Close

Awareness camp organized by the food safety team of the health department

Publish Date : 18/08/2023

ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ ਲਗਾਇਆ ਗਿਆ ਜਾਗਰੂਕਤਾ ਕੈਂਪ
ਤਰਨ ਤਾਰਨ, 16 ਅਗਸਤ : ਸਿਵਲ ਸਰਜਨ ਦਫ਼ਤਰ ਤਰਨ ਤਾਰਨ ਵਿਖੇ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵੱਲੋਂ RUCO (Repurpose used cooking Oil) ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਸੁਖਬੀਰ ਕੌਰ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਡਾ. ਅਭਿਨਵ ਤ੍ਰਿਖਾ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ FSSAI ਦੇ ਈਟ-ਰਾਈਟ ਇਨੀਸ਼ੇਟਿਵ ਤਹਿਤ RUCO ਮੁਹਿੰਮ ਚਲਾਈ ਜਾਂ ਰਹੀਂ ਹੈ। ਜਿਸ ਦੇ ਅੰਤਰਗਤ ਸਾਰੇ ਖ਼ਾਦ ਪਦਾਰਥ ਵਿਕਰੇਤਾਵਾਂ ਅਤੇ ਆਮ ਜਨਤਾ ਦੋਨਾਂ ਨੂੰ ਹੀ ਇਹ ਜਾਣਕਾਰੀ ਦਿੱਤੀ ਗਈ ਕਿ ਖਾਣ-ਪੀਣ ਵਾਲੀਆਂ ਵਸਤੂਆਂ ਨੂੰ ਤਲਣ ਵਾਸਤੇ ਇਸਤੇਮਾਲ ਕੀਤੇ ਗਏ ਤੇਲ ਨੂੰ ਵਾਰ ਵਾਰ ਗਰਮ ਕਰਨ ਨਾਲ ਉਸ ਵਿੱਚ Total polar compounds ਦੀ ਮਾਤਰਾ ਵੱਧ ਜਾਂਦੀ ਹੈ ਜੋ ਕਿ ਸਿਹਤ ਲਈ ਹਾਨੀਕਾਰਕ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਇਸ ਤੇਲ ਨੂੰ ਵਾਰ ਵਾਰ ਖਾਦ ਪਦਾਰਥ ਨੂੰ ਤਲਣ ਲਈ ਇਸਤੇਮਾਲ ਕਰਨ ਨਾਲੋਂ ਬਿਹਤਰ ਹੈ ਕਿ ਇਸ ਨੂੰ ਬਾਇਓਡੀਜਲ ਬਣਾਉਣ ਵਾਸਤੇ ਦਿੱਤਾ ਜਾਵੇ, ਤਾਂ ਜੋ ਲੋਕਾਂ ਦੀ ਸਿਹਤ ਨਾਲ ਖ਼ਿਲਵਾੜ ਹੋਣ ਤੋਂ ਬਚਾਇਆ ਜਾਂ ਸਕੇ ਅਤੇ ਬਾਇਓਡੀਜ਼ਲ ਵੀ ਬਣਾ ਲਿਆ ਜਾਵੇ। ਜ਼ਿਕਰਯੋਗ ਹੈ ਕਿ ਪਿਛਲੇ ਦਸ ਦਿਨਾਂ ਵਿੱਚ ਫੂਡ ਸੇਫ਼ਟੀ ਟੀਮ ਵੱਲੋਂ ਵੱਖ-ਵੱਖ ਦੁਕਾਨਾਂ ਤੋਂ Used cooking Oil ਦੇ 20 ਸਰਵੀਲੈਂਸ ਸੈਂਪਲ ਲੈ ਕੇ ਖਰੜ ਲੈੱਬ ਵਿੱਚ ਟੈੱਸਟ ਹੋਣ ਲਈ ਭੇਜੇ ਜਾਂ ਚੁੱਕੇ ਹਨ। ਤੇਲ ਖ਼ਾਣ ਯੋਗ ਹੋਣ ਵਾਸਤੇ ਉਸ ਵਿੱਚ Total polar compounds ਦੀ ਮਾਤਰਾ 25% ਤੋਂ ਘੱਟ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਨੂੰ ਸਾਰਿਆਂ ਦੇ ਤਾਲਮੇਲ ਨਾਲ ਸਫ਼ਲ ਬਣਾਇਆ ਜਾ ਸਕਦਾ ਹੈ।