Calling for application letters from candidates who want to pass out the district for apprenticeship I.T.I
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਐਪ੍ਰੇਟਸ਼ਿਪ ਲਈ ਜ਼ਿਲ੍ਹੇ ਦੇ ਆਈ. ਟੀ. ਆਈ ਪਾਸ ਆਉਟ ਚਾਹਵਾਨ ਉਮੀਦਵਾਰਾਂ ਕੋਲੋਂ ਬੇਨਤੀ ਪੱਤਰਾਂ ਦੀ ਮੰਗ
ਤਰਨ ਤਾਰਨ, 15 ਨਵੰਬਰ :
ਪੰਜਾਬ ਸਰਕਾਰ ਵੱਲੋਂ ਬੇਰੋਜਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ. ਈ. ਓ. ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਤਰਨ ਤਾਰਨ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹੇ ਦੇ ਤਕਨੀਕੀ ਵਿਦਿਆ (ਆਈ. ਟੀ. ਆਈ.) ਪ੍ਰਾਪਤ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮਰੂਤੀ-ਸ਼ਜੂਕੀ ਕੰਪਨੀ ਦੇ ਸਹਿਯੋਗ ਨਾਲ ਐਪ੍ਰੇਟਸ਼ਿਪ ਲਈ ਜ਼ਿਲ੍ਹੇ ਦੇ ਆਈ. ਟੀ. ਆਈ ਪਾਸ ਆਉਟ ਚਾਹਵਾਨ ਉਮੀਦਵਾਰਾਂ ਕੋਲੋਂ ਬੇਨਤੀ ਪੱਤਰਾਂ ਦੀ ਮੰਗ ਕੀਤੀ ਗਈ ਹੈ, ਇਹ ਪ੍ਰੋਗਰਾਮ ਇੱਕ ਸਾਲ ਦਾ ਹੋਵੇਗਾ। ਜਿਸ ਦੀ ਉਮਰ ਯੋਗਤਾ 18 ਤੋਂ 29 ਸਾਲ ਹੈ ਅਤੇ ਇਸ ਦੌਰਾਨ ਚੁਣੇ ਗਏ ਉਮੀਦਵਾਰ ਨੂੰ 12,835 ਰੁਪਏ ਮਹੀਨਾ ਦਾ ਸਟਾਇਫਨ ਵੀ ਦਿੱਤਾ ਜਾਵੇਗਾ।ਚਾਹਵਾਨ ਪ੍ਰਾਰਥੀ ਦਿੱਤੇ ਗਏ ਗੂਗਲ ਫਾਰਮ
https://forms.gle/7D6kohTEEndtmg1s5 ‘ਤੇ ਅਪਲਾਈ ਕਰ ਸਕਦੇ ਹਨ।
ਇਸ ਦੇ ਸਬੰਧ ਸ਼੍ਰੀ ਪ੍ਰਭਜੋਤ ਸਿੰਘ, ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ, ਤਰਨ ਤਾਰਨ ਵਲੋਂ ਬੇਰੋਜ਼ਗਾਰ ਜ਼ਿਲ੍ਹੇ ਦੇ ਉਮੀਦਵਾਰਾਂ ਨੂੰ ਲਾਭ ਲੈਣ ਲਈ ਐਪ੍ਰੇਟਸ਼ਿਪ ਸੰਬੰਧੀ ਅਪਲਾਈ ਕਰਨ ਦੀ ਅਪੀਲ ਕੀਤੀ ਗਈ। ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਤਰਨ ਤਾਰਨ ਦੇ ਹੈੱਲਪਲਾਈਨ ਨੰਬਰ 77173-97013 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।