Close

Blood donation camp organized by District Red Cross Society Tarn Taran

Publish Date : 07/07/2020
DC

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਤਰਨ ਤਾਰਨ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ
ਤਰਨ ਤਾਰਨ, 6 ਜੁਲਾਈ :
ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਕੁਲਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਤਰਨ ਤਾਰਨ ਵੱਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਦੇ ੳੱੁਦਮਾਂ ਨਾਲ ਅਤੇ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਦੇ ਸਹਿਯੋਗ ਨਾਲ ਸੰਤ ਬਾਬਾ ਰਾਮ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਸਰਹਾਲੀ ਸਾਹਿਬ ਵਿਖੇ ਦੂਸਰਾ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ 30 ਯੂਨਿਟ ਖੂਨ ਪ੍ਰਾਪਤ ਕੀਤਾ ਗਿਆ।
ਕੈਂਪ ਦਾ ਉਦਘਾਟਨ ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਕੀਤਾ ਗਿਆ।ਉਹਨਾਂ ਨਾਲ ਸੈਕਟਰੀ ਰੈਡ ਕਰਾਸ ਸੋਸਾਇਟੀ ਸ੍ਰੀ ਟੀ. ਐੱਸ. ਰਾਜਾ, ਸ੍ਰੀ ਵਿਨੋਦ ਕੁਮਾਰ ਪਟਵਾਰੀ, ਸਰਦਾਰ ਰਾਜਵਿੰਦਰ ਸਿੰਘ ਪੈਰੀ ਹਾਜ਼ਰ ਸਨ।
ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਖੂਨਦਾਨ ਕਰਨ ਆਏ ਦਾਨੀਆਂ ਦਾ ਧੰਨਵਾਦ ਕੀਤਾ ਅਤੇ ਸਨਮਾਨ ਕੀਤਾ ਗਿਆ। ਇਸ ਮੌਕੇ ‘ਤੇ ਬਲੱਡ ਬੈਂਕ ਇੰਚਾਰਜ ਡਾ. ਅਮਰਜੀਤ ਸਿੰਘ, ਸਰਦਾਰ ਮਨਦੀਪ ਸਿੰਘ, ਸ੍ਰੀ ਸੁਖਦੇਵ ਰਾਜ ਸ਼ਰਮਾਂ, ਸ੍ਰੀ ਸੋਨੂੰ, ਸ੍ਰੀ ਅਜੈ ਕੁਮਾਰ, ਮੈਡਮ ਸੋਨੀਆ ਆਦਿ ਹਾਜ਼ਰ ਸਨ ।
—————-