Close

Campaign launched to sensitize the members of self help groups under livelihood mission about Covid-19 epidemic – Deputy Commissioner

Publish Date : 26/06/2020

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਆਜੀਵਿਕਾ ਮਿਸ਼ਨ ਅਧੀਨ ਚੱਲ ਰਹੇ ਸਵੈ-ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਕੋਵਿਡ-19 ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ-ਡਿਪਟੀ ਕਮਿਸ਼ਨਰ
ਵੱਖ ਵੱਖ ਪਿੰਡਾਂ ਵਿੱਚ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੇ ਰੈਲੀਆਂ ਕੱਢ ਕੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਕੀਤਾ ਜਾਗਰੂਕ
ਤਰਨ ਤਾਰਨ, 26 ਜੂਨ :
ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਕੁਲਵੰਤ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪਰਮਜੀਤ ਕੌਰ ਦੀ ਯੋਗ ਅਗਵਾਈ ਅਤੇ ਮੁੱਖ ਦਫਤਰ ਐਸ. ਆਰ. ਐਲ. ਐਮ ਵੱਲੋ ਜਾਰੀ ਹਦਾਇਤਾਂ ਅਨੁਸਾਰ ਜਿਲ੍ਹਾ ਤਰਨਤਾਰਨ ਵਿੱਚ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਚੱਲ ਰਹੇ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੂੰ ਨੋਵੇਲ ਕਰੋਨਾ ਵਾਇਰਸ ਕੋਵਿਡ-19 ਮਹਾਂਮਾਰੀ ਬਾਰੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਲਵੰਤ ਸਿੰਘ ਨੇ ਦੱਸਿਆ ਕਿ ਬਲਾਕ ਚੋਹਲਾ ਸਾਹਿਬ ਵਿੱਚ ਐੱਸ. ਆਰ. ਐਲ. ਐੱਮ ਅਧੀਨ ਕੁੱਲ 326 ਸਵੈ-ਸਹਾਇਤਾ ਸਮੂਹ ਚੱਲ ਰਹੇ ਹਨ, ਜਿਨ੍ਹਾਂ ਵਿੱਚ ਕੁੱਲ 3280 ਮੈਂਬਰ ਹਨ।ਇਹਨਾਂ ਸਵੈ ਸਹਾਇਤਾ ਸਮੂਹਾਂ ਦੇ ਮੈਂਬਰ ਔਰਤਾਂ ਜ਼ਿਆਦਾਤਰ ਗਰੀਬ ਪਰਿਵਾਰਾਂ ਨਾਲ ਸਬੰਧਤ ਹਨ।ਇਹਨਾਂ ਮੈਂਬਰਾਂ ਨੂੰ ਕੋਵਿਡ-19 ਦੀਆਂ ਹਦਾਇਤਾਂ ਨੂੰ ਅਪਣਾਉਣ ਲਈ ਘਰ-ਘਰ ਜਾ ਕੇ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਇਸੇ ਮੁਹਿੰਮ ਤਹਿਤ ਵੱਖ ਵੱਖ ਪਿੰਡਾਂ ਵਿੱਚ ਸਵੈ ਸਹਾਇਤਾ ਸਮੂਹਾਂ ਦੇ ਮੈਂਬਰਾਂ ਨੇ ਰੈਲੀਆਂ ਕੱਢ ਕੇ ਲੋਕਾਂ ਨੂੰ ਕੋਵਿਡ-19 ਤੋਂ ਬਚਾਅ ਲਈ ਸਮਾਜਿਕ ਦੂਰੀ ਬਣਾਈ ਰੱਖਣ, ਹੱਥਾਂ ਨੂੰ ਸਾਬਣ ਲਗਾ ਦੇ ਘੱਟੋਂ-ਘੱਟ 20 ਸੈਕਿੰਡ ਮਲਣ ਉਪਰੰਤ ਧੋਣਾ , ਜੇਕਰ ਸਾਬਣ ਉਪਲੱਬਧ ਨਾ ਹੋਵੇ ਤਾਂ ਸੈਨੇਟਾਇਜ਼ਰ ਦੀ ਵਰਤੋਂ ਕਰਨਾ, ਬਾਹਰ ਨਿਕਲਦੇ ਸਮੇਂ ਮੂੰਹ ‘ਤੇ ਮਾਸਕ ਦੀ ਵਰਤੋਂ ਜ਼ਰੂਰ ਕਰਨਾ, ਬਿਨ੍ਹਾ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ, ਘਰ ਤੋਂ ਬਾਹਰ ਜਾਣ ਲਈ ਅਲੱਗ ਤੋਂ ਸਲੀਪਰ ਦਾ ਪ੍ਰਯੋਗ ਕਰਨਾ ਅਤੇ ਘਰ ਪਰਤ ਕੇ ਉਹਨਾਂ ਸਲੀਪਰ ਅਤੇ ਕੱਪੜਿਆਂ ਨੂੰ ਅਲੱਗ ਰੱਖਣਾ, ਛੋਟੇ ਬੱਚਿਆਂ ਅਤੇ ਬੁਜ਼ਰਗਾਂ ਦਾ ਖਾਸ ਖਿਆਲ ਰੱਖਣਾ ਅਤੇ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ, ਸੰਤੁਲਿਤ ਆਹਾਰ ਲੈਣਾ, ਆਦਿ ਹਦਾਇਤਾ ਦੀ ਪਾਲਣਾ ਕਰਨ ਬਾਰੇ ਜਾਗਰੂਕ ਕੀਤਾ।
ਇਸ ਮੁਹਿੰਮ ਤਹਿਤ 30 ਜੂਨ ਤੱਕ ਹਰ ਘਰ ਤੱਕ ਪਹੁੰਚ ਕੀਤੀ ਜਾਵੇਗੀ ਅਤੇ ਪਰੰਤੂ ਐਸ. ਆਰ. ਐਲ. ਐਮ ਵੱਲੋ 30 ਜੂਨ ਤੋ ਬਾਅਦ ਵੀ ਇਹ ਮੁਹਿੰਮ ਨੂੰ ਲਗਾਤਾਰ ਸਵੈ ਸਹਾਇਤਾ ਸਮੂਹ ਮੈਂਬਰਾਂ ਰਾਂਹੀ ਜਾਰੀ ਰੱਖਿਆ ਜਾਵੇਗਾ ਤਾਂ ਜ਼ੋ ਕਿ ਪਿੰਡਾਂ ਦੇ ਲੋਕ ਆਪਣੀ ਸੁਰੱਖਿਆਂ ਅਤੇ ਆਪਣੇ ਪਰਿਵਾਰ ਦੀ ਸੁਰੱਖਿਆਂ ਬਾਰੇ ਲਗਾਤਾਰ ਜਾਣੂ ਹੁੰਦੇ ਰਹਿਣ ਅਤੇ ਨੋਵੇਲ ਕਰੋਨਾ ਵਾਇਰਸ ਕੋਵਿਡ-19 ਮਹਾਂਮਾਰੀ ਵਿੱਚੋ ਬਾਹਰ ਨਿਕਲ ਸਕਣ ਅਤੇ ਸਰਕਾਰ ਦੇ ਮਿਸ਼ਨ ਫਤਹਿ ਨੂੰ ਘਰ ਘਰ ਪਹੁੰਚਾ ਕੇ ਫਤਹਿ ਹਾਸਿਲ ਕਰ ਸਕੀਏ।
—————-