Close

Checking of Service Center Fatehabad done by Additional Deputy Commissioner Journal

Publish Date : 25/02/2025

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਤਰਨ ਤਾਰਨ

ਵਧੀਕ ਡਿਪਟੀ ਕਮਿਸ਼ਨਰ ਜਰਨਲ ਵਲੋਂ ਕੀਤੀ ਗਈ ਸੇਵਾ ਕੇਂਦਰ ਫਤਿਆਬਾਦ ਦੀ ਚੈਕਿੰਗ

ਤਰਨ ਤਾਰਨ, 25 ਫਰਵਰੀ:

ਸ੍ਰੀ ਰਾਹੁਲ, ਆਈ.ਏ.ਐਸ, ਮਾਨਯੋਗ ਡਿਪਟੀ ਕਮਿਸ਼ਨਰ ਤਰਨ ਤਾਰਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਰਾਜਦੀਪ ਸਿੰਘ ਬਰਾੜ, ਪੀ.ਸੀ.ਐਸ, ਵਧੀਕ ਡਿਪਟੀ ਕਮਿਸ਼ਨਰ, ਤਰਨ ਤਾਰਨ ਵਲੋਂ ਅੱਜ ਸੇਵਾ ਕੇਂਦਰ, ਫਤਿਆਬਾਦ, ਜਿਲਾ ਤਰਨ ਤਾਰਨ ਸੇਵਾ ਕੇਂਦਰ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਸੇਵਾ ਕੇਂਦਰ ਵਿਖੇ ਕੰਮ ਕਰਦੇ ਓਪਰੇਟਰਜ ਦੇ ਕੰਮ-ਕਾਜ ਦਾ ਜਾਇਜਾ ਲਿਆ ਗਿਆ ਅਤੇ ਸਰਕਾਰ ਵਲੋਂ ਨਿਰਧਾਰਤ ਕੀਤੀਆ ਗਈਆਂ ਸੇਵਾਵਾਂ ਦਾ ਲਾਭ ਲੈਣ ਸਬੰਧੀ ਆਏ ਲੋਕਾਂ ਨਾਲ ਗੱਲ-ਬਾਤ ਕੀਤੀ ਗਈ। ਲੋਕਾਂ ਨੂੰ ਸੇਵਾ ਕੇਦਰਾਂ ਰਾਹੀਂ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਵੱਧ-ਵੱਧ ਲਾਭ ਲੈਣ ਲਈ ਪ੍ਰੇਰਿਆ ਗਿਆ। ਭਵਿੱਖ ਵਿੱਚ ਵੀ ਸੇਵਾ ਕੇਂਦਰਾਂ ਦੀ ਚੈਕਿੰਗ ਜਾਰੀ ਰਹੇਗੀ।