Close

Awareness camp organized for prevention of flag disease in Basmati

Publish Date : 23/06/2025

 ਬਾਸਮਤੀ ਵਿੱਚ ਝੰਡਾ ਰੋਗ ਦੀ ਰੋਕਥਾਮ ਸਬੰਧੀ ਲਗਾਇਆ ਗਿਆ ਜਾਗਰੂਕਤਾ ਕੈਂਪ

ਤਰਨ ਤਾਰਨ, 23 ਜੂਨ

ਪੀ ਏ ਯੂ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਵੱਲੋਂ ਬਾਸਮਤੀ ਵਿੱਚ ਝੰਡਾ ਰੋਗ ਦੀ ਰੋਕਥਾਮ ਲਈ ਬੀਜ ਸੋਧ ਅਤੇ ਪਨੀਰੀ ਦੀਆਂ ਜੜਾਂ ਦੀ ਸੋਧ ਸਬੰਧੀ ਪਿੰਡ ਸਰਹਾਲੀ ਕਲਾਂ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦਾ ਮੁੱਖ ਉਦੇਸ਼ ਬਾਸਮਤੀ ਦੇ ਝੰਡਾ ਰੋਗ ਦੀ ਸੁਚੱਜੀ ਰੋਕਥਾਮ ਕਰਨਾ ਅਤੇ ਵਧੀਆ ਕਿਸਮ ਦੀ ਬਾਸਮਤੀ ਦਾ ਉਤਪਾਦਨ ਕਰਨਾ ਸੀ ।

ਇਸ ਪ੍ਰੋਗਰਾਮ ਵਿੱਚ 50 ਤੋਂ ਵੱਧ ਕਿਸਾਨਾਂ ਨੇ ਭਾਗ ਲਿਆ । ਡਾ. ਪਰਵਿੰਦਰ ਸਿੰਘ, ਮੁਖੀ, ਫਾਰਮ ਸਲਾਹਕਾਰ ਸੇਵਾ ਕੇਂਦਰ, ਤਰਨ ਤਾਰਨ ਨੇ ਫਾਰਮ ਸਲਾਹਕਾਰ ਸੇਵਾ ਕੇਂਦਰ ਦੀਆਂ ਵੱਖ-ਵੱਖ ਗਤੀਵਿਧੀਆਂ ਤੋਂ ਜਾਣੂ ਕਰਵਾਇਆ । ਉਹਨਾਂ ਨੇ ਕਿਸਾਨਾਂ ਨੂੰ ਮੌਜੂਦਾ ਸਮੇਂ ਸਬਜ਼ੀਆਂ ਦੀ ਸੁਚੱਜੀ ਦੇਖਭਾਲ ਬਾਰੇ ਕਿਸਾਨਾਂ ਨੂੰ ਜਾਗਰੁਕ ਕੀਤਾ । ਡਾ. ਪਰਮਿਦੰਰ ਕੌਰ ਸਹਿਜਪਾਲ, ਪੌਦਾ ਰੋਗ ਮਾਹਿਰ ਨੇ ਬਾਸਮਤੀ ਵਿੱਚ ਟ੍ਰਾਈਕੋਡਰਮਾਂ ਐਸਪੈਰੇਲਮ ਨਾਲ ਬੀਜ ਦੀ ਸੋਧ ਅਤੇ ਪਨੀਰੀ ਦੀ ਸੋਧ ਕਰਕੇ ਦਿਖਾਈ ।

ਡਾ. ਪਰਮਿੰਦਰ ਸਿੰਘ ਸੰਧੂ ਨੇ ਬਾਸਮਤੀ ਦੀ ਸਫਲਤਾ ਪੂਰਵਕ ਕਾਸ਼ਤ ਕਰਨ ਦੇ ਢੰਗ ਤਰੀਕਿਆਂ ਬਾਰੇ ਵਿਸਥਾਰ ਵਿੱਚ ਦੱਸਿਆ ਤਾਂ ਜੋ ਕਿਸਾਨ ਵਧੀਆ ਕੁਆਲਟੀ ਦੀ ਬਾਸਮਤੀ ਦੀ ਪੈਦਾਵਾਰ ਕਰ ਸਕਣ । ਅਖੀਰ ਵਿੱਚ ਕਿਸਾਨਾਂ ਅਤੇ ਸਾਇੰਸਦਾਨਾਂ ਨੇ ਆਪਸ ਵਿੱਚ ਹੋਰ ਕਈ ਖੇਤੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕੀਤਾ ।