Close

Block Level Health Fair organized at Civil Hospital CHC Sarhali

Publish Date : 19/04/2022

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ

ਸਿਵਲ ਹਸਪਤਾਲ ਸੀ.ਐੱਚ.ਸੀ ਸਰਹਾਲੀ ਵਿਖੇ ਲਗਾਇਆ ਗਿਆ ਬਲਾਕ ਪੱਧਰੀ ਸਿਹਤ ਮੇਲਾ

ਲੋਕਾਂ ਨੂੰ ਮੁਫ਼ਤ ਸਿਹਤ ਜਾਂਚ ਦਵਾਈਆ ਅਤੇ ਲੈੱਬ ਟੈੱਸਟ ਦੀ ਮਿਲੀ ਸਹੂਲਤ:- ਸਿਵਲ ਸਰਜਨ ਤਰਨ ਤਾਰਨ

 

ਤਰਨ ਤਾਰਨ, 19 ਅਪ੍ਰੈਲ :

ਸਿਵਲ ਸਰਜਨ ਤਰਨ ਤਰਨ ਡਾਂ ਰੇਨੂੰ ਭਾਟੀਆਂ ਨੇ ਜਾਣਕਾਰੀ ਦਿੰਦੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਆਜ਼ਾਦੀ ਦਾ ਮਹਾਉਤਸਵ ਤਹਿਤ ਸੀ.ਐੱਚ.ਸੀ ਸਰਹਾਲੀ ਵਿਖੇ ਬਲਾਕ ਪੱਧਰੀ ਸਿਹਤ ਮੇਲੇ ਦਾ ਆਯੋਜਨ ਕੀਤਾ ਗਿਆ । ਸਰਕਾਰ ਤੋਂ ਪ੍ਰਾਪਤ ਹੋਈਆਂ ਗਾਈਡਲਾਈਨਜ਼ ਮੁਤਾਬਿਕ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕਰਨ ਲਈ ਇਸ ਮੇਲੇ ਵਿੱਚ ਮੈਡੀਸਨ ਸਪੈਸ਼ਲਿਸਟ, ਅੱਖਾਂ ਦੇ ਮਾਹਿਰ, ਔਰਤਾਂ ਦੇ ਰੋਗਾਂ ਦੇ ਮਾਹਿਰ, ਕੰਨ, ਨੱਕ, ਗਲੇ ਦੇ ਰੋਗਾਂ ਦੇ ਮਾਹਿਰ, ਡਾਕਟਰਾਂ ਨੇ ਪਹੁੰਚ ਕੇ 450 ਮਰੀਜ਼ਾਂ ਦਾ ਚੈੱਕਅੱਪ ਕੀਤਾ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਲੈੱਬ ਟੈੱਸਟ ਅਤੇ ਕੋਸਲਿੰਗ ਸੇਵਾਵਾਂ ਪ੍ਰਦਾਨ ਕੀਤੀਆਂ । ਇਸ ਤੋਂ ਇਲਾਵਾ ਮੇਲੇ ਵਿੱਚ 10 ਲਾਭਪਾਤਰੀਆਂ ਦੇ ਆਯੂਸ਼ਮਾਨ ਬੀਮਾ ਕਾਰਡ ਬਣੇ, 15 ਵਿਆਕਤੀਆਂ ਨੇ ਅੱਖਾਂ ਦਾਨ ਰਜ਼ਿਸਟ੍ਰੇਸ਼ਨ ਕਰਵਾਈ ।

ਡਾ. ਰੇਨੂੰ ਭਾਟੀਆਂ ਨੇ ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਨਸ਼ਾ ਛੁਡਾਓ ਕੈੱਪ ਅਤੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਅਤੇ ਸੈਪਲਿੰਗ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ । ਇਸ ਬਲਾਕ ਪੱਧਰੀ ਮੇਲੇ ਦਾ ਉਦਘਾਟਨ ਸਿਵਲ ਸਰਜਨ ਡਾ. ਰੇਨੂੰ ਭਾਟੀਆ, ਸੀਨੀਅਰ ਮੈਡੀਕਲ ਅਫ਼ਸਰ  ਡਾ. ਗਿੱਲ , ਜਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਦੇਸ ਰਾਜ ਅਤੇ ਡਾ. ਸੁਖਜਿੰਦਰ ਵੱਲੋਂ ਕੀਤਾ ਗਿਆ । ਇਸ ਮੌਕੇ ਸਿਹਤ ਵਿਭਾਗ ਦੀ ਮਾਸ ਮੀਡੀਆ ਬ੍ਰਾਂਚ ਵੱਲੋਂ ਸਿਹਤ ਸਕੀਮਾਂ, ਸਹੂਲਤਾਂ ਅਤੇ ਇਲਾਜ ਸੰਬੰਧੀ, ਸੇਵਾਵਾਂ ਸੰਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਲੋਕਾਂ ਨੇ ਖੂਬ ਲਾਭ ਉਠਾਇਆ । ਇਸ ਮੌਕੇ ਤੇ ਆਯੂਰਵੈਦਿਕ ਡਾਕਟਰਾਂ ਅਤੇ ਹੋਮੋਪੈਥਿਕ ਡਾਕਟਰਾਂ ਵੱਲੋਂ ਵਿਸ਼ੇਸ਼ ਕੈੱਪ ਲਗਾਇਆ ਗਿਆ । ਇਸ ਮੌਕੇ ਤੇ ਡਾ. ਕਰਨਵੀਰ ਸਿੰਘ, ਡਾ. ਨਵਦੀਪ ਬੁੱਟਰ, ਡਾ. ਸੰਦੀਪ ਕੌਰ, ਡਾ. ਕੰਵਰਪੁਨੀਤ ਸਿੰਘ, ਡਾ. ਵਿਵੇਕ, ਡਾ. ਦਿਲਬਾਗ ਸਿੰਘ, ਜਸਵਿੰਦਰ ਸਿੰਘ ਅਪਥਲਮਿਕ ਅਫਸਰ ਬਲਾਕ ਇੰਕਸਟੈਂਨਸ਼ਨਲ ਐਜੂਕੇਟਰ ਹਰਦੀਪ ਸਿੰਘ ਵੀ ਹਾਜ਼ਰ ਸਨ ।