• Social Media Links
  • Site Map
  • Accessibility Links
  • English
Close

Cabinet Minister S. Laljit Singh Bhullar inaugurated a road to be built at a cost of Rs. 2 crore 78 lakh to connect various villages.

Publish Date : 30/06/2025

ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਨੇ ਵੱਖ-ਵੱਖ ਪਿੰਡਾਂ ਨੂੰ ਆਪਸ ਵਿੱਚ ਜੋੜਣ ਲਈ 2 ਕਰੋੜ 78 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੀਤਾ ਉਦਘਾਟਨ

ਪੱਟੀ, 29 ਜੂਨ :

ਪੱਟੀ ਹਲਕੇ ਦੇ ਵਿਕਾਸ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਕੈਬਨਿਟ ਮੰਤਰੀ ਪੰਜਾਬ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਵਿਸ਼ੇ਼ਸ ਯਤਨ ਕੀਤੇ ਜਾ ਰਹੇ ਹਨ ਜਿਸ ਤਹਿਤ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪਿੰਡ ਕਿਰਤੋਵਾਲ ਤੋਂ ਧੱਤਲ ਨੈਸ਼ਨਲ ਹਾਈਵੇ 54 ਤੱਕ ਡਰੇਨ ਦੇ ਨਾਲ ਨਾਲ ਵਾਇਆ ਜਿੰਦਾਵਾਲਾ, ਰੱਤਾ ਗੁੱਦਾ, ਅਲੀਪੁਰ, ਬੂਹ ਹਵੇਲੀਆਂ ਕਰੀਬ 9 ਕਿਲੋਮੀਟਰ ਅਤੇ 10 ਫੁੱਟ ਚੋੜੀ ਸੜਕ ਦਾ ਨਿਰਮਾਣ ਸ਼ੁਰੂ ਕਰਨ ਦਾ ਉਦਘਾਟਨ ਕੈਬਨਿਟ ਮੰਤਰੀ ਪੰਜਾਬ ਸ. ਲਾਲਜੀਤ ਸਿੰਘ ਭੁੱਲਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ।
ਇਸ ਮੌਕੇ ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਵਿੱਚ ਕਰੀਬ ਸੜਕ 2 ਕਰੋੜ 78 ਰੁਪਏ ਦੀ ਲਾਗਤ ਆਵੇਗੀ।ਉਨ੍ਹਾਂ ਕਿਹਾ ਕਿ ਇਸ ਸੜਕ ਦੇ ਬਣਨ ਨਾਲ 50 ਪਿੰਡਾਂ ਨੂੰ ਆਪਸ ਵਿਚ ਜੋੜਣ ਵਿਚ ਸਹਾਈ ਹੋਵੇਗੀ। ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੂੰ ਇਲਾਕੇ ਦੇ ਲੋਕਾਂ ਨੇ ਕਈ ਵਾਰ ਵਿਧਾਇਕ, ਮੰਤਰੀਆਂ ਤੋਂ ਜਾ ਕੇ ਇਸ ਸੜਕ ਦੇ ਨਿਰਮਾਣ ਦੀ ਮੰਗ ਕੀਤੀ ਪਰ ਕਿਸੇ ਨੇ ਵੀ ਇਸ ਸੜਕ ਦੇ ਨਿਰਮਾਣ ਨਹੀਂ ਕਰਵਾਇਆ।
ਉਨ੍ਹਾਂ ਕਿਹਾ ਕਿ ਮੈਂ ਹਲਕੇ ਦਾ ਵਿਕਾਸ ਕਰਨ ਸਮੇਂ ਕਿਸੇ ਨਾਲ ਵੀ ਕੋਈ ਵਿਕਤਰਾ ਨਹੀਂ ਕਰਦਾ ਅਤੇ ਇਕੋਂ ਮੰਤਵ ਹੈ ਕਿ ਲੋਕਾਂ ਦਾ ਭਲਾ ਅਤੇ ਸਰਕਾਰ ਵੱਲੋਂ ਜੋ ਵੀ ਸਹੂਲਤਾਂ ਮਿਲਦੀਆਂ ਹਨ, ਉਸ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇ।ਸ. ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਸੜਕ ਤਿਆਰ ਹੋਣ ਉਪਰੰਤ ਸਾਡੇ ਹਲਕੇ ਪੱਟੀ ਵਾਸੀਆਂ ਦੇ ਸਾਰੇ ਪਿੰਡਾਂ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਲਾਲਜੀਤ ਸਿੰਘ ਭੁੱਲਰ ਨੇ ਸੜਕ ਦਾ ਨਿਮਰਾਣ ਕਰਨ ਵਾਲੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੜਕ ਵਿਚ ਜੋ ਵੀ ਮਟੀਰੀਅਲ ਪਵੇਗਾ ਉਹ ਚੰਗਾ ਅਤੇ ਵਧੀਆ ਕੁਵਾਲਟੀ ਦਾ ਹੋਣਾ ਚਾਹੀਦਾ ਹੈ।
ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਪੀਏ, ਮੀਡੀਆ ਇੰਚਾਰਜ਼ ਅਵਤਾਰ ਸਿੰਘ ਢਿਲੋਂ, ਐਸ. ਡੀ. ਓ. ਨਿਰਮਲ ਸਿੰਘ, ਐਕਸੀਅਨ ਦਵਿੰਦਰ ਪਾਲ ਸਿੰਘ, ਜੇਈ ਹਰਮਨਦੀਪ ਸਿੰਘ, ਚੇਅਰਮੈਨ ਸੁਖਰਾਜ ਸਿੰਘ ਕਿਰਤੋਵਾਲ, ਸਰਪੰਚ ਗੁਰਵਿੰਦਰ ਸਿੰਘ , ਸਰਪੰਚ ਤਰਸੇਮ ਸਿੰਘ ਕਿਰਤੋਵਾਲ, ਸਰਪੰਚ ਗੁਰਬਿੰਦਰ ਸਿੰਘ ਕਾਲੇਕੇ, ਸਰਪੰਚ ਗੁਰਪ੍ਰੀਤ ਸਿੰਘ ਸਮੇਤ ਵੱਖ-ਵੱਖ ਪਿੰਡਾਂ ਦੇ ਮੋਹਤਬਰ ਵਿਅਕਤੀ ਹਾਜ਼ਰ ਸਨ।

ਫੋਟੋ ਕੈਪਸ਼ਨ-
ਸੜਕ ਦਾ ਉਦਘਾਟਨ ਕਰਨ ਸਮੇਂ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਅਤੇ ਹੋਰ ਆਗੂ।