Close

“Beti bachao Beti padhao” will be celebrated from January 20 to January 26 – Deputy Commissioner

Publish Date : 18/01/2020
dc
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
20 ਜਨਵਰੀ ਤੋਂ 26 ਜਨਵਰੀ ਤੱਕ ਮਨਾਇਆ ਜਾਵੇਗਾ “ਬੇਟੀ ਬਚਾਓ ਬੇਟੀ ਪੜ੍ਹਾਓ” ਸਪਤਾਹ- ਡਿਪਟੀ ਕਮਿਸ਼ਨਰ
ਸਪਤਾਹਿਕ ਪ੍ਰੋਗਰਾਮਾਂ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਨ ਲਈ ਸਮੂਹ ਵਿਭਾਗਾਂ ਨੂੰ ਦਿੱਤੇ ਨਿਰਦੇਸ਼
ਤਰਨ ਤਾਰਨ, 18 ਜਨਵਰੀ :
ਬੇਟੀਆਂ ਦੀ ਸਿੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਧੀਆਂ ਨੂੰ ਸਮਰਪਿਤ ਰਾਸ਼ਟਰੀ ਗਰਲ ਚਾਇਲਡ ਡੇਅ “ਬੇਟੀ ਬਚਾਓ ਬੇਟੀ ਪੜ੍ਹਾਓ” ਸਪਤਾਹ 20 ਜਨਵਰੀ, 2020 ਤੋਂ 26 ਜਨਵਰੀ, 2020 ਤੱਕ ਮਨਾਇਆ ਜਾਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ “ਬੇਟੀ ਬਚਾਓ ਬੇਟੀ ਪੜ੍ਹਾਓ” ਮੁਹਿੰਮ ਸਬੰਧੀ ਜਿਲ੍ਹਾ ਪੱਧਰੀ ਟਾਸਕ ਫੋਰਸ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਰਨਲ) ਸ਼੍ਰੀ ਸੁਰਿੰਦਰ ਸਿੰਘ, ਸਿਵਲ ਸਰਜਨ ਡਾ. ਅਨੂਪ ਕੁਮਾਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਜਗਜੀਤ ਸਿੰਘ ਬੱਲ ਅਤੇ ਜਿਲ੍ਹਾ ਪ੍ਰੋਗਰਾਮ ਅਫਸਰ  ਸ਼੍ਰੀ ਮਨਜਿੰਦਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਮੀਟਿੰਗ ਦੌਰਾਨ “ਬੇਟੀ ਬਚਾਓ, ਬੇਟੀ ਪੜ੍ਹਾਓ” ਸਪਤਾਹ ਮਨਾਉਣ ਲਈ ਉਲੀਕੇ ਗਏ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਪਤਾਹ 20 ਜਨਵਰੀ ਤੋ ਸ਼ੁਰੂ ਹ ੋਕੇ 26 ਜਨਵਰੀ  ਤੱਕ ਮਨਾਇਆ ਜਾਣਾ ਹੈ।ਇਸ ਸਪਤਾਹ ਦੀ ਸ਼ੁਰੁਆਤ ਇਨਡੋਰ ਸਟੇਡੀਅਮ ਤਰਨ ਤਾਰਨ ਵਿਖੇ ਜਿਲ੍ਹਾ ਤਰਨਤਾਰਨ ਦੀਆਂ ਨਵ-ਜਨਮੀਆਂ ਧੀਆਂ ਅਤੇ ਉਨ੍ਹਾ ਦੇ ਪਰਿਵਾਰ ਨੂੰ “ਧੀ ਸਵਾਗਤ ਕਿੱਟ” ਅਤੇ “ਧੀ ਵਧਾਈ ਸਵਰਨ ਪੱਤਰ”ਨਾਲ  ਸਨਮਾਨਿਤ ਕਰਕੇ ਕੀਤੀ ਜਾਵੇਗੀ ਅਤੇ ਇਸ ਦਿਨ ਬੇਟੀਆਂ ਦੀ ਸਿੱਖਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਹੁੰ ਚੁੱਕ ਅਤੇ ਹਸਤਾਖਰ ਸਮਾਗਮ ਵੀ ਕੀਤਾ ਜਾਵੇਗਾ।
  ਉਨ੍ਹਾਂ ਦੱਸਿਆ ਕਿ 21 ਜਨਵਰੀ ਨੂੰ  ਜਿਲ੍ਹਾ /ਬਲਾਕ ਅਤੇ ਪਿੰਡ ਪੱਧਰ ‘ਤੇ ਪ੍ਰਭਾਤ ਫੇਰੀਆਂ ਕੱਢੀਆਂ ਜਾਣਗੀਆ ਹਨ ਅਤੇ ਨਾਲ ਹੀ ਘਰ ਘਰ ਜਾ ਕੇ ਆਂਗਣਵਾੜੀ ਅਤੇ ਆਸ਼ਾ ਵਰਕਰਾ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਦਾ ਸੰਦੇਸ਼ ਦਿੱਤਾ ਜਾਣਾ ਹੈ  ਘਰ ਦੇ ਬਾਹਰ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਲੋਗੋ ਸਟਿੱਕਰ ਵੀ ਲਗਾਏ ਜਾਣਗੇ।22 ਜਨਵਰੀ ਨੂੰ ਸਿੱਖਿਆ ਵਿਭਾਗ ਵਲੋਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਬੇਟੀ ਬਚਾਓ ਬੇਟੀ ਪੜ੍ਹਾਓ ਅਧੀਨ ਪੇਂਟਿੰਗ, ਸਲੋਗਨ ਅਤੇ ਸੌਂਗ ਮੁਕਾਬਲੇ ਕਰਵਾਏ ਜਾਣਗੇ, ਜਿਸ ਵਿੱਚ ਸਮੂਹ ਆਂਗਨਵਾੜੀ ਦੇ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਅਤੇ ਨਾਲ ਹੀ ਉਨ੍ਹਾ ਸਨਮਾਨਿਤ ਕੀਤਾ ਜਾਵੇਗਾ।23 ਜਨਵਰੀ ਨੂੰ ਕਮਿਊਨਿਟੀ ਮੀਟਿੰਗ ਕੀਤੀਆਂ ਜਾਣਗੀਆ ਜਿਸ ਵਿੱਚ ਪਿੰਡ ਦੇ ਧਾਰਮਿਕ ਆਗੂਆਂ ਨੂੰ ਸ਼ਾਮਲ ਕੀਤਾ ਜਾਵੇਗਾ ਅਤੇ ਪਿੰਡ ਦੇ ਲੋਕ ਅਤੇ ਬੇਟੀਆਂ ਦੇ ਪਰਿਵਾਰ ਵੀ ਸ਼ਾਮਲ ਕੀਤੇ ਜਾਣਗੇ  ਅਤੇ ਇਸ ਦਿਨ ਲੋਕਲ ਚੈਂਪੀਅਨਜ਼ ਲੜਕੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। 24 ਜਨਵਰੀ ਨੂੰ ਜਿਲ੍ਹੇ ਵਿੱਚ ਜਿਲ੍ਹਾ /ਬਲਾਕ/ ਅਤੇ ਪਿੰਡ ਪੱਧਰ ‘ਤੇ ਬੇਟੀਆਂ ਦੇ ਨਾਮ ‘ਤੇ ਰੁਖ ਲਗਾਏ ਜਾਣਗੇ, ਇਸ ਦਿਨ ਸਿਹਤ ਵਿਭਾਗ ਵਲੋਂ ਜਿਲ੍ਹਾ ਪੱਧਰੀ ਸਮਾਗਮ ਸਿਵਲ ਹਸਪਤਾਲ ਤਰਨਤਾਰਨ ਵਿਚੇ ਕੀਤਾ ਜਾਵੇਗਾ, ਜਿਸ ਵਿੱਚ ਨਵਜੰਮੀਆਂ ਧੀਆਂ ਅਤੇ ਉਨ੍ਹਾ ਦੀ ਮਾਵਾ ਨੂੰ ਸਨਮਾਨਿਤ ਕੀਤਾ ਜਾਵੇਗਾ।ਬੇਟੀ ਬਚਾਓ ਬੇਟੀ ਪੜ੍ਹਾਓ ਸਕੀਮ ਅਧੀਨ ਜਿਲ੍ਹੇ ਵਿੱਚ ਵੱਖ-ਵੱਖ ਵਿਭਾਗਾ ਵਲੋਂ ਕੀਤੀਆਂ ਜਾਣ ਵਾਲੀਆਂ ਗਤਿਵਿਧੀਆ ਦੀ ਫੋਟੋ ਐਲਬਮ ਵੀ ਜਾਰੀ ਕੀਤੀ ਜਾਵੇਗੀ।25 ਜਨਵਰੀ ਨੂੰ “ਘਰ ਕੀ ਪਹਿਚਾਣ ਬੇਟੀ ਕੇ ਨਾਮ” ਮੁਹਿੰਮ ਅਧੀਨ ਜਿਲ੍ਹਾ, ਬਲਾਕ ਅਤੇ ਪਿੰਡ ਪੱਧਰ ਬੇਟੀਆਂ ਦੇ ਨਾਮ ‘ਤੇ ਬਣਾਈਆਂ ਗਈਆ ਨੇਮ ਪਲੇਟ ਲਗਾਈਆਂ ਜਾਣਗੀਆਂ ਅਤੇ ਜਿਲ੍ਹਾ, ਬਲਾਕ ਅਤੇ ਪਿੰਡ ਪੱਧਰ ਬੇਟੀ ਬਚਾਓ, ਬੇਟੀ ਪੜ੍ਹਾਓ ਥੀਮ ਕੰਨਿਆ ਭਰੂਣ ਹੱਤਿਆ ਦੀ ਰੋਕਥਾਮ ਤੇ “ਟਾਕ ਸ਼ੋਅ” ਕੀਤੇ ਜਾਣਗੇ, ਜਿਸ ਵਿੱਚ ਪਿੰਡ ਦੀ ਗ੍ਰਾਮ ਸਭਾ ਅਤੇ ਪਿੰਡ ਤੇ ਮੋਹਤਵਰ ਲੋਕ ,ਧਾਰਮਿਕ ਆਗੂ ਸ਼ਾਮਲ ਹੋਣਗੇ।ਇਹ “ਟਾਕ ਸ਼ੋਅ” ਧਾਰਮਿਕ ਥਾਵਾਂ ‘ਤੇ ਕੀਤੇ ਜਾਣਗੇ।26 ਜਨਵਰੀ ਨੂੰ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਬੇਟੀ ਬਚਾਓ ਸਕੀਮ ਅਧੀਨ ਬੇਹਤਰੀਨ ਕੰਮ ਕਰਨ ਵਾਲੇ ਵਰਕਰ ਅਤੇ ਐੱਨ. ਜੀ. ਓਜ਼, ਸਕੂਲ ਪ੍ਰਬੰਧਕ ਕਮੇਟੀਆਂ, ਲੋਕਲ ਚੈਂਪੀਅਨਜ਼ ਲੜਕੀਆਂ ਅਤੇ ਸਿੱਖਿਆ ਅਤੇ ਖੇਡ ਦੇ ਖੇਤਰ ਵਿੱਚ ਮੱਲਾਂ ਮਾਰਨ ਵਾਲੀਆਂ ਬੇਟੀਆਂ ਨੂੰ  ਸਨਮਾਨਿਤ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਉਲੀਕੇ ਗਏ ਸਪਤਾਹਿਕ ਪ੍ਰੋਗਰਾਮਾਂ ਨੂੰ ਜਮੀਨੀ ਪੱਧਰ ‘ਤੇ ਲਾਗੂ ਕਰਨ ਲਈ ਸਮੂਹ ਵਿਭਾਗਾਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ, ਸ਼੍ਰੀਮਤੀ ਮਲਕੀਤ ਕੋਰ, ਨਿਵੇਦਿਤਾ ਕੁਮਰਾ, ਸ਼੍ਰੀਮਤੀ ਰਜਿੰਦਰ ਕੋਰ ਡਿਪਟੀ ਡੀ. ਈ. ਓ., ਸ਼੍ਰੀਮਤੀ ਕਿਰਨ ਸਿਆਲ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵੀ ਹਾਜ਼ਰ ਸਨ।
—————-