Close

Checking by District Task Force on Prevention of Child Labor and Child Begging

Publish Date : 30/12/2021
DCWC

ਬਾਲ ਮਜਦੂਰੀ ਅਤੇ ਬਾਲ ਭਿਖਿਆ ਰੋਕੂ ਜਿਲ੍ਹਾ ਟਾਸਕ ਫੋਰਸ ਵਲੋਂ ਕੀਤੀ ਗਈ ਚੈਕਿੰਗ

 ਮਾਨਯੋਗ ਪ੍ਰਮੁਖ ਸੱਕਤਰ ਰਾਜੀ ਪੀ.ਸ਼੍ਰੀਵਾਸਤਵਾ ਅਤੇ ਸ਼੍ਰੀ ਦਿਵੇਂਦਰ ਪਾਲ ਸਿੰਘ ਖਰਬੰਧਾ ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਕੋਮੀ ਬਾਲ ਅਧਿਕਾਰ ਰਖਿਆ ਕਮਿਸ਼ਨ ਭਾਰਤ ਸਰਕਾਰ ਵਲੋਂ ਜਾਰੀ ਗਾਇਡਲਾਈਨ ਅਨੁਸਾਰ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਜੀ ਦੀ ਅਗਵਾਈ ਹੇਠ ਬਾਲ ਮਜਦੂਰੀ ਅਤੇ ਬਾਲ ਭਿਖਿਆ ਰੋਕੂ ਜਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਜਿਲੇ ਦੇ ਵਖ ਵਖ ਜਨਤਕ ਥਾਵਾ ਤੇ ਰੇਡਜ ਕੀਤੀਆਂ ਗਿਆ ਜਿਸ ਦੋਰਾਨ ਬਾਲ ਭਿਖਾਆਂ ਮੰਗਣ ਵਾਲੇ ਬੱਚਿਆ ਦੀ ਭਾਲ ਕੀਤੀ ਗਈ ਅਤੇ ਇਸ ਦੋਰਾਨ ਮਿਲੇ ਬੱਚਿਆ ਦੇ ਪਰਿਵਾਰ ਨਾਲ ਤਾਲਮੇਲ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਕੇ ਉਨ੍ਹਾ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹਿਆ ਸਕੀਮਾ ਬਾਰੇ ਜਾਗਰੂਕ ਕੀਤਾ ਗਿਆ ਜਿਲ੍ਹਾ ਟਾਸਕ ਫੋਰਸ ਵਲੋਂ ਮੋਕੇ ਤੇ ਹੀ 0 ਤੋਂ 6 ਸਾਲ ਦੇ ਬੱਚਿਆਂ ਦਾ ਨਜਦੀਕੀ ਆਂਗਨਵਾੜੀ ਵਿੱਚ ਨਾਮ ਦਰਜ ਕਰਵਾਏ ਗਏ ਜਿਸ ਨਾਲ ਇਨ੍ਹਾ ਬੱਚਿਆਂ ਦੀ ਮੁਢਲੀ ਸਿਖਿਆ ਅਤੇ ਰਾਸ਼ਨ ਆਂਗਨਵਾੜੀ ਵਲੋਂ ਮਿਲੇਗਾ I ਇਸ ਰੇਡਜ ਦੋਰਾਨ ਕੁਛ ਬੱਚੇ ਜੋ ਕਿ ਦੂਜੇ ਰਾਜ ਨਾਲ ਸਬੰਧਤ ਸੀ ਉਨ੍ਹਾ ਦੇ ਰਾਜ ਦੀ ਬਾਲ ਭਲਾਈ ਕਮੇਟੀ ਅਤੇ ਜਿਲ੍ਹਾ ਬਾਲ ਸੁਰਖਿਆ ਯੂਨਿਟ ਨਾਲ ਤਾਲਮੇਲ ਕੀਤਾ ਗਿਆ ਜਿਸ ਨਾਲ ਇਨ੍ਹਾ ਬੱਚਿਆਂ ਨੂੰ ਉਨ੍ਹਾ ਦੇ ਰਾਜ ਵਿੱਚ ਚਲਾਈਆਂ ਜਾਂ ਵਾਲੀ ਸਕੀਮਾ ਵਿੱਚ ਦਰਜ ਕਰਕੇ ਲਾਭ ਦਿਤਾ ਜਾਵੇ ਅਤੇ ਆਪਣੇ ਗ੍ਰਹਿ ਜਿਲੇ ਵਿੱਚ ਹੀ ਇਨ੍ਹਾ ਦੀ ਦੇਖਭਾਲ ਯਕੀਨੀ ਬਣਾਈ ਜਾ ਸਕੇ I ਟੀਮ ਵਲੋਂ ਸਲਮ ਏਰੀਆ ਵਿੱਚ ਜਾਕੇ ਬੱਚਿਆ ਦੇ ਮਾਤਾ ਪਿਤਾ ਨਾਲ ਗਲਬਾਤ ਕਰਕੇ ਬੱਚਿਆ ਦਾ ਡਾਟਾ ਲਿਆ ਗਿਆ I ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਨੇ ਦੱਸਿਆ ਕਿ ਇਹ ਸਲਮ ਏਰੀਆ ਵਿੱਚ ਮਾਤਾ ਪਿਤਾ ਨੂੰ ਜਿਆਦਾ ਜਾਣਕਾਰੀ ਨਾ ਹੋਣ ਕਰਕੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜਿਲ੍ਹੇ ਵਿਚ ਚਲਾਈਆਂ ਜਾਂ ਵਾਲੀ 1132 ਆਂਗਨਵਾੜੀ ਸੇੰਟਰਾ ਵਿਚ ਦਿਤੀਆਂ ਜਾਂ ਵਾਲੀ ਸਹੂਲਤਾ ਦਾ ਪਤਾ ਨਹੀ ਹੁੰਦਾ ਅਤੇ ਕਈ ਛੋਟੇ ਬੱਚੇ ਇਨ੍ਹਾ ਸਕੀਮਾ ਤੋਂ ਵਾਂਜੇ ਰਹ ਜਾਂਦੇ ਹਨ I ਸਲਮ ਏਰੀਆ ਦੇ ਬੱਚਿਆ ਦੇ ਮਾਤਾ ਪਿਤਾ ਨੂੰ ਸਬੰਧਤ ਪਿੰਡ ਦੇ ਸਰਪੰਚ /ਵਾਰ੍ਡ ਕੌਂਸਲਰ ਨਾਲ ਤਾਲਮੇਲ ਕਰਕੇ ਵਧੀਕ ਵਧੀਕ ਕਮਿਸ਼ਨਰ (ਵਿਕਾਸ) ਜੀ ਰਾਹੀ ਮਨਰੇਗਾ ਸਕੀਮ ਅਧੀਨ ਕੰਮ ਮੁਹਿਆ ਕਰਵਾਉਣ ਲਈ ਅਪੀਲ ਕੀਤੀ ਗਈ I ਪਿਛਲੇ ਸਾਲ ਵੀ ਸਾਡੀ ਟੀਮ ਵਲੋਂ ਸਬੰਧਤ ਬਾਲ ਵਿਕਾਸ ਪ੍ਰੋਜੇਕ੍ਟ ਅਫਸਰ ਨਾਲ ਤਾਲਮੇਲ ਕਰਕੇ ਕੁਲ 163 ਸਲਮ ਏਰੀਆ ਦੇ ਬੱਚਿਆਂ ਨੂੰ ਆਂਗਨਵਾੜੀ ਵਿੱਚ ਨਾਮਜਦ ਕੀਤਾ ਗਿਆ ਅਤੇ ਮਾਵਾ ਨੂੰ ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ ਵਿੱਚ ਦਰਜ ਕਰਵਾਇਆ ਗਿਆI ਬੱਚਿਆਂ ਨੂੰ ਸਕੂਲ ਵਿੱਚ ਵੀ ਨਾਮਜਦ ਕਰਵਾਇਆ ਜਾਂਦਾ ਹੈ ਪਰ ਇਹ ਪਰਿਵਾਰ ਕੁਛ ਸਮੇ ਬਾਅਦ ਆਪਣੇ ਰਾਜ ਵਿੱਚ ਵਾਪਿਸ ਚਲੇ ਜਾਂਦੇ ਹਨ ਜਿਸ ਕਰਕੇ ਇਨ੍ਹਾ ਬੱਚਿਆ ਦੀ ਸੂਚਨਾ ਸਬੰਧਤ ਜਿਲ੍ਹੇ ਨਾਲ ਸਾਂਝਾ ਕੀਤੀ ਜਾਂਦੀ ਹੈ ਤਾਂ ਜੋ ਇਨ੍ਹਾ ਬੱਚਿਆ ਦੀ ਸਿਖਿਆ ਉਨ੍ਹਾ ਦੇ ਰਾਜ ਵਿੱਚ ਪੂਰੀ ਹੋ ਸਕੇ I ਟੀਮ ਵਲੋਂ ਸਲਮ ਏਰੀਆ ਵਿਚ ਜਾਕੇ ਕਰੋਨਾ ਮਾਹਮਾਰੀ ਬਾਰੇ ਜਾਣਕਾਰੀ ਵੀ ਦਿਤੀ ਗਈ ਅਤੇ ਬਾਲ ਹੇਲਪਲਾਈਨ 1098 ਦੇ ਸਹਿਯੋਗ ਨਾਲ ਸਨੈਟਾਇਜਰ ਅਤੇ ਮਾਸਕ ਮੁਹਿਆ ਕਰਵਾਏ ਗਏ I ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਵਲੋਂ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਜੇਕਰ ਤੁਹਾਨੂ ਕੋਈ ਬੱਚਾ ਭਿਖ ਮੰਗਦਾ ਜਾਨ ਬਾਲ ਮਜਦੂਰੀ ਕਰਦਾ ਹੋਇਆ ਮਿਲਦਾ ਹੈ ਤਾਂ ਉਸ ਦੀ ਸੂਚਨਾ ਬਾਲ ਹੇਲਪਲਾਈਨ 1098 ਤੇ ਦਿੱਤੀ ਜਾਵੇ ਤਾਂ ਜੋ ਤੁਹਾਡੀ ਇਕ ਪਹਿਲ ਕਿਸੀ ਬੱਚੇ ਦੀ ਜਿੰਦਗੀ ਬਦਲ ਸਕੇ I 0 ਤੋਂ 18 ਸਾਲ ਦੇ ਬੱਚਿਆ ਲਈ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸਕੀਮਾ ਬਾਰੇ ਜਾਣਕਾਰੀ ਲਈ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰ 311 ਜਿਲ੍ਹਾ ਪ੍ਰਬੰਧਕੀ ਕੰਪ੍ਲੇਕਸ ਤਰਨ ਤਾਰਨ ਵਿਖੇ ਜਾਂ ਬਾਲ ਹੇਲਪਲਾਈਨ 1098 ਤੇ ਫੋਨ ਕਰਕੇ ਲਈ ਜਾ ਸਕਦੀ ਹੈ I ਜਿਲ੍ਹੇ ਵਿੱਚ ਸਮਾਜ ਸੇਵੀ ਸੰਸਥਾ ਅਤੇ ਸਮਾਜ ਸੇਵੀ ਵਿੱਚ ਇਨ੍ਹਾ ਸਲਮ ਏਰੀਆ ਦੇ ਬੱਚਿਆਂ ਦੀ ਸਹਾਇਤਾ ਲਈ ਅਗੇ ਆਣ ਅਤੇ ਪ੍ਰਸਾਸ਼ਨ ਨਾਲ ਮਿਲਕੇ ਇਨ੍ਹਾ ਦੇ  ਭਵਿਖ ਵਲ ਧਿਆਨ ਦਿਤਾ ਜਾ ਸਕੇ I ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦਸਿਆ ਕਿ ਇਸ ਤਰ੍ਹਾ ਦੀ ਰੇਡਜ ਪਹਿਲਾ ਵੀ ਹੋ ਰਹਿਆ ਹਨ ਅਤੇ ਇਹ ਲਗਾਤਾਰ ਜਾਰੀ ਰਹਨ ਗਿਆ ਜੇਕਰ ਕੋਈ ਮਾਤਾ ਪਿਤਾ ਬੱਚੇ ਤੋਂ ਬਾਲ ਭਿਖਿਆ ਕਰਵਾਉਂਦਾ ਪਾਇਆ ਗਿਆ ਤਾਂ ਮਾਤਾ ਪਿਤਾ ਤੇ ਵੀ ਕਾਰਵਾਈ ਕੀਤੀ ਜਾਵੇਗੀ I ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਸਬੰਧੀ ਸਾਡੇ ਨਾਲ ਹਮੇਸ਼ਾ ਤਾਲਮੇਲ ਕੀਤਾ ਜਾ ਸਕਦਾ ਹੈ I ਇਸ ਰੇਡਜ ਦੋਰਾਨ ਸੂਖਮਜੀਤ ਸਿੰਘ ਬਾਲ ਸੁਰੱਖਿਆ ਅਫਸਰ , ਜਗਪ੍ਰੀਤ ਕੌਰ , ਅੰਜਲੀ ਸ਼ਰਮਾ , ਹਰਪ੍ਰੀਤ ਸਿੰਘ ਕਿਰਨਦੀਪ ਕੌਰ, ਸ਼ਿਵਾਨੀ ਵਰਮਾ, ਅਤੇ ਪੁਲਿਸ਼ ਮੁਲਾਜਮ ਸ਼ਾਮਲ ਹੋਏ I