੌਰ ਹੁੰਦਲ ਅਤੇ ਅਲਿਮਕੋ ਮੋਹਾਲੀ ਵੱਲੋਂ ਮਿਸ. ਕਨਿਕਾ ਮਹਿਤਾ (ਜੂਨੀਅਰ ਮੈਨੇਜਰ ) ਦੀ ਖਾਸ ਮੌਜੂਦਗੀ ਵਿੱਚ ਕੀਤਾ ਗਿਆ I

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ, ਭਾਰਤ ਸਰਕਾਰ ਦੇ ਦਿਵਿਆਂਗਜਨਾਂ ਸਸ਼ਕਤੀ ਕਰਨ ਵਿਭਾਗ ਦੇ ਅਧੀਨ ਕੰਮ ਕਰ ਰਹੇ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐੱਸ. ਦੀ ਅਗਵਾਈ ਅਧੀਨ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ I ਅੱਜ ਇਸ ਸਮਾਰੋਹ ਵਿੱਚ ਲਗਭਗ 181 ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਭਾਰਤ ਸਰਕਾਰ ਦੀਆਂ ਡਿਪ ਅਤੇ ਆਰ.ਵੀ.ਵਾਈ ਯੋਜਨਾ ਦੇ ਅੰਤਰਗਤ ਲਗਭਗ 50 ਲੱਖ ਦੀ ਲਾਗਤ ਦੇ ਸਹਾਇਕ ਉਪਕਰਣ ਵੰਡੇ ਗਏ I

 ਲਾਭਪਾਤਰੀਆਂ ਨੂੰ ਜ਼ਿਲੇ ਵਿੱਚ ਪਹਿਲਾ ਪਰੀਖਣ ਸਮਾਰੋਹ ਵਿੱਚ ਨਿਸ਼ਾਨ ਬੱਧ ਕੀਤਾ ਗਿਆ ਸੀ I ਲਾਭਪਾਤਰੀਆਂ ਨੂੰ ਸਰਕਾਰ ਦੀ ਯੋਜਨਾ ਦੇ ਅੰਤਰਗਤ ਅਲਿਮਕੋ ਵਲੋਂ ਨਿਰਮਿਤ ਕੁੱਲ 346 ਸਹਾਇਕ ਉਪਕਰਣ ਵੰਡੇ ਗਏ, ਜਿਸ ਵਿੱਚ 84 ਮੋਟਰਾਈਜ਼ਡ ਟਰਾਈ ਸਾਈਕਲ. ਸੀ ਪੀ ਚੇਅਰ, ਵਿਸਾਖੀਆਂ, ਕੰਨਾਂ ਦੀ ਮਸ਼ੀਨਾਂ,ਟਰਾਈ ਸਾਈਕਲ, ਛੜੀਆਂ, ਵੀਹਲ ਚੇਅਰ ਅਤੇ ਕੈਲਿਪਰਸ ਆਦਿ ਸ਼ਾਮਿਲ ਹਨI ਸਮਾਰੋਹ ਵਿੱਚ ਭਾਰਤੀਯ ਕ੍ਰਿਤਰਮ ਅੰਗ ਨਿਰਮਾਣ ਨਿਗਮ (ਅਲਿਮਕੋ) ਦੇ ਅਧਿਕਾਰੀ ਅਤੇ ਤਰਨ ਤਾਰਨ ਦੇ ਐਸ.ਡੀ.ਐਮ. ਅਰਵਿੰਦਰਪਾਲ ਸਿੰਘ ਅਤੇ ਗਗਨਦੀਪ ਸਿੰਘ ,ਜ਼ਿਲਾ ਸਮਾਜਿਕ ਸੁਰੱਖਿਆ ਅਫਸਰ, ਤਰਨ ਤਾਰਨ ਅਤੇ ਜ਼ਿਲਾ ਸਪੈਸ਼ਲ ਅਜੂਕੇਟਰ ਅਨੁਜ ਚੌਧਰੀ ਅਤੇ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੁੱਖ ਰੂਪ ਵਿੱਚ ਮੌਜੂਦ ਰਹੇ I