Child marriage prevented by District Child Protection Unit and Childline
ਜਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਚਾਇਲਡਲਾਈਨ ਵਲੋਂ ਰੋਕਿਆ ਗਿਆ ਬਾਲ ਵਿਆਹ
ਅੱਜ ਮਿਤੀ 17.11.2022 ਨੂੰ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਵਲੋਂ ਪਿੰਡ ਸਰਹਾਲੀ ਕਲਾਂ ਵਿਖੇ ਮਿਤੀ 20.11.2022 ਨੂੰ ਹੋਣ ਜਾਣ ਵਾਲੇ ਬਾਲ ਵਿਆਹ ਨੂੰ ਰੋਕਿਆ ਗਿਆ I ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕੀ ਮਾਨਯੋਗ ਸ਼੍ਰੀ ਮੋਨੀਸ਼ ਕੁਮਾਰ ਡਿਪਟੀ ਕਮਿਸ਼ਨਰ ਜੀ ਦੇ ਯੋਗ ਅਗਵਾਈ ਹੇਠ ਜਿਲ੍ਹਾ ਬਾਲ ਸੁਰਖਿਆ ਯੂਨਿਟ ਬੱਚਿਆ ਦੇ ਅਧਿਕਾਰ ਦੀ ਰੱਖਿਆ ਲਈ ਸਜਗ ਹੋਕੇ ਆਪਣੀ ਜਿਮੇਵਾਰੀ ਨਿਭਾ ਰਹਿ ਹੈ I ਜਿਲ੍ਹੇ ਵਿੱਚ ਬੱਚਿਆਂ ਦੇ ਪ੍ਰਤੀ ਹੋਣ ਵਾਲੇ ਅਪਰਾਧ ਵਿੱਚ ਥਲ ਪਈ ਹੈ I ਜਿਲ੍ਹਾ ਬਾਲ ਸੁਰੱਖਿਆ ਅਫਸਰ ਨੇ ਦੱਸਿਆ ਕੀ ਉਨ੍ਹਾਂ ਨੂੰ ਟੇਲੀਫੋਨ ਰਾਹੀ ਕਿਸੇ ਵਲੋਂ ਗੁਪਤ ਸੂਚਨਾ ਦਿੱਤੀ ਗਈ ਕੀ 16 ਸਾਲ ਦੀ ਲੜਕੀ ਦਾ ਬਾਲ ਵਿਆਹ ਪਰਿਵਾਰ ਵਲੋਂ ਕਰਵਾਇਆ ਜਾ ਰਿਹਾ ਹੈ ਲੜਕੀ ਅਜੇ ਸਕੂਲ ਵੀ ਪੜਦੀ ਹੈ I ਇਕ ਦਿਨ ਪਹਿਲਾਂ ਹੀ ਲੜਕੀ ਦਾ ਸ਼ਗਨ ਕੀਤਾ ਗਿਆ ਹੈ ਅਤੇ ਲੜਕੀ ਦੇ ਅਨੰਦ ਕਾਰਜ ਮਿਤੀ 20.11.2022 ਨੂੰ ਸਰਹਾਲੀ ਕਲਾਂ ਵਿਖੇ ਨੀਮ ਵਾਲੇ ਗੁਰੂਦਵਾਰਾ ਵਿਖੇ ਕੀਤੇ ਜਾਣੇ ਸੀ ਲੜਕੀ ਦੇ ਦਾਦਾ ਜੀ ਸਰਕਾਰੀ ਮੁਲਾਜਮ ਸਨ I ਲੜਕੇ ਵਾਲੇ ਪਿੰਡ ਸਮਾਨਾ ਜਿਲ੍ਹਾ ਪਟਿਆਲਾ ਦੇ ਰਹਿਣ ਵਾਲੇ ਹਨ I ਉਕਤ ਸੂਚਨਾ ਪ੍ਰਾਪਤ ਹੋਣ ਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਤਰਨਤਾਰਨ ਦੀ ਟੀਮ ਵਲੋਂ ਸਬੰਧਤ ਬਾਲ ਵਿਕਾਸ ਪ੍ਰੋਜੇਕ੍ਟ ਅਫਸਰ ਚੋਹਲਾ ਸਾਹਿਬ, ਐਸ.ਐਚ.ਓ ਥਾਣਾ ਸਰਹਾਲੀ ਨਾਲ ਤਾਲਮੇਲ ਕਰਕੇ ਮੋਕੇ ਤੇ ਲੜਕੀ ਦੇ ਘਰ ਜਾਕੇ ਪੜਤਾਲ ਕੀਤੀ ਗਈ ਜਿਸ ਵਿੱਚ ਪਤਾ ਲਗਿਆ ਕੀ ਦਿਤੀ ਗਈ ਸੁਚਨਾ ਸਹੀ ਸੀ I ਲੜਕੀ ਦੇ ਅਧਾਰ ਕਾਰਡ ਅਨੁਸਾਰ ਲੜਕੀ ਦੀ ਜਨਮ ਮਿਤੀ 2006 ਦੀ ਸੀ ਜਦ ਕੀ ਪਰਿਵਾਰ ਵਲੋਂ ਬੱਚੀ ਦਾ ਜਨਮ 2004 ਦਾ ਦੱਸਿਆ ਜਾ ਰਿਹਾ ਸੀ ਜੀ ਸਟੇ ਟੀਮ ਵਲੋਂ ਲੜਕੀ ਦੇ ਸਕੂਲ ਜਾਕੇ ਪੜਤਾਲ ਕੀਤੀ I ਸਕੂਲ ਰਿਕਾਡ ਅਨੁਸਾਰ ਬੱਚੀ ਦੀ ਜਨਮ ਮਿਤੀ 2006 ਹੀ ਮਿਲੀ I ਟੀਮ ਵਲੋਂ ਦੋਨੋ ਧੀਰਾ ਨੂੰ ਸਮਝਾਇਆ ਗਿਆ ਅਤੇ ਬਾਲ ਵਿਹਾਰ ਸਬੰਧੀ ਬਣੇ ਕਾਨੂੰਨ ਬਾਰੇ ਜਾਣਕਾਰੀ ਦਿਤੀ I ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨ ਤਾਰਨ ਨੇ ਦੱਸਿਆ ਕੀ ਜੋ ਕੋਈ ਵੀ ਬਾਲ ਵਿਆਹ ਕਰਵਾਉਂਦਾ, ਕਰਦਾ ਹੈ, ਨਿਰਦੇਸ਼ਤ ਕਰਦਾ ਜਾਂ ਇਸ ਨੂੰ ਉਤਸ਼ਾਹਿਤ ਕਰਦਾ ਹੈ, ਉਸ ਨੂੰ ਸਖ਼ਤ ਕੈਦ ਦੀ ਸਜ਼ਾ ਦਿੱਤੀ ਜਾ ਸਕਦੀ ਹੈ ਜੋ ਦੋ ਸਾਲ ਤੱਕ ਹੋ ਸਕਦੀ ਹੈ ਅਤੇ ਜੁਰਮਾਨਾ ਇੱਕ ਲੱਖ ਰੁਪਏ ਤੱਕ ਹੋ ਸਕਦਾ ਹੈ I ਜੇਕਰ ਕਿਸੇ ਨੂੰ ਵੀ ਆਪਣੇ ਆਲੇ ਦੁਆਲੇ ਕਿਸੀ ਬਾਲ ਵਿਆਹ ਦਾ ਪਤਾ ਲਗਦਾ ਹੈ ਤਾਂ ਤੁਰੰਤ ਬਾਲ ਹੈਲਪਲਾਈਨ 1098 ਤੇ ਗੁਪਤ ਸੂਚਨਾ ਦੇ ਸਕਦਾ ਹੈ ਅਤੇ ਕਮਰਾ ਨੰ 311 ਤੀਜੀ ਮੰਜਿਲ ਜਿਲ੍ਹਾ ਪ੍ਰਬੰਧਕੀ ਕਂਪਲੈਕਸ ਤਰਨ ਤਾਰਨ ਵਿਖੇ ਵੀ ਸੂਚਨਾ ਦਿਤੀ ਜਾ ਸਕਦੀ ਹੈ I ਸੂਚਨਾ ਦੇਣ ਵਾਲੇ ਦੀ ਜਾਣਕਾਰੀ ਗੁਪਤ ਰਖੀ ਜਾਂਦੀ ਹੈ I ਟੀਮ ਵਿੱਚ ਮਿਸ ਅੰਜੂ ਸਿਗਲਾ,ਬਾਲ ਸੁਰੱਖਿਆ ਅਫਸਰ(ਆਈ.ਸੀ.), ਅੰਜਲੀ ਸ਼ਰਮਾ, ਟੀਮ ਮੈਂਬਰ ਚਾਇਲਡਲਾਈਨ, ਵਿਰੇੰਦਰ ਕੌਰ ਟੀਮ ਮੈਂਬਰ ਚਾਇਲਡਲਾਈਨ, ਪੁਲਿਸ ਮੁਲਾਜਮ ਅਤੇ ਪਿੰਡ ਦੇ ਮੋਹਤਵਾਰ ਹਾਜਰ ਸੀ I