Chief Agriculture Officer instructs agricultural inputs dealers to provide quality inputs to farmers
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ
ਮੁੱਖ ਖੇਤੀਬਾੜੀ ਅਫਸਸਰ ਵਲੋਂ ਖੇਤੀ ਇੰਨਪੁਟਸ ਡੀਲਰਾਂ ਨੂੰ ਕਿਸਾਨਾਂ ਨੂੰ ਮਿਆਰੀ ਇੰਨਪੁਟਸ ਕਰਾਉਣ ਦੀ ਹਦਾਇਤ
ਤਰਨ ਤਾਰਨ, 13 ਅਕਤੂਬਰ :
ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਸੁਰਿੰਦਰ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਾੜੀ ਦਾ ਸੀਜ਼ਨ ਦੀ ਬਿਜਾਈ ਸ਼ੁਰੂ ਹੋਣ ਵਾਲੀ ਹੈ ਅਤੇ ਇਸ ਸਬੰਧੀ ਖੇਤੀ ਇੰਨਪੁਟਸ ਡੀਲਰਾਂ ਨੂੰ ਹਦਾਇਤਾਂ ਜਾਰੀ ਕਰਦਿਆ ਕਿਹਾ ਕਿ ਕਿਸਾਨਾਂ ਨੂੰ ਖਾਦ, ਕੀੜੇਮਾਰ ਦਵਾਈਆਂ ਅਤੇ ਬੀਜ਼ਾਂ ਦੀ ਮਿਆਰੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ । ਇਸਦੇ ਨਾਲ ਹੀ ਕਿਸਾਨਾਂ ਨੂੰ ਇੰਨਪੁਟਸ ਦੇਣ ਸਮੇਂ ਬਿਲ ਮੁਹੱਈਆ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ।
ਉਹਨਾਂ ਸਮੂਹ ਬਲਾਕ ਖੇਤੀਬਾੜੀ ਅਫਸਰਾਂ ਨੂੰ ਹਦਾਇਤ ਜਾਰੀ ਕਰਦੇ ਹੋਏ ਕਿਹਾ ਕਿ ਇਹਨਾਂ ਦੀ ਮਿਆਰੀ ਅਤੇ ਇਕਸਾਰ ਸਪਲਾਈ ਨੂੰ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ । ਜੇਕਰ ਲੋੜ ਪਏ ਤਾਂ ਚੈਕਿੰਗ ਕਰਦੇ ਹੋਏ ਸੈਪਲਿੰਗ ਕੀਤੀ ਜਾਵੇ ।
ਇਸ ਸਬੰਧੀ ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਲੋੜ ਅਨੁਸਾਰ ਅਤੇ ਸ਼ਿਫਾਰਿਸ਼ ਮੁਤਾਬਕ ਖਾਦਾਂ, ਦਵਾਈਆਂ ਵਰਤੀਆ ਜਾਣ।ਇਹਨਾਂ ਦੀ ਖਰੀਦ ਸਮੇਂ ਡੀਲਰ ਕੋਲੋਂ ਬਿਲ ਜ਼ਰੂਰ ਲਿਆ ਜਾਵੇ।ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਵੀ ਡੀਲਰ ਦੀ ਉਣਤਾਈ ਪਾਈ ਜਾਂਦੀ ਹੈ ਤਾਂ ਉਸਦਾ ਲਾਇਸੰਸ ਰੱਦ ਕਰ ਦਿੱਤਾ ਜਾਵੇਗਾ ਅਤੇ ਅਗਲੇਰੀ ਕਾਰਵਾਈ ਆਰੰਭੀ ਜਾਵੇਗੀ । ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਬਿਜਾਈ ਝੋਨੇ ਦੀ ਬਿਜਾਈ ਪਰਾਲੀ ਨੂੰ ਖੇਤਾਂ ਵਿੱਚ ਵਹਾ ਹੀ ਕੀਤੀ ਜਾਵੇ ਤਾਂ ਜੋ ਵਧੀਆ ਨਤੀਜੇ ਪ੍ਰਾਪਤ ਕੀਤੇ ਜਾ ਸਕਣ।