• Social Media Links
  • Site Map
  • Accessibility Links
  • English
Close

Child Labor and Child Begging Prevention District Task Force “Vidya Prakash – Back to School Initiation” and Child Labor Checks

Publish Date : 18/11/2022

ਬਾਲ ਮਜਦੂਰੀ ਅਤੇ ਬਾਲ ਭਿਖਿਆ ਰੋਕੂ ਜਿਲ੍ਹਾ ਟਾਸਕ ਫੋਰਸ ਵਲੋਂ “ਵਿਦ੍ਯਾ ਪ੍ਰਕਾਸ਼ – ਸਕੂਲ ਵਾਪਸੀ ਦਾ ਆਗਾਜ” ਅਤੇ ਬਾਲ ਮਜਦੂਰੀ ਤਹਿਤ ਕੀਤੀ ਗਈ ਚੈਕਿੰਗ

ਮਾਨਯੋਗ ਸ਼੍ਰੀ ਮੁਨੀਸ਼ ਕੁਮਾਰ ਡਿਪਟੀ ਕਮਿਸ਼ਨਰ ਤਰਨਤਾਰਨ ਜੀ ਦੇ ਹੁਕਮਾ ਅਨੁਸਾਰ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਜੀ ਦੀ ਅਗਵਾਈ ਹੇਠ ਬਾਲ ਮਜਦੂਰੀ ਅਤੇ ਬਾਲ ਭਿਖਿਆ ਰੋਕੂ ਜਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਨੁਸੇਹਿਰਾ ਪੰਨੁਆ ਵਿਖੇ ਵੱਖ ਵੱਖ ਜਨਤਕ ਥਾਵਾ ਤੇ ਰੇਡਜ ਕੀਤੀਆਂ ਗਿਆ ਅਤੇ ਨਾਲ ਹੀ ਸ਼ਰਣ ਅਤੇ ਤੰਬਾਕੂ ਦੀ ਦੁਕਾਨਾ ਤੇ ਜੁਵੇਨਾਇਲ ਜਸਟਿਸ ਐਕਟ 2015 ਦੇ ਤਹਿਤ ਧਾਰਾ 77 ਅਤੇ 78 ਬਾਰੇ ਜਾਗਰੂਕ ਕੀਤਾ ਗਿਆ ਤੇ ਉਨ੍ਹਾਂ ਦੀ ਦੁਕਾਨਾ ਤੇ ਪੋਸਟਰ ਵੀ ਲਗਾਏ ਗਏ I ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਨੇ ਦੱਸਿਆ ਕੀ ਧਾਰਾ 77 ਅਤੇ 78 ਤਹਿਤ ਜੇਕਰ ਕਿਸੇ ਬੱਚੇ ਨੂੰ ਕਿਸੇ ਵੀ ਪ੍ਰਕਾਰ ਦਾ ਨਸ਼ਾ ਦਿੱਤਾ ਜਾਂਦਾ ਹੈ ਜਾਂ ਉਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਲਈ ਵਰਤੀਆਂ ਜਾਂਦਾ ਹੈ ਤਾਂ ਅਜਿਹਾ ਕਰਨ ਵਾਲੇ ਵਿਅਕਤੀਆਂ ਵਿਰੁਧ FIR ਕੀਤੀ ਜਾਵੇਗੀ ਜਿਸ ਵਿੱਚ ਉਨ੍ਹਾ ਨੂੰ 7 ਸਾਲ ਦੀ ਸਜਾ ਅਤੇ 1 ਲੱਖ ਰੁਪਏ ਦਾ ਜੁਰਮਾਨਾ ਹੋਵੇਗਾ I ਜਿਲ੍ਹਾ ਟਾਸਕ ਫੋਰਸ ਵਲੋਂ ਇਹ ਅਭਿਆਨ 14 ਤੋਂ 21 ਨਵੰਬਰ ਤਕ ਚਲਾਈਆ ਜਾਵੇਗਾ I ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਨੇ ਦੱਸਿਆ ਜਿਲ੍ਹੇ ਦੇ ਸਮੂਹ ਪਿੰਡਾ ਵਿੱਚ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਰਨ ਤਾਰਨ ਵਲੋਂ ਪਿੰਡ ਪੱਧਰ ਤੇ ਪਿੰਡ ਬਾਲ ਸੁਰੱਖਿਆ ਕਮੇਟੀਆ ਨਾਲ ਮਿਲਕੇ ਪਿੰਡਾ ਨੂੰ ਬਾਲ ਮਜਦੂਰੀ ਤੋਂ ਮੁਕਤ ਕੀਤਾ ਜਾ ਰਹਿਆ ਹੈ ਜਿਸ ਵਿੱਚ ਹੁਣ ਤੱਕ ਕੁਲ 43 ਪਿੰਡ ਬਾਲ ਮਜਦੂਰੀ ਮੁਕਤ ਹੋਏ ਹਨ I ਸਿਖਿਆ ਹਰ ਬੱਚੇ ਦਾ ਅਧਿਕਾਰ ਹੈ ਜਿਸ ਨੂੰ ਯਕੀਨੀ ਬਣਾਉਣ ਲਈ ਮਾਨਯੋਗ ਸ਼੍ਰੀ ਮੁਨੀਸ਼ ਕੁਮਾਰ ਡਿਪਟੀ ਕਮਿਸ਼ਨਰ ਤਰਨਤਾਰਨ ਜੀ ਜੀ ਦੀ ਰਹਨੁਮਾਈ ਹੇਠ 0 ਤੋਂ 18 ਸਾਲ ਦੇ ਬੱਚੇ ਦੀ ਸੁਰੱਖਿਆ ਅਤੇ ਦੇਖਭਾਲ ਲਈ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਰਨ ਤਾਰਨ ਸੰਜੀਦਗੀ ਨਾਲ ਕੰਮ ਕਰ ਰਹੀ ਹੈ I ਜਿਲ੍ਹਾ ਟਾਸਕ ਫੋਰਸ ਵਿੱਚ ਸ਼੍ਰੀ ਮਤੀ ਪਵਨਦੀਪ ਕੌਰ ਮੈਬਰ, ਬਾਲ ਭਲਾਈ ਕਮੇਟੀ ਤਰਨਤਾਰਨ, ਸ਼੍ਰੀ ਉਪਕਾਰ ਸਿੰਘ ਲੇਬਰ ਇੰਸਪੈਕਟਰ,ਸ਼੍ਰੀ ਸੁਖਮਜੀਤ ਸਿੰਘ ਬਾਲ ਸੁਰੱਖਿਆ ਅਫਸਰ ਮਨਮੀਤ ਸਿੰਘ, ਅਤੇ ਜਗਪ੍ਰੀਤ ਕੌਰ, ਅੰਜਲੀ ਸ਼ਰਮਾ ਚਾਇਲਡ ਲਾਈਨ 1098, ਸਿਖਿਆ ਵਿਭਾਗ, ਸਿਹਤ ਵਿਭਾਗ, ਪੁਲਿਸ ਵਿਭਾਗ ਦੇ ਨੁਮਾਇੰਦੇ ਹਾਜਰ ਸਨ I

ਜਿਲ੍ਹਾ ਟਾਸਕ ਫੋਰਸ ਵਲੋਂ ਜਿਲ੍ਹੇ ਵਿੱਚ ਬਾਲ ਭਿਖਾਆਂ ਮੰਗਣ ਵਾਲੇ ਬੱਚਿਆ ਅਤੇ ਸੜਕ ਕਿਨਾਰੇ ਰਹੀ ਰਹੇ ਬੱਚਿਆਂ ਦੀ ਭਾਲ ਕੀਤੀ ਗਈ ਅਤੇ ਇਸ ਦੋਰਾਨ ਮਿਲੇ ਬੱਚਿਆ ਦੇ ਪਰਿਵਾਰ ਨਾਲ ਤਾਲਮੇਲ ਕੀਤਾ ਗਿਆ ਅਤੇ ਬਾਲ ਭਲਾਈ ਕਮੇਟੀ ਸਾਹਮਣੇ ਪੇਸ਼ ਕਰਕੇ ਉਨ੍ਹਾ ਨੂੰ ਪੰਜਾਬ ਸਰਕਾਰ ਵਲੋਂ ਚਲਾਈਆਂ ਜਾ ਰਹਿਆ ਸਕੀਮਾ ਬਾਰੇ ਜਾਗਰੂਕ ਕੀਤਾ ਗਿਆ I ਉਨ੍ਹਾਂ ਨੇ ਦੱਸਿਆ ਕਿ ਇਹ ਅਭਿਆਨ ਜੂਨ ਮਹੀਨੇ ਭਰ ਚਲਨਾ ਹੈ ਜੋ ਕਿ ਬਚਪਨ ਬਚਾਓ ਆਂਦੋਲਨ ਸੰਸਥਾ ਨਾਲ ਸਾਂਝੇ ਤੋਰ ਤੇ ਚਲਾਇਆ ਜਾ ਰਿਹਾ ਹੈ I ਜਿਲ੍ਹਾ ਟਾਸਕ ਫੋਰਸ ਵਲੋਂ ਮੋਕੇ ਤੇ ਹੀ 0 ਤੋਂ 6 ਸਾਲ ਦੇ ਬੱਚਿਆਂ ਦਾ ਨਜਦੀਕੀ ਆਂਗਨਵਾੜੀ ਵਿੱਚ ਨਾਮ ਦਰਜ ਕਰਵਾਏ ਗਏ ਜਿਸ ਨਾਲ ਇਨ੍ਹਾ ਬੱਚਿਆਂ ਦੀ ਮੁਢਲੀ ਸਿਖਿਆ ਅਤੇ ਰਾਸ਼ਨ ਆਂਗਨਵਾੜੀ ਵਲੋਂ ਮਿਲੇਗਾ I ਇਸ ਰੇਡਜ ਦੋਰਾਨ ਕੁਛ ਬੱਚੇ ਜੋ ਕਿ ਦੂਜੇ ਰਾਜ ਨਾਲ ਸਬੰਧਤ ਸੀ ਉਨ੍ਹਾ ਦੇ ਰਾਜ ਦੀ ਬਾਲ ਭਲਾਈ ਕਮੇਟੀ ਅਤੇ ਜਿਲ੍ਹਾ ਬਾਲ ਸੁਰਖਿਆ ਯੂਨਿਟ ਨਾਲ ਤਾਲਮੇਲ ਕੀਤਾ ਗਿਆ ਜਿਸ ਨਾਲ ਇਨ੍ਹਾ ਬੱਚਿਆਂ ਨੂੰ ਉਨ੍ਹਾ ਦੇ ਰਾਜ ਵਿੱਚ ਚਲਾਈਆਂ ਜਾਂ ਵਾਲੀ ਸਕੀਮਾ ਵਿੱਚ ਦਰਜ ਕਰਕੇ ਲਾਭ ਦਿਤਾ ਜਾਵੇ ਅਤੇ ਆਪਣੇ ਗ੍ਰਹਿ ਜਿਲੇ ਵਿੱਚ ਹੀ ਇਨ੍ਹਾ ਦੀ ਦੇਖਭਾਲ ਯਕੀਨੀ ਬਣਾਈ ਜਾ ਸਕੇ I ਟੀਮ ਵਲੋਂ ਸਲਮ ਏਰੀਆ ਵਿੱਚ ਜਾਕੇ ਬੱਚਿਆ ਦੇ ਮਾਤਾ ਪਿਤਾ ਨਾਲ ਗਲਬਾਤ ਕਰਕੇ ਬੱਚਿਆ ਦਾ ਡਾਟਾ ਲਿਆ ਗਿਆ I ਜਿਸ ਦੋਰਾਨ ਕੁਲ 34 ਬੱਚਿਆਂ ਦੀ ਭਾਲ ਕੀਤੀ ਗਈ ਅਤੇ ਉਨ੍ਹਾਂ ਨੂੰ “ਵਿਦ੍ਯਾ ਪ੍ਰਕਾਸ਼ – ਸਕੂਲ ਵਾਪਸੀ ਦਾ ਆਗਾਜ” ਤਹਿਤ ਤੁਰੰਤ ਨਜਦੀਕੀ ਸਰਕਾਰੀ ਸਕੂਲ ਵਿੱਚ ਨਾਮਜਦ ਕੀਤਾ ਗਿਆ I ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਨੇ ਦੱਸਿਆ ਕਿ ਇਹ ਸਲਮ ਏਰੀਆ ਵਿੱਚ ਮਾਤਾ ਪਿਤਾ ਨੂੰ ਜਿਆਦਾ ਜਾਣਕਾਰੀ ਨਾ ਹੋਣ ਕਰਕੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਲੋਂ ਜਿਲ੍ਹੇ ਵਿਚ ਚਲਾਈਆਂ ਜਾਂ ਵਾਲੀ 1132 ਆਂਗਨਵਾੜੀ ਸੇੰਟਰਾ ਵਿੱਚ ਦਿਤੀਆਂ ਜਾਂ ਵਾਲੀ ਸਹੂਲਤਾ ਦਾ ਪਤਾ ਨਹੀ ਹੁੰਦਾ ਅਤੇ ਕਈ ਛੋਟੇ ਬੱਚੇ ਇਨ੍ਹਾ ਸਕੀਮਾ ਤੋਂ ਵਾਂਜੇ ਰਹ ਜਾਂਦੇ ਹਨ I ਸਲਮ ਏਰੀਆ ਦੇ ਬੱਚਿਆ ਦੇ ਮਾਤਾ ਪਿਤਾ ਨੂੰ ਸਬੰਧਤ ਪਿੰਡ ਦੇ ਸਰਪੰਚ /ਵਾਰ੍ਡ ਕੌਂਸਲਰ ਨਾਲ ਤਾਲਮੇਲ ਕਰਕੇ ਵਧੀਕ ਵਧੀਕ ਕਮਿਸ਼ਨਰ (ਵਿਕਾਸ) ਜੀ ਰਾਹੀ ਮਨਰੇਗਾ ਸਕੀਮ ਅਧੀਨ ਕੰਮ ਮੁਹਿਆ ਕਰਵਾਉਣ ਲਈ ਅਪੀਲ ਕੀਤੀ ਗਈ I ਪਿਛਲੇ ਸਾਲ ਵੀ ਸਾਡੀ ਟੀਮ ਵਲੋਂ ਸਬੰਧਤ ਬਾਲ ਵਿਕਾਸ ਪ੍ਰੋਜੇਕ੍ਟ ਅਫਸਰ ਨਾਲ ਤਾਲਮੇਲ ਕਰਕੇ ਕੁਲ 73 ਬੱਚੇ ਜੋ ਕਿ ਸਲਮ ਏਰੀਆ ਵਿੱਚ ਰਹੀ ਰਹੇ ਸਨ ਉਨ੍ਹਾ ਨੂੰ ਆਂਗਨਵਾੜੀ ਵਿੱਚ ਨਾਮਜਦ ਕੀਤਾ ਗਿਆ ਅਤੇ ਮਾਵਾ ਨੂੰ ਪ੍ਰਧਾਨ ਮੰਤਰੀ ਮਾਤ੍ਰੁ ਵੰਦਨਾ ਯੋਜਨਾ ਵਿੱਚ ਦਰਜ ਕਰਵਾਇਆ ਗਿਆI ਬੱਚਿਆਂ ਨੂੰ ਸਕੂਲ ਵਿੱਚ ਵੀ ਨਾਮਜਦ ਕਰਵਾਇਆ ਜਾਂਦਾ ਹੈ ਪਰ ਇਹ ਪਰਿਵਾਰ ਕੁਛ ਸਮੇ ਬਾਅਦ ਆਪਣੇ ਰਾਜ ਵਿੱਚ ਵਾਪਿਸ ਚਲੇ ਜਾਂਦੇ ਹਨ ਜਿਸ ਕਰਕੇ ਇਨ੍ਹਾ ਬੱਚਿਆ ਦੀ ਸੂਚਨਾ ਸਬੰਧਤ ਜਿਲ੍ਹੇ ਨਾਲ ਸਾਂਝਾ ਕੀਤੀ ਜਾਂਦੀ ਹੈ ਤਾਂ ਜੋ ਇਨ੍ਹਾ ਬੱਚਿਆ ਦੀ ਸਿਖਿਆ ਉਨ੍ਹਾ ਦੇ ਰਾਜ ਵਿੱਚ ਪੂਰੀ ਹੋ ਸਕੇ I ਟੀਮ ਵਲੋਂ ਸਲਮ ਏਰੀਆ ਵਿਚ ਜਾਕੇ ਕਰੋਨਾ ਮਾਹਮਾਰੀ ਬਾਰੇ ਜਾਣਕਾਰੀ ਵੀ ਦਿਤੀ ਗਈ ਅਤੇ ਬਾਲ ਹੈਲਪਲਾਈਨ 1098 ਦੇ ਸਹਿਯੋਗ ਨਾਲ ਸਨੈਟਾਇਜਰ ਅਤੇ ਮਾਸਕ ਮੁਹਿਆ ਕਰਵਾਏ ਗਏ ਅਤੇ ਨਾਲ ਹਿ ਕਾਪੀ ਤੇ ਕਿਤਾਬਾ ਵੀ ਵੰਡਿਆ ਗਇਆ I ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਵਲੋਂ ਆਮ ਜਨਤਾ ਨੂੰ ਇਹ ਅਪੀਲ ਵੀ ਕੀਤੀ ਗਈ ਕਿ ਜੇਕਰ ਤੁਹਾਨੂ ਕੋਈ ਬੱਚਾ ਭਿਖ ਮੰਗਦਾ ਜਾਨ ਬਾਲ ਮਜਦੂਰੀ ਕਰਦਾ ਹੋਇਆ ਮਿਲਦਾ ਹੈ ਤਾਂ ਉਸ ਦੀ ਸੂਚਨਾ ਬਾਲ ਹੇਲਪਲਾਈਨ 1098 ਤੇ ਦਿੱਤੀ ਜਾਵੇ ਤਾਂ ਜੋ ਤੁਹਾਡੀ ਇਕ ਪਹਿਲ ਕਿਸੀ ਬੱਚੇ ਦੀ ਜਿੰਦਗੀ ਬਦਲ ਸਕੇ I 0 ਤੋਂ 18 ਸਾਲ ਦੇ ਬੱਚਿਆ ਲਈ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸਕੀਮਾ ਬਾਰੇ ਜਾਣਕਾਰੀ ਲਈ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਕਮਰਾ ਨੰ 311 ਜਿਲ੍ਹਾ ਪ੍ਰਬੰਧਕੀ ਕੰਪ੍ਲੇਕਸ ਤਰਨ ਤਾਰਨ ਵਿਖੇ ਜਾਂ ਬਾਲ ਹੇਲਪਲਾਈਨ 1098 ਤੇ ਫੋਨ ਕਰਕੇ ਲਈ ਜਾ ਸਕਦੀ ਹੈ I ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦਸਿਆ ਕਿ ਇਸ ਤਰ੍ਹਾ ਦੀ ਰੇਡਜ ਪਹਿਲਾ ਵੀ ਹੋ ਰਹਿਆ ਹਨ ਅਤੇ ਇਹ ਲਗਾਤਾਰ ਜਾਰੀ ਰਹਨ ਗਿਆ ਜੇਕਰ ਕੋਈ ਮਾਤਾ ਪਿਤਾ ਬੱਚੇ ਤੋਂ ਬਾਲ ਭਿਖਿਆ ਕਰਵਾਉਂਦਾ ਪਾਇਆ ਗਿਆ ਤਾਂ ਮਾਤਾ ਪਿਤਾ ਤੇ ਵੀ ਕਾਰਵਾਈ ਕੀਤੀ ਜਾਵੇਗੀ I ਬੱਚਿਆਂ ਦੀ ਸੁਰੱਖਿਆ ਅਤੇ ਦੇਖਭਾਲ ਸਬੰਧੀ ਸਾਡੇ ਨਾਲ ਹਮੇਸ਼ਾ ਤਾਲਮੇਲ ਕੀਤਾ ਜਾ ਸਕਦਾ ਹੈ I