Checking of Garbage Collection Center and Source Segregation at Nagar Council Patti by Additional Deputy Commissioner
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਪੱਟੀ ਵਿਖੇ ਗਾਰਬੇਜ਼ ਕੁਲੈਕਸ਼ਨ ਸੈਂਟਰ ਅਤੇ ਸੋਰਸ ਸੈਗਰੀਗੇਸ਼ਨ ਦੀ ਚੈਕਿੰਗ
ਤਰਨ ਤਾਰਨ, 07 ਜੁਲਾਈ :
ਵਧੀਕ ਡਿਪਟੀ ਕਮਿਸ਼ਨਰ, ਤਰਨ ਤਾਰਨ ਸ਼ੀ੍ਮਤੀ ਅਮਨਿੰਦਰ ਕੌਰ ਵੱਲੋਂ ਅੱਜ ਨਗਰ ਕੌਂਸਲ, ਪੱਟੀ ਸ਼ਹਿਰ ਵਿਖੇ ਗਾਰਬੇਜ਼ ਕੁਲੈਕਸ਼ਨ ਸੈਂਟਰ ਅਤੇ ਸੋਰਸ ਸੈਗਰੀਗੇਸ਼ਨ ਦੀ ਚੈਕਿੰਗ, ਡੋਰ ਟੂ ਡੋਰ ਕੁੜੇ ਦੀ ਕੁਲੈਕਸ਼ਨ ਦੀ ਚੈਕਿੰਗ ਕੀਤੀ ਗਈ ਅਤੇ ਸਫਾਈ ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਮੁਕੰਮਲ ਸ਼ੇਫਟੀ ਕਿੱਟਾਂ ਰੱਖੀਆਂ ਜਾਣ। ਬੱਸ ਅੱਡੇ ਅੰਦਰ ਪਬਲਿਕ ਟੁਆਇਲਟ ਦੀ ਚੈਕਿੰਗ ਦੌਰਾਨ ਸਾਫ ਸਫਾਈ ਸਬੰਧੀ ਕਾਰਜ ਸਾਧਕ ਅਫਸਰ, ਨਗਰ ਕੌਸਲ, ਪੱਟੀ ਨੂੰ ਵਿਸ਼ੇਸ ਧਿਆਂਨ ਦੇਣ ਲਈ ਕਿਹਾ ਗਿਆ । ਪਬਲਿਕ ਲਾਏਬਰੇਰੀ ਦੀ ਚੈਕਿੰਗ ਦੌਰਾਨ ਪਬਲਿਕ ਨੂੰ ਕਿਤਾਬਾਂ ਪੜਨ ਸਬੰਧੀ ਜਾਗਰੂਕ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਡਾ. ਤ੍ਰੇਹਨ ਪਾਰਕ ਦੀ ਚੈਕਿੰਗ ਦੌਰਾਨ ਪਾਰਕ ਨੂੰ ਸੋਹਣੀ ਦਿੱਖ ਦੇਣ ਸਬੰਧੀ ਹੋਰ ਬੂਟੇ ਲਗਾਏ ਜਾਣ ਸਬੰਧੀ ਕਾਰਜ ਸਾਧਕ ਅਫਸਰ ਨੂੰ ਕਿਹਾ ਗਿਆ। ਸ਼ਹਿਰ ਦੀ ਸਫਾਈ ਸਬੰਧੀ ਐਮ. ਆਰ. ਐਫ, ਸੈਡ ਪੀਰਾ ਸਾਹਿਬ ਰੋਡ, ਸੋਲਿਡ ਵੇਸਟ ਮੈਨੇਜਮੈਂਟ ਸਬੰਧੀ ਕੁਲੈਕਸ਼ਨ ਦੀ ਚੈਕਿੰਗ ਕੀਤੀ ਗਈ ਅਤੇ ਮੌਕੇ ‘ਤੇ ਕਾਰਜ ਸਾਧਕ ਅਫਸਰ ਨੂੰ ਹਦਾਇਤ ਕੀਤੀ ਗਈ ਕਿ ਸ਼ਹਿਰ ਦੇ ਹਰ ਏਰੀਏ ਦੀ ਸਫਾਈ ਸਬੰਧੀ ਵਿਸ਼ੇਸ ਧਿਆਨ ਦਿੱਤਾ ਜਾਵੇ ਅਤੇ ਸ਼ਹਿਰ ਅੰਦਰ ਵੱਧ ਤੋ ਵੱਧ ਬੂਟੇ ਲਗਾਏ ਜਾਣ ਅਤੇ ਪਬਲਿਕ ਨੂੰ ਜਾਗਰੂਕ ਕਰਨ ਸਬੰਧੀ ਕੈਂਪ ਲਗਾਏ ਜਾਣ ਅਤੇ ਅਖਬਾਰਾਂ ਵਿਚ ਇਸ਼ਤਿਹਾਰ ਦਿੱਤੇ ਜਾਣ।
ਇਸ ਮੌਕੇ ਉਹਨਾਂ ਨਾਲਕਾਰਜ ਸਾਧਕ ਅਫਸਰ, ਜੁਨੀਅਰ ਇੰਜੀਨੀਅਰ, ਸੁਪਰਡੰਟ ਸੈਨੀਟੇਸ਼ਨ ਅਤੇ ਸੈਨਟਰੀ ਇੰਸਪੈਕਟਰ, ਨਗਰ ਕੌਸਲ, ਪੱਟੀ ਹਾਜਰ ਸਨ।