• Social Media Links
  • Site Map
  • Accessibility Links
  • English
Close

Ban on use of 10 pesticides for Basmati cultivation: Deputy Commissioner

Publish Date : 24/08/2022

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ
ਬਾਸਮਤੀ ਦੀ ਕਾਸ਼ਤ ਲਈ 10 ਪੈਸਟੀਸਾਈਡਾਂ ਦੀ ਵਰਤੋਂ ਕਰਨ ਤੇ ਪਾਬੰਦੀ : ਡਿਪਟੀ ਕਮਿਸ਼ਨਰ
ਤਰਨਤਾਰਨ, 23 ਅਗਸਤ 2022–ਸ਼੍ਰੀ ਮੋਨੀਸ਼ ਕੁਮਾਰ, ਡਿਪਟੀ ਕਮਿਸ਼ਨਰ ਤਰਨਤਾਰਨ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਬਾਸਮਤੀ ਦੀ ਫਸਲ ਲਈ ਬੈਨ ਕੀਤੇ 10 ਪੈਸਟੀਸਾਈਡ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਮੁੱਖ ਖੇਤੀਬਾੜੀ ਅਫਸਰ ਸ਼੍ਰ ਭੁਪਿੰਦਰ ਸਿੰਘ ਗਿਲ ਅਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਇਹਨਾਂ ਪਾਬੰਦੀਸ਼ੁਦਾ ਪੈਸਟੀਸਾਈਡ ਦੀ ਬਾਸਮਤੀ ਤੇ ਵਰਤੋਂ ਨਾ ਕਰਦੇ ਹੋਏ ਫਸਲ ਤੇ ਕੀੜੇ-ਮਕੌੜੇ ਅਤੇ ਬੀਮਾਰੀਆਂ ਦੇ ਹਮਲੇ ਦੀ ਰੋਕਥਾਮ ਲਈ ਹੋਰ ਬਦਲਵੇਂ ਪੈਸਟੀਸਾਈਡ ਕਿਸਾਨਾਂ ਨੂੰ ਸਿਫਾਰਿਸ਼ ਕੀਤੇ ਜਾਣ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਬਾਸਮਤੀ ਦੀ ਫਸਲ ਇੱਕ ਅਜਿਹੀ ਫਸਲ ਹੈ ਜਿਸਨੂੰ ਅੰਤਰਰਾਸ਼ਟਰੀ ਮੰਡੀ ਰਾਂਹੀ ਐਕਸਪੋਰਟ ਕਰਕੇ ਅਰਬ ਅਤੇ ਯੁਰੋਪ ਦੇਸ਼ਾਂ ਵਿੱਚ ਵੇਚਿਆ ਜਾਂਦਾ ਹੈ ਜਿਸ ਨਾਲ ਦੇਸ਼ ਨੂੰ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀ ਹੈ। ਇਹਨਾਂ ਬਾਹਰਲੇ ਮੁਲਕਾਂ ਵਿੱਚ ਪੰਜਾਬ ਰਾਜ, ਖਾਸ ਕਰਕੇ ਅੰਮ੍ਰਿਤਸਰ ਜਿਲ੍ਹੇ ਵਿੱਚ ਪੈਦਾ ਕੀਤੀ ਬਾਸਮਤੀ ਦੀ ਬਹੁਤ ਹੀ ਮੰਗ ਰਹਿੰਦੀ ਹੈ ਕਿਉਂਕਿ ਇਸ ਖਿੱਤੇ ਦਾ ਜਲਵਾਯੂ ਬਾਸਮਤੀ ਪੱਕਣ ਸਮੇਂ ਠੰਢਾ ਰਹਿੰਦਾ ਹੈ ਜਿਸ ਨਾਲ ਬਾਮਸਤੀ ਚੌਲਾਂ ਵਿੱਚ ਅਰੋਮਾ ਵਿਕਸਿਤ ਹੁੰਦਾ ਹੈ। ਪ੍ਰੰਤੂ ਬਾਸਮਤੀ ਦੇ ਚੌਲਾਂ ਵਿੱਚ ਕੁਝ ਸਪਰੇਅ ਕੀਤੀਆਂ ਰਸਾਇਣਿਕ ਜਹਿਰਾਂ ਦੇ ਅੰਸ਼ ਪਾਏ ਜਾਂਦੇ ਹਨ। ਜਿਸ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਬਾਸਮਤੀ ਵਿੱਚ ਵਰਤੇ ਜਾਣ ਵੱਲੇ 10 ਕਿਸਮ ਦੇ ਰਸਾਇਣਿਕ ਜਹਿਰਾਂ ਐਸੀਫੇਟ, ਬੁਪਰੋਫੇਜਿਨ, ਕਲੋਰਪਾਈਰੀਫਾਸ, ਮੈਥਾਮੀਠੋਫਾਸ, ਪ੍ਰੋਪੀਕੋਨਾਜੋਲ, ਥਾਈਮਥੋਕਸਮ, ਪ੍ਰੋਫੀਨੋਫਾਸ, ਆਈਸੋਪ੍ਰੋਥਾਈੳਲਾਨ, ਕਾਰਬੈਂਡਾਜਿਮ, ਅਤੇ ਟਰਾਈਸਾਈਕਲਾਜੋਲ ਦੀ ਇਸ ਫਸਲ ਉੱਤੇ ਸਪਰੇਅ ਕਰਨ ਦੀ ਪਾਬੰਦੀ ਲਗਾਈ ਗਈ ਹੈ ਤਾਂ ਜੋ ਬਾਸਮਤੀ ਚੌਲਾਂ ਵਿੱਚ ਰਸਾਇਣਿਕ ਜਹਿਰਾਂ ਦੇ ਅੰਸ਼ ਨਾ ਪਾਏ ਜਾਣ ਅਤੇ ਅੰਤਰਰਾਸ਼ਟਰੀ ਮੰਡੀ ਵਿੱਚ ਬਾਸਮਤੀ ਦੀ ਡਿਮਾਂਡ ਵਿੱਚ ਵਾਧਾ ਹੋਵੇ। ਪੰਜਾਬ ਸਰਕਾਰ ਵੱਲੋਂ ਇਹਨਾਂ 10 ਖੇਤੀ ਰਸਾਇਣਾਂ ਦੀ ਵਿਕਰੀ, ਭੰਡਾਰਣ ਅਤੇ ਵੰਡ ਕਰਨ ਤੇ 60 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ। ਉਹਨਾ ਅਪੀਲ ਕੀਤੀ ਕਿ ਕਿਸਾਨ ਵੀਰ ਬਾਸਮਤੀ ਦੀ ਫਸਲ ਤੇ ਪੈਸਟੀਸਾਈਡ ਸਪਰੇਅ ਕਰਨ ਤੋਂ ਪਹਿਲਾਂ ਖੇਤੀ ਮਾਹਿਰਾਂ ਨਾਲ ਰਾਬਤਾ ਕਰਨ ਅਤੇ ਸਿਫਾਰਿਸ਼ ਕੀਤੇ ਪੈਸਟੀਸਾਈਡ ਸਬੰਧੀ ਜਾਣਕਾਰੀ ਪ੍ਰਾਪਤ ਕਰ ਲੈਣ। ਡਿਪਟੀ ਕਮਿਸ਼ਨਰ ਨੇ ਮੁੱਖ ਖੇਤੀਬਾੜੀ ਅਫਸਰ ਨੂੰ ਕਿਹਾ ਕਿ ਜਿਲ੍ਹੇ ਦੇ ਸਮੂਹ ਪੈਸਟੀਸਾਈਡ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਇਹਨਾਂ ਪਾਬੰਦੀਸ਼ੁਦਾ ਪੈਸਟੀਸਾਈਡ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇੇ। ਇਸ ਮੌਕੇ ਖੇਤੀਬਾੜੀ ਅਫਸਰ ਡਾ ਸੰਦੀਪ ਸਿੰਘ, ਡਾ ਗੁਰਦੀਪ ਸਿੰਘ,ਡਾ.ਭੁਪਿੰਦਰ ਸਿੰਘ, ਡਾ ਪ੍ਰਭਸਿਮਰਨ ਸਿੰਘ ਆਦਿ ਹਾਜਰ ਸਨ।