Block level sports competition will be conducted from 01st September to 10th September under Under Khedan Watan Punjab Diyan 2024 – District Sports Officer
ਦਫਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨਤਾਰਨ
ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ 01 ਸਤੰਬਰ ਤੋਂ 10 ਸਤੰਬਰ ਤੱਕ ਕਰਵਾਏ ਜਾਣਗੇ ਬਲਾਕ ਪੱਧਰੀ ਖੇਡ ਮੁਕਾਬਲੇ-ਜ਼ਿਲ੍ਹਾ ਖੇਡ ਅਫਸਰ
ਖਿਡਾਰੀ ਤੇ ਖਿਡਾਰਨਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ http:eservices.punjab.gov.in ‘ਤੇ ਕਰਵਾਏ ਸਕਦੇ ਆਨਲਾਈਨ ਰਜਿਸਟਰੇਸ਼ਨ
ਤਰਨ ਤਾਰਨ, 14 ਅਗਸਤ :
ਜ਼ਿਲ੍ਹਾ ਖੇਡ ਅਫਸਰ, ਤਰਨਤਾਰਨ ਸ੍ਰੀਮਤੀ ਸਤਵੰਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਖੇਡ ਵਿਭਾਗ ਚੰਡੀਗੜ੍ਹ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ 2024 ਤਹਿਤ ਬਲਾਕ ਪੱਧਰੀ ਟੂਰਨਾਮੈਂਟ ਮਿਤੀ 01 ਸਤੰਬਰ, 2024 ਤੋਂ 10 ਸਤੰਬਰ, 2024 ਤੱਕ ਜਿਲ੍ਹਾ ਤਰਨਤਾਰਨ ਦੇ ਵੱਖ-ਵੱਖ 08 ਬਲਾਕਾਂ ਵਿੱਚ ਵੱਖ-ਵੱਖ ਖੇਡ ਮੁਕਾਬਲਿਆਂ ਨਾਲ ਕਰਵਾਏ ਜਾ ਰਹੇ ਹਨ।
ਬਲਾਕ ਪੱਧਰੀ ਟੂਰਨਾਮੈਂਟ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚ ਐਥਲੈਟਿਕਸ, ਕਬੱਡੀ (ਸਰਕਲ), ਕਬੱਡੀ (ਨੈਸ਼ਨਲ), ਵਾਲੀਬਾਲ (ਸਮੈਸ਼ਿੰਗ), ਵਾਲੀਬਾਲ (ਸ਼ੂਟਿੰਗ) , ਫੁੱਟਬਾਲ, ਖੋਹ-ਖੋਹ, ਰੱਸਾ ਕੱਸੀ ਵੱਖ-ਵੱਖ ਉਮਰ ਵਰਗ ਨਾਲ ਅੰਡਰ-14, ਅੰਡਰ-17, ਅੰਡਰ-21, ਅੰਡਰ 21-30, ਅੰਡਰ 31-40, ਅੰਡਰ 41-50, ਅੰਡਰ 51-60, ਅੰਡਰ 61-70 ਅਤੇ 70 ਤੋਂ ਉੱਪਰ ਉਮਰ ਵਰਗ ਵਿੱਚ ਖੇਡ ਮੁਕਾਬਲੇ ਆਯੋਜਿਤ ਕਰਵਾਏ ਜਾ ਰਹੇ ਹਨ।
ਇਹਨਾਂ ਖੇਡਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਪੰਜਾਬ ਸਰਕਾਰ ਵੱਲੋਂ ਖਿਡਾਰੀ ਤੇ ਖਿਡਾਰਨਾਂ ਦੇ ਇਹਨਾਂ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਆਨਲਾਈਨ ਰਜਿਸਟਰੇਸ਼ਨ http:eservices.punjab.gov.in ਪੋਰਟਲ ‘ਤੇ ਕਰਵਾਈ ਜਾ ਰਹੀ ਹੈ।ਇਸ ਵਿੱਚ ਸਕੂਲ, ਕਾਲਜ, ਕਲੱਬ, ਐਸੋਸੀਏਸ਼ਨਾਂ ਦੇ ਖਿਡਾਰੀ ਤੇ ਖਿਡਾਰਨਾਂ ਆਪਣੀ ਆਨਲਾਈਨ ਐਂਟਰੀ ਕਰਵਾ ਕੇ ਭਾਗ ਲੈ ਸਕਦੇ ਹਨ।ਜਿਲ੍ਹਾ ਖੇਡ ਅਫਸਰ, ਤਰਨਤਾਰਨ ਸ੍ਰੀਮਤੀ ਸਤਵੰਤ ਕੌਰ ਨੇ ਇਹਨਾਂ ਖੇਡਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਤੇ ਖਿਡਾਰਨਾਂ ਆਪਣੀ ਵੱਧ ਤੋਂ ਵੱਧ ਆਨਲਾਈਨ ਐਂਟਰੀ ਕਰਵਾਉਣ ਦੀ ਅਪੀਲ ਕੀਤੀ।