Close

Bikram Singh Gill, State Director, Nehru Youth Center Visits Tarn Taran Nehru Youth Center

Publish Date : 03/12/2021
NYK

ਨਹਿਰੂ ਯੁਵਾ ਕੇਂਦਰ ਦੇ ਸਟੇਟ ਡਾਇਰੈਕਟਰ ਬਿਕਰਮ ਸਿੰਘ ਗਿੱਲ ਨੇ ਤਰਨ ਤਾਰਨ ਨਹਿਰੂ ਯੁਵਾ ਕੇਂਦਰ ਦਾ ਕੀਤਾ ਦੌਰਾ

ਨੌਜਵਾਨ ਵਲੰਟੀਅਰਾਂ ਨਾਲ ਮੀਟਿੰਗ ਕਰ ਕੇ ਤਰਨਤਾਰਨ ‘ਚ ਚੱਲ ਰਹੇ ਪ੍ਰੋਗਰਾਮਾਂ ਦੀ ਕੀਤੀ ਸਮੀਖਿਆ

ਤਰਨਤਾਰਨ , 02 ਦਸੰਬਰ :

ਭਾਰਤ ਸਰਕਾਰ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਅਧੀਨ ਚੱਲ ਰਹੇ ਨਹਿਰੂ ਯੁਵਾ ਕੇਂਦਰ ਸੰਗਠਨ ਪੰਜਾਬ ਅਤੇ ਚੰਡੀਗੜ੍ਹ ਦੇ ਸਟੇਟ ਡਾਇਰੈਕਟਰ ਬਿਕਰਮ ਸਿੰਘ ਵੱਲੋਂ ਸਥਾਨਕ ਨਹਿਰੂ ਯੁਵਾ ਕੇਂਦਰ ਦਾ ਦੌਰਾ ਕਰਨ ਸਮੇਂ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਜ਼ਿਲਾ ਤਰਨਤਾਰਨ ਵਿਚ ਚੱਲ ਰਹੇ ਪ੍ਰੋਗਰਾਮਾਂ ਬਾਰੇ ਸਮੀਖਿਆ ਕੀਤੀ ਅਤੇ ਨੌਜਵਾਨ ਵਾਲੰਟੀਅਰਾਂ ਨੂੰ ਸਮਾਜ ਸੇਵਾ ਵਿੱਚ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਆ ਕੀਤਾ।

ਇਸ ਤੋਂ ਪਹਿਲਾ ਨਹਿਰੂ ਯੁਵਾ ਕੇਂਦਰ ਤਰਨਤਾਰਨ ਵਿਖੇ ਪਹੁੰਚਣ ਤੇ ਜ਼ਿਲ੍ਹਾ ਯੂਥ ਅਫਸਰ ਮੈਡਮ ਜਸਲੀਨ ਕੌਰ, ਰੋਹਿਲ ਕੁਮਾਰ ਕੱਟਾ ਅਤੇ ਗੁਰਪ੍ਰੀਤ ਸਿੰਘ ਕੱਦਗਿੱਲ ਵਲੋਂ ਸਮੂਹ ਵਲੰਟੀਅਰਾਂ ਸਮੇਤ ਭਰਵਾਂ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਨਹਿਰੂ ਯੁਵਾ ਕੇਂਦਰ ਦੇ ਵਲੰਟੀਅਰਾਂ ਦੀ ਰਾਸ਼ਟਰ ਨਿਰਮਾਣ ਲਈ ਅਹਿਮ ਭੂਮਿਕਾ ਹੈ ਤੇ ਨਹਿਰੂ ਯੁਵਾ ਕੇਂਦਰ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਰਾਸ਼ਟਰ ਦੀ ਮੁੱਖ ਧਾਰਾ ਨਾਲ ਜੋੜਨਾ ਹੈ।ਇਸ ਲਈ ਪਿੰਡਾਂ ਵਿੱਚ ਯੂਥ ਕਲੱਬਾ ਦਾ ਗਠਨ ਕਰਕੇ ਨੌਜਵਾਨਾਂ ਨੂੰ ਨਹਿਰੂ ਯੁਵਾ ਕੇਂਦਰ ਵੱਲੋਂ ਸਮਾਜ ਸੇਵੀ ਕੰਮਾਂ ਦੇ ਨਾਲ -ਨਾਲ ਰਾਸ਼ਟਰੀ ਏਕਤਾ ਅਖੰਡਤਾ ਬਰਕਰਾਰ ਰੱਖਣ ਅਤੇ ਆਪਣਾ ਕੰਮ ਆਪ ਕਰਨ ਲਈ ਵੀ ਪ੍ਰੇਰਿਤ ਕੀਤਾ ਜਾਂਦਾ ਹੈ।

ਇਸ ਮੌਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਕੋਰੋਨਾ ਦੇ ਆ ਰਹੇ ਵੇਰੀਐਂਟ ਬਾਰੇ ਆਪਣੇ ਬਚਾਅ ਦੇ ਨਾਲ ਨਾਲ ਦੂਜਿਆਂ ਤੇ ਇਸ ਤੋਂ ਬਚਣ ਲਈ ਪ੍ਰੇਰਿਤ ਜ਼ਰੂਰ ਕਰਨ। ਇਸ ਮੌਕੇ ਵੱਖ-ਵੱਖ ਬਲਾਕਾ ਦੇ ਨੌਜਵਾਨ ਵਲੰਟੀਅਰ ਵੀ ਮੌਜੂਦ ਸਨ।