Close

Awareness rally to make people aware about the free facilities provided by Sakhi One Stop Center.

Publish Date : 05/04/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਸਖੀ ਵਨ ਸਟੌਪ ਸੈਂਟਰ ਵੱਲੋ ਦਿੱਤੀਆ ਜਾਣ ਵਾਲੀਆ ਮੁਫਤ ਸਹੂਲਤਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੱਢੀ ਚੇਤਨਾ ਰੈਲੀ
ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਲਈ ਪੀੜਿਤ ਔਰਤਾਂ ਵੱਲੋਂ 01852-222181 ‘ਤੇ ਕੀਤਾ ਜਾ ਸਕਦਾ ਹੈ ਸੰਪਰਕ
ਤਰਨ ਤਾਰਨ, 01 ਅਪ੍ਰੈਲ :
ਸ਼੍ਰੀ ਰਜਨੀਸ਼ ਅਰੋੜਾ ਸਬ-ਡਵੀਜਨ ਮੈਜਿਸਟ੍ਰੇਟ ਤਰਨ ਤਾਰਨ ਨੇ ਔਰਤਾਂ ਉੱਪਰ ਹੋ ਰਹੇ ਅਤਿਆਚਾਰਾਂ/ ਜੁਲਮਾਂ ਨੂੰ ਖਤਮ ਕਰਨ ਲਈ ਅਤੇ ਔਰਤਾਂ ਨੂੰ ਉਨ੍ਹਾ ਦੇ ਹੱਕਾ ਵਾਸਤੇ ਜਾਗਰੂਕ ਕਰਨ ਲਈ ਸਖੀ ਵਨ ਸਟੌਪ ਸੈਂਟਰ ਵੱਲੋ ਦਿੱਤੀਆ ਜਾਣ ਵਾਲੀਆ ਮੁਫਤ ਸਹੂਲਤਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਚੇਤਨਾ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਐੱਸ. ਡੀ. ਐੱਮ. ਦਫਤਰ ਤਰਨ ਤਾਰਨ ਤੋਂ ਸਖੀ ਵਨ ਸਟੌਪ ਸੈਂਟਰ (ਨੇੜੇ ਸਿਵਲ ਹਸਪਤਾਲ) ਤਰਨ ਤਾਰਨ ਲਈ ਰਵਾਨਾ ਕੀਤਾ।
ਇਸ ਮੌਕੇ ਸ਼੍ਰੀ ਜਗਮੇਲ ਸਿੰਘ ਜ਼ਿਲ੍ਹਾ ਪ੍ਰੋਗਰਾਮ ਅਫਸਰ, ਸ਼੍ਰੀਮਤੀ ਅਨੀਤਾ ਕੁਮਾਰੀ ਐਡਮਨਿਸਟ੍ਰੇਟਰ ਸਖੀ ਵਨ ਸਟੌਪ ਸੈਂਟਰ (ਸਮੂਹ ਸਟਾਫ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ), ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਜਿਲ੍ਹਾ ਤਰਨ ਤਾਰਨ, ਸੁਪਰਵਾਈਜਰ ਅਤੇ ਆਂਗਣਵਾੜੀ ਵਰਕਰਾਂ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦੇ ਹੋਏ ਸ਼੍ਰੀ ਰਜਨੀਸ਼ ਅਰੋੜਾ ਸਬ-ਡਵੀਜਨ ਮੈਜਿਸਟ੍ਰੇਟ ਤਰਨ ਤਾਰਨ ਨੇ ਦਫਤਰ ਸਖੀ ਵਨ ਸਟੌਪ ਸੈਂਟਰ ਤਰਨ ਤਾਰਨ ਵੱਲੋ ਔਰਤਾਂ ਨੂੰ ਦਿੱਤੀਆ ਜਾਣ ਵਾਲੀਆਂ ਸੇਵਾਵਾ ਜਿਨ੍ਹਾ ਵਿੱਚ ਐਮਰਜੈਂਸੀ ਸਹਾਇਤਾ, ਡਾਕਟਰੀ ਸਹਾਇਤਾ, ਪੁਲਿਸ ਦੀ ਸਹਾਇਤਾ, ਕਾਨੂੰਨੀ ਸਹਾਇਤਾ, ਕੌਸਲਿੰਗ ਅਤੇ ਸ਼ੋਰਟ ਸਟੇਅ ਬਾਰੇ ਜਾਣੂੰ ਕਰਵਾਇਆ।ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਲਈ ਪੀੜਿਤ ਔਰਤਾਂ ਵੱਲੋਂ ਦਫਤਰ ਦੇ ਨੰਬਰ 01852-222181 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।