Blood donation camp organized by Nehru Youth Center Tarn Taran at Civil Hospital Tarn Taran
ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ
ਪ੍ਰੈਸ ਨੋਟ
ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਸਿਵਲ ਹਸਪਤਾਲ ਤਰਨਤਾਰਨ ਵਿਖੇ ਲਗਾਇਆ ਗਿਆ ਖੂਨਦਾਨ ਕੈਂਪ
ਤਰਨ ਤਾਰਨ 6 ਜੁਲਾਈ ( ) ਨਹਿਰੂ ਯੁਵਾ ਕੇਂਦਰ ਤਰਨਤਾਰਨ ਵੱਲੋਂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਵਸ ਮੌਕੇ ਸਿਵਲ ਹਸਪਤਾਲ ਤਰਨਤਾਰਨ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿੱਚ ਤਰਨਤਾਰਨ ਦੇ ਵਲੰਟੀਅਰ ਅਤੇ ਯੂਥ ਕਲੱਬ ਦੇ ਮੈਂਬਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਜ਼ਿਲ੍ਹਾ ਯੂਥ ਅਫ਼ਸਰ ਜਸਲੀਨ ਕੌਰ, ਐਸ.ਐਮ.ਓ ਡਾ: ਸਵਰਨਜੀਤ ਧਵਨ, ਬਲੱਡ ਬੈਂਕ ਅਫ਼ਸਰ ਡਾ: ਰੇਖਾ, ਨਹਿਰੂ ਯੁਵੇ ਕੇਂਦਰ ਅਤੇ ਬਲੱਡ ਬੈਂਕ ਤਰਨਤਾਰਨ ਦੇ ਸਟਾਫ਼ ਵੱਲੋਂ ਸਹੁੰ ਚੁੱਕ ਕੇ ਕੀਤੀ ਗਈ।
ਇਸ ਮੌਕੇ ਜ਼ਿਲ੍ਹਾ ਯੂਥ ਅਫ਼ਸਰ ਸ. ਜਸਲੀਨ ਕੌਰ ਨੇ ਨੌਜਵਾਨਾਂ ਨੂੰ ਖੂਨਦਾਨ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੂਨਦਾਨ ਕਰਨ ਨਾਲ ਅਸੀਂ ਕਿਸੇ ਨੂੰ ਨਵਾਂ ਜੀਵਨ ਦੇ ਸਕਦੇ ਹਾਂ। ਉਨ੍ਹਾਂ ਵੱਲੋਂ ਖੂਨਦਾਨ ਕਰਨ ਦੀ ਮਹੱਤਤਾ ਬਾਰੇ ਸੰਖੇਪ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਉਪਰੰਤ ਡਾ. ਸ਼ਿਆਮਾ ਮੁਖਰਜੀ ਦੇ ਜੀਵਨ ਅਤੇ ਸੰਦੇਸ਼ ’ਤੇ ਸੈਮੀਨਾਰ ਵੀ ਕਰਵਾਇਆ ਗਿਆ ਅਤੇ ਦੱਸਿਆ ਕਿ ਉਹ ਇੱਕ ਮਹਾਨ ਭਾਰਤੀ ਸਿਆਸਤਦਾਨ, ਬੈਰਿਸਟਰ ਅਤੇ ਉਨ੍ਹਾਂ ਉਦਯੋਗ ਮੰਤਰੀ ਵਜੋਂ ਸੇਵਾ ਵੀ ਨਿਭਾਈ ਹੈ।ਉਨ੍ਹਾਂ ਏਸ਼ੀਆਟਿਕ ਸੁਸਾਇਟੀ ਅਤੇ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਵਰਗੀਆਂ ਪ੍ਰਮੁੱਖ ਸੰਸਥਾਵਾਂ ਦਾ ਮਾਰਗਦਰਸ਼ਨ ਕੀਤਾ। ਉਹ 33 ਸਾਲ ਦੀ ਛੋਟੀ ਉਮਰ ਵਿੱਚ ਕਲਕੱਤਾ ਯੂਨੀਵਰਸਿਟੀ ਦੇ ਚਾਂਸਲਰ ਬਣੇ। ਉਨ੍ਹਾਂ ਕਿਹਾ ਕਿ ਸਾਨੂੰ ਇਹੋ ਜਿਹੇ ਮਹਾਨ ਸ਼ਖਸੀਅਸਤਾਂ ਤੋਂ ਆਪਣੇ ਜੀਵਨ ਵਿਚ ਪ੍ਰੇਰਣਾ ਲੈਣ ਚਾਹੀਦੀ ਹੈ।