Close

Block Chohla Sahib games at Sri Guru Arjan Dev Stadium Chohla Sahib started with a grand celebration.

Publish Date : 06/09/2023

ਸ੍ਰੀ ਗੁਰੁ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ ਵਿਖੇ ਬਲਾਕ ਚੋਹਲਾ ਸਾਹਿਬ  ਦੀਆਂ ਖੇਡਾਂ ਸ਼ਾਨੋ ਸੌਕਤ ਨਾਲ ਸ਼ੁਰੂ

ਤਰਨ ਤਾਰਨ, 05 ਸਤੰਬਰ :

ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਜਿਲਾ ਤਰਨ ਤਾਰਨ ਵਿੱਚ ਬਲਾਕ ਪੱਧਰੀ ਖੇਡਾਂ ਦੇ ਅਗਲੇ ਪੜਾਅ  ਦੀਆਂ ਖੇਡਾਂ ਬਲਾਕ ਚੋਹਲਾ ਸਾਹਿਬ ਵਿਖੇ ਸ੍ਰੀ ਗੁਰੁ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ ਵਿੱਚ ਅੱਜ ਸ਼ਾਨੋ ਸੌਕਤ ਨਾਲ ਸ਼ੁਰੂ ਹੋਈਆਂ।ਇਸ ਬਲਾਕ ਵਿੱਚ ਖੇਡਾਂ ਦਾ ਉਦਘਾਟਨ ਸ੍ਰ. ਮਨਜਿੰਦਰ ਸਿੰਘ ਲਾਲਪੁੁਰਾ ਹਲਕਾ ਵਿਧਾਇਕ ਖਡੂਰ ਸਾਹਿਬ  ਦੇ ਪੀ. ਏ ਸ੍ਰ ਗੁਰਚਰਨ ਸਿੰਘ ਚਾਹਲ ਵੱਲੋਂ ਕੀਤਾ ਗਿਆ।ਖੇਡਾਂ ਦਾ ਉਦਘਾਟਨ ਕਰਦੇ ਸਮੇਂ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਅਤੇ ਆਪਣਾ ਆਸ਼ੀਰਵਾਦ ਦਿੱਤਾ ਗਿਆ ਤੇ ਕਿਹਾ ਕਿ ਖਿਡਾਰੀ ਖੇਡ ਭਾਵਨਾ ਨਾਲ ਇੰਨਾਂ ਖੇਡਾਂ ਵਿੱਚ ਭਾਗ ਲੈਂਦੇ ਹੋਏ ਆਪਣਾ ਬਿਹਤਰ ਪ੍ਰਦਰਸ਼ਨ ਕਰਨ ਲਈ ਕਿਹਾ ਗਿਆ । ਖਿਡਾਰੀਆਂ ਵਿੱਚ ਖੇਡਾਂ ਪ੍ਰਤੀ ਬਹੁਤ ਉਤਸ਼ਾਹ ਸੀ।ਇਹਨਾਂ ਖੇਡਾਂ ਵਿੱਚ ਅੰਡਰ-14, 17, 21, 21-40, 41-55, 56-65 ਅਤੇ 65 ਸਾਲ ਤੋਂ ਵੱਧ ਵੱਖ ਵੱਖ ਉਮਰ ਵਰਗ ਦੇ ਖਿਡਾਰੀਆਂ ਨੇ ਭਾਗ ਲਿਆ।ਇਸ ਮੌਕੇ ਸ੍ਰ. ਮਨਜਿੰਦਰ ਸਿੰਘ ਲਾਲਪੁੁਰਾ ਹਲਕਾ ਵਿਧਾਇਕ ਖਡੂਰ ਸਾਹਿਬ  ਦੇ ਪੀ. ਏ ਸ੍ਰ ਗੁਰਚਰਨ ਸਿੰਘ ਚਾਹਲ ਵੱਲੋਂ ਉਚੇਚੇ ਤੌਰ ਤੇ ਪੁੱਜ ਕੇ ਖਾਸ ਤੌਰ ਤੇ ਖਿਡਾਰੀਆਂ ਨੂੰ ਮਿਲ ਕੇ ਬਲਾਕ ਪੱਧਰ ਵਿੱਚ ਵਧੀਆ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ, ਮੈਡਮ ਸਤਵੰਤ ਕੌਰ ਜਿਲਾ੍ਹ ਖੇਡ ਅਫਸਰ ਤਰਨ ਤਾਰਨ ਅਤੇ ਬਲਜੀਤ ਸਿੰਘ ਲੇਖਾਕਾਰ ਜਿਲ੍ਹਾ ਖੇਡ ਦਫਤਰ ਤਰਨ ਤਾਰਨ ਅਤੇ ਕੁਲਵਿੰਦਰ ਸਿੰਘ ਐਥਲੈਟਿਕਸ ਕੋਚ ਅਤੇ  ਬਲਾਕ ਇੰਚਾਰਜ ਮੈਡਮ ਕੁਲਵਿੰਦਰ ਕੌਰ ,ਸਮੂਹ ਕੋਚਿਜ ਅਤੇ ਫਿਜੀਕਲ ਅਧਿਆਪਕਾਂ ਵੱਲੋਂ ਆਏ ਹੋਏ ਮੁਖ ਮਹਿਮਾਨ ਦਾ ਸਵਾਗਤ ਕੀਤਾ ਗਿਆ।
ਸ੍ਰੀ ਗੁਰੁ ਅਰਜਨ ਦੇਵ ਸਟੇਡੀਅਮ ਚੋਹਲਾ ਸਾਹਿਬ ਵਿਖੇ ਐਥਲੈਟਿਕਸ, ਫੁੱਟਬਾਲ, ਖੋ-ਖੋ, ਵਾਲੀਬਾਲ ,ਕਬੱਡੀ, ਰੱਸਾ-ਕੱਸੀ  ਦੇ ਵੱਖ ਵੱਖ ਉਮਰ ਦੇ ਮੁਕਾਬਲੇ ਕਰਵਾਏ ਗਏ।                          
ਵਾਲੀਬਾਲ                                                                                              ਵਾਲੀਬਾਲ ਅੰਡਰ -14 (ਪਹਿਲਾ ਸਥਾਨ) ਬਾਬਾ ਦੀਪ ਸਿੰਘ ਪਬਲਿਕ ਸਕੂਲ ਨੇ ਪ੍ਰਾਪਤ ਕੀਤਾ
ਵਾਲੀਬਾਲ ਅੰਡਰ-17 (ਪਹਿਲਾ ਸਥਾਨ) ਹਰਕ੍ਰਿਸ਼ਨ ਪਬਲਿਕ ਸਕੂਲ ਬੁਰਜ ਮਰਹਾਣਾ ਨੇ ਪ੍ਰਾਪਤ ਕੀਤਾ
ਵਾਲੀਬਾਲ ਅੰਡਰ-21
ਬ੍ਰਹਮਪੁਰਾ ਕਲੱਬ ਨੇ ਪ੍ਰਾਪਤ ਕੀਤਾ
ਸਰਕਲ ਕਬੱਡੀ (ਲੜਕੇ)
ਕਬੱਡੀ ਅੰਡਰ -14  ਪਹਿਲਾ ਸਥਾਨ ਚੌਹਲਾ ਸਾਹਿਬ ਪਿੰਡ ਨੇ ਪ੍ਰਾਪਤ ਕੀਤਾ
ਕਬੱਡੀ ਅੰਡਰ -17  ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਚੰਬਾ ਨੇ ਪ੍ਰਾਪਤ ਕੀਤਾ
ਕਬੱਡੀ ਅੰਡਰ -21 ਸ੍ਰੀ ਗੁਰੁ ਅਰਜਨ ਦੇਵ ਕਾਲਜੀਏਟ ਸਕੂਲ ਨੇ ਪ੍ਰਾਪਤ ਕੀਤਾ|
ਸਰਕਲ ਕਬੱਡੀ ਲੜਕੀਆਂ
ਸਰਕਲ ਕਬੱਡੀ ਅੰਡਰ -14  ਪਹਿਲਾ ਸਥਾਨ ਸਰਕਾਰੀ ਹਾਈ ਸਕੂਲ ਚੰਬਾ ਨੇ ਪ੍ਰਾਪਤ ਕੀਤਾ
ਖੋ-ਖੋ
ਖੋ-ਖੋ ਅੰਡਰ-14 (ਲੜਕੀਆਂ) ਪਹਿਲਾ ਸਥਾਨ ਜਾਮਾਰਾਏ ਨੇ ਪ੍ਰਾਪਤ ਕੀਤਾ
ਖੋ-ਖੋ ਅੰਡਰ-17 (ਲੜਕੀਆਂ) ਪਹਿਲਾ ਸਥਾਨ ਸ.ਸ.ਸ.ਸ ਬ੍ਰਹਮਪੁਰਾ  ਨੇ ਪ੍ਰਾਪਤ ਕੀਤਾ
ਅਤੇ ਇਸ ਤਰਾਂ ਵੱਖ ਵੱਖ ਗੇਮਾਂ ਵਿੱਚੋਂ ਵੱਖ ਵੱਖ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ।