• Social Media Links
  • Site Map
  • Accessibility Links
  • English
Close

Block level sports competition organized at Shaheed Havaldar Ajit Singh Government Senior Secondary School, Khemkaran under Khedan Watan Punjab Diyan.

Publish Date : 09/09/2024

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਸ਼ਹੀਦ ਹਵਾਲਦਾਰ ਅਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਕਰਵਾਏ ਗਏ ਬਲਾਕ ਪੱਧਰੀ ਖੇਡ ਮੁਕਾਬਲੇ
ਕਬੱਡੀ ਨੈਸ਼ਨਲ ਸਟਾਇਲ, ਵਾਲੀਬਾਲ ਅਤੇ ਖੋਹ-ਖੋਹ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਦਿਖਾਏ ਆਪਣੇ ਜੌਹਰ
ਤਰਨ ਤਾਰਨ, 06 ਸਤੰਬਰ :
ਖੇਡਾਂ ਵਤਨ ਪੰਜਾਬ ਦੀਆਂ 2024 ਸੀਜ਼ਨ-3 ਤਹਿਤ ਅੱਜ ਬਲਾਕ ਪੱਧਰੀ ਟੂਰਨਾਮੈਂਟ ਦੌਰਾਨ ਸ਼ਹੀਦ ਹਵਾਲਦਾਰ ਅਜੀਤ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਬਲਾਕ ਵਲਟੋਹਾ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਦਾ ਉਦਘਾਟਨ ਸ੍ਰ. ਗੁਰਕਿਰਪਾਲ ਸਿੰਘ ਢਿੱਲੋਂ ਡੀ. ਐੱਸ. ਪੀ. ਤੇ ਅਨਿਲ ਕੁਮਾਰ ਸੁਪਰਡੈਂਟ ਵਲਟੋਹਾ ਵੱਲੋਂ ਕੀਤਾ ਗਿਆ। ਇਸ ਮੌਕੇ ਸ਼੍ਰੀਮਤੀ ਸਤਵੰਤ ਕੌਰ ਜਿਲ੍ਹਾ ਖੇਡ ਅਫਸਰ ਤਰਨ ਤਾਰਨ ਤੇ ਸਮੂਹ ਕੋਚ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫਸਰ ਤਰਨ ਤਾਰਨ ਸ਼੍ਰੀਮਤੀ ਸਤਵੰਤ ਕੌਰ ਨੇ ਦੱਸਿਆ ਕਿ ਅੱਜ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਕਬੱਡੀ ਨੈਸ਼ਨਲ ਸਟਾਇਲ ਲੜਕੇ ਵਿੱਚ ਸ੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ ਆਸਲ ਉਤਾੜ ਪਹਿਲਾ ਸਥਾਨ, ਬਾਲਾ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਦੂਸਰਾ ਸਥਾਨ ਅਤੇ ਅੰਡਰ-17 ਮਕਾਬਲਿਆਂ ਵਿੱਚ ਸੰਤ ਕਰਤਾਰ ਸਿੰਘ ਸਕੂਲ ਚੀਮਾ ਖੁਰਦ ਨੇ ਪਹਿਲਾ ਸਥਾਨ, ਹੌਲੀ ਹਰਟ ਖੇਮਕਰਨ ਨੇ ਦੂਜਾ ਹਾਸਿਲ ਕੀਤਾ। ਇਸ ਤੋਂ ਇਲਾਵਾ ਅੰਡਰ-21 ਲੜਕੇ ਦੇ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ ਆਸਲ ਉਤਾੜ ਨੇ ਪਹਿਲਾ ਸਥਾਨ ਅਤੇ ਸੰਤ ਕਰਤਾਰ ਸਿੰਘ ਸਕੂਲ ਚੀਮਾ ਖੁਰਦ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਵਾਲੀਬਾਲ-ਅੰਡਰ-14 ਮੁਕਾਬਲਿਆਂ ਵਿੱਚ ਮਾਛੀਕੇ ਪਹਿਲਾ ਤੇ ਵਲਟੋਹਾ ਨੇ ਦੂਸਰਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਅੰਡਰ-17 ਵਿੱਚ ਪਿੰਡ ਗਜ਼ਲ ਨੇ ਪਹਿਲਾ ਸਥਾਨ ਤੇ ਪਿੰਡ ਭੂਰਾ ਕੋਹਨਾ ਨੇ ਦੂਸਰਾ ਸਥਾਨ ਅਤੇ ਅੰਡਰ-21 ਵਿੱਚ ਰਾਜੋਕੇ ਨੇ ਪਹਿਲਾ ਤੇ ਚੀਮਾ ਖੁਰਦ ਨੇ ਦੂਸਰਾ ਸਥਾਨ ਹਾਸਿਲ ਕੀਤਾ। ਅੰਡਰ-21 ਤੋਂ 30 ਮੁਕਾਬਲਿਆਂ ਵਿੱਚ ਰਾਜੋਕੇ ਨੇ ਪਹਿਲਾ ਤੇ ਚੀਮਾ ਖੁਰਦ ਨੇ ਦੂਸਰਾ ਸਥਾਨ ਹਾਸਿਲ ਕੀਤਾ।ਅੰਡਰ-31-40 ਵਲਟੋਹਾ ਨੇ ਪਹਿਲਾ ਅਤੇ ਅੰਡਰ-41-50 ਪਿੰਡ ਗਜ਼ਲ ਨੇ ਪਹਿਲਾ ਸਥਾਨ ਹਾਸਿਲ ਕੀਤਾ।
ਉਹਨਾਂ ਦੱਸਿਆ ਕਿ ਖੋਹ-ਖੋਹ ਮੁਕਾਬਿਲਆਂ ਵਿੱਚ ਸੰਤ ਕਰਤਾਰ ਸਿੰਘ ਜੀ ਚੀਮਾ ਖੁਰਦ ਨੇ ਪਹਿਲਾ ਸਥਾਨ, ਹੌਲੀ ਹਰਟ ਖੇਮਕਰਨ ਨੇ ਦੂਸਰਾ ਸਥਾਨ ਹਾਸਿਲ ਕੀਤਾ ਅਤੇ ਖੋਹ-ਖੋਹ ਲੜਕੀਆਂ ਵਿੱਚ ਬਾਲਾ ਜੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਨੇ ਪਹਿਲਾ ਸਥਾਨ ਹਾਸਿਲ ਕੀਤਾ।