Close

Camp for free course for the youth of Punjab by Punjab Skill Development Mission and L&T CSTI-Pilkhuwa on 06-05-2022.

Publish Date : 05/05/2022

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫਸਰ , ਤਰਨ ਤਾਰਨ

ਮਿਤੀ 06-05-2022 ਨੂੰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਐਲ ਐਂਡ ਟੀ ਸੀਐਸਟੀਆਈ- ਪਿਲਖੁਵਾ ਦੁਆਰਾ ਪੰਜਾਬ ਦੇ ਨੋਜਵਾਨਾਂ ਲਈ ਫ੍ਰਰੀ ਕੋਰਸ ਵਾਸਤੇ ਕੈਂਪ

ਤਰਨਤਾਰਨ 4 ਮਈ

ਪੰਜਾਬ ਵਿੱਚ ਬੇਰੁਜਗਾਰੀ ਨੂੰ ਘਟਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਵੱਖ-ਵੱਖ ਸਕੀਮਾਂ ਅਧੀਨ ਗਰੀਬ ਪਰਿਵਾਰਾਂ ਦੇ ਨੋਜਵਾਨਾਂ ਨੂੰ ਮੁੱਫਤ ਵਿੱਚ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ। ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਅਤੇ ਐਲ ਐਂਡ ਟੀ ਸੀਐਸਟੀਆਈ- ਪਿਲਖੁਵਾ ਦੁਆਰਾ ਪੰਜਾਬ ਦੇ ਨੋਜਵਾਨਾਂ ਲਈ 45-90 ਦਿਨਾਂ ਦੀ ਰਿਹਾਇਸ਼ੀ ਟਰੇਨਿੰਗ 1 ਫਾਰਮਵਰਕ (ਤਰਜੀਹੀ ਤੌਰ ਤੇ ਕਾਰਪੇਂਟਰ / ਡਰਾਫਟ ਮੈਨ ਸਿਵਲ / ਫਿਟਰ ਟ੍ਰੇਡ ਜਾਂ 10ਵੀਂ ਪਾਸ)2. ਸਕੈਫੋਲਡਿੰਗ (ਤਰਜੀਹੀ ਤੌਰ ਤੇ ਫਿਟਰ / ਡਰਾਫਟ ਮੈਨ ਸਿਵਲ ਟਰੇਡ ਵਿੱਚ ਆਈ.ਟੀ.ਆਈ. ਜਾਂ 10 ਵੀਂ ਪਾਸ) 3. ਬਾਰ ਬੈਂਡਿੰਗ ਅਤੇ ਸਟੀਲ ਫਿਕਸਿੰਗ ( ਫਿਟਰ / ਡਰਾਫਟ ਮੈਨ ਸਿਵਲ ਵਪਾਰ ਵਿੱਚ ਆਈ. ਟੀ. ਆਈ. ਜਾਂ 10 ਵੀਂ ਪਾਸ) 4. ਕੰਸਟਰਕਸਨ ਇਲੈਕਟ੍ਰੀਸੀਅਨ (ਇਲੈਕਟਰੀਸੀਅਨ / ਵਾਇਰਮੈਨ ਵਪਾਰ ਵਿੱਚ ਆਈ.ਟੀ. ਆਈ.) 5. ਸੋਲਰ ਪੀ.ਵੀ. ਟੇਕਨੀਸੀਅਨ ( ਇਲੈਕਟਰੀਸੀਅਨ ਵਪਾਰ ਵਿੱਚ ਆਈ.ਟੀ.ਆਈ.) 6. ਕੰਕਰੀਟ ਲੈਬ ਅਤੇ ਫੀਲਡ ਟੇਸਟਿੰਗ (ਸਿਵਲ ਇੰਜੀ. ਵਿੱਚ ਗ੍ਰੈਜੂਏਸਨ/ਡਿਪਲੋਮਾ) 7. ਪਲੰਬਰ (ਪਲੰਬਰ ਵਪਾਰ ਵਿੱਚ ਆਈ.ਟੀ.ਆਈ.) ਇਹਨਾ ਕੋਰਸਾ ਵਿੱਚ ਚਲਾਈ ਜਾਵੇਗੀ। ਜਿਸ ਵਿੱਚ ਹਰ ਮਹੀਨੇ ਲਗਭਗ 150-180 ਨੋਜਵਾਨਾਂ ਨੂੰ ਟਰੇਨਿੰਗ ਮੁੱਹਈਆਂ ਕਰਵਾਈ ਜਾਵੇਗੀ। ਇਸ ਪ੍ਰੋਗਰਾਮ ਅਧੀਨ 18-35 ਸਾਲ ਦੇ ਘੱਟੋ-ਘੱਟ 10ਵੀਂ ਪਾਸ ਨੋਜਵਾਨ ਟਰੇਨਿੰਗ ਪ੍ਰਪਾਤ ਕਰ ਸਕਦੇ ਹਨ। ਇਸ ਦੌਰਾਨ ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਪ੍ਰਾਈਵੇਟ ਨੋਕਰੀ ਤੇ ਲਗਵਾਇਆ ਜਾਵੇਗਾ। ਟਰੇਨਿੰਗ ਦੌਰਾਨ ਉਮੀਦਵਾਰਾਂ ਨੂੰ ਮੁਫਤ ਟਰੇਨਿੰਗ ਦੇਣ ਦੇ ਨਾਲ ਨਾਲ ਵਰਦੀ, ਜੁੱਤੇ ਅਤੇ ਪੀ.ਪੀ.ਈ. ਵੀ ਦਿੱਤੇ ਜਾਣਗੇ। ਡੀ.ਪੀ.ਐਮ.ਯੂ. ਸਟਾਫ ਵੱਲੋਂ ਕਰੀਅਰ ਸਲਾਹ ਅਤੇ ਮਾਰਗਦਰਸ਼ਨ ਦੇ ਲਈ ਸੈਸ਼ਨ ਵੀ ਲਏ ਜਾਣਗੇ।ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਨੋਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਤੇ ਆਤਮ ਨਿਰਭਰ ਬਣਾਉਣਾ ਹੈ। ਇਹਨਾਂ ਕੋਰਸਾਂ ਦੀ ਰਜਿਸਟ੍ਰੇਸ਼ਨ ਰੋਜਗਾਰ ਦਫਤਰ ਕਮਰਾ ਨੰਬਰ 115 ਪਿੰਦੀ, ਡੀ.ਸੀ. ਕੰਪਲੈਕਸ ਤਰਨ ਤਾਰਨ ਕਰਵਾਈ ਜਾਣੀ ਹੈ। ਇਸ ਲਈ 06-05-2022 ਨੂੰ ਉੱਕਤ ਪਤੇ ਤੇ ਰਜਿਸਟ੍ਰੇਸ਼ਨ ਕਰਵਾਕੇ ਜਲਦ ਤੋਂ ਜਲਦ ਲਾਭ ਉਠਾਇਆ ਜਾਵੇ। ਇਹਨਾਂ ਕੋਰਸਾਂ ਵਿੱਚ ਦਾਖਲਾ ਲੈਣ ਲਈ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਜਿਲ੍ਹਾ ਅਧਿਕਾਰੀ ਪੀ.ਐਸ.ਡੀ.ਐਮ. ਮਨਜਿੰਦਰ ਸਿੰਘ (7717302484, 9779231125) ਜਤਿੰਦਰ ਸਿੰਘ (8437970900) ਨਾਲ ਇਹਨਾਂ ਨੰਬਰਾਂ ਤੇ ਸੰਪਰਕ ਕੀਤਾ ਜਾਵੇ।