Awareness seminar conducted at Kusht Ashram in connection with Gandhi Jayanti
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਗਾਂਧੀ ਜੈਯੰਤੀ ਦੇ ਸਬੰਧ ਵਿੱਚ ਕੁਸ਼ਟ ਆਸ਼ਰਮ ਵਿਖੇ ਕਰਵਾਇਆ ਗਿਆ ਜਾਗਰੂਕਤਾ ਸੈਮੀਨਾਰ
ਤਰਨ ਤਾਰਨ, 06 ਅਕਤੂਬਰ :
ਕੁਸ਼ਟ ਰੋਗ ਦਾ ਜੇਕਰ ਸਹੀ ਸਮੇ ਸਿਰ ਇਲਾਜ ਹੋ ਜਾਵੇ ਤਾਂ ਮਰੀਜ ਸਾਰੀ ਉਮਰ ਦੀ ਅਪੰਗਤਾ ਤੋਂ ਬਚ ਸਕਦਾ ਹੈ। ਇਸ ਆਸ਼ੇ ਨੂੰ ਪੂਰਾ ਕਰਨ ਹਿਤ ਸਿਵਲ ਸਰਜਨ ਤਰਨ ਤਾਰਨ ਡਾ. ਸੀਮਾ ਦੀ ਪ੍ਰਧਾਨਗੀ ਹੇਠ ਗਾਂਧੀ ਜੈਯੰਤੀ ਦੇ ਸਬੰਧ ਵਿੱਚ ਸਥਾਨਕ ਕੁਸ਼ਟ ਆਸ਼ਰਮ ਵਿਖੇ ਕੁਸ਼ਟ ਰੋਗ ਦਾ ਕੈਂਪ ਲਗਾਇਆ ਗਿਆ।
ਇਸ ਮੌਕੇ ‘ਤੇ ਸੰਬੋਧਨ ਕਰਦਿਆ ਸਿਵਲ ਸਰਜਨ ਡਾ. ਸੀਮਾ ਨੇ ਕਿਹਾ ਕਿ ਕੁਸ਼ਟ ਰੋਗ ਜੋ ਕਿ ਇਲਾਜ ਯੋਗ ਹੈ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਬਿਮਾਰੀ ਦਾ ਜਿੰਨੀ ਜਲਦੀ ਸੰਭਵ ਹੋ ਸਕੇ ਪਤਾ ਲਗ ਜਾਵੇ ਤਾ ਮਰੀਜ਼ ਸਾਰੀ ਉਮਰ ਦੀ ਅਪੰਗਤਾ ਤੋਂ ਬਚ ਸਕਦਾ ਹੈ। ਉਹਨਾਂ ਕਿਹਾ ਕਿ ਇਸ ਸਬੰਧੀ ਮੁਫ਼ਤ ਦਵਾਈਆਂ ਅਤੇ ਸਾਰੇ ਹੀ ਸਰਕਾਰੀ ਹਸਪਤਾਲਾਂ ਤੋਂ ਮਿਲਦੀਆਂ ਹਨ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ, ਜੇਕਰ ਸਾਨੂੰ ਕੁਸ਼ਟ ਰੋਗ ਦੇ ਲੱਛਣਾਂ ਵਾਲਾ ਕੋਈ ਵੀ ਵਿਅਕਤੀ ਆਪਣੇ ਆਲੇ ਦੁਆਲੇ ਨਜਰ ਆਊਂਦਾ ਹੈ ਤਾਂ ਉਸਨੂੰ ਅਸੀਂ ਨਜ਼ਦੀਕੀ ਸਿਹਤ ਕੇਂਦਰ ਵਿਚ ਜਾਣ ਲਈ ਪ੍ਰੇਰਿਤ ਕਰਾਂਗੇ ਅਤੇ ਕੁਸ਼ਟ ਰੋਗੀ ਦੇ ਨਾਲ ਹੋਣ ਵਾਲੇ ਸਮਾਜਿਕ ਭੇਦ-ਭਾਵ ਨੂੰ ਵੀ ਰੋਕਣ ਦੀ ਵੀ ਪੂਰੀ ਕੋਸ਼ਿਸ਼ ਕਰਾਗੇ ।
ਇਸ ਮੌਕੇ ਸਿਵਲ ਸਰਜਨ ਵਲੋਂ ਫਲ, ਫਰੂਟ ਅਤੇ ਦਵਾਈਆਂ ਵੰਡੀਆਂ ਗਈਆ।ਇਸ ਮੌਕੇ ‘ਤੇ ਡਾ. ਸੁਖਜਿੰਦਰ, ਡਾ. ਅਮਨਦੀਪ, ਮਾਸ ਮੀਡੀਆਂ ਅਫਸਰ ਸੁਖਦੇਵ ਸਿੰਘ ਰੰਧਾਵਾ, ਮਨਿੰਦਰ ਹਾਜ਼ਰ ਸਨ।