Close

Children were made aware at Guru Nanak Dev University Patti regarding the birth anniversary of Lala Lajpat Roy

Publish Date : 30/01/2023
ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਵਸ ਸੰਬੰਧੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੱਟੀ ਵਿਖੇ ਬੱਚਿਆਂ ਨੂੰ  ਕੀਤਾ ਗਿਆ ਜਾਗਰੂਕ
ਤਰਨ ਤਾਰਨ, 28 ਜਨਵਰੀ :
ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸ਼੍ਰੀਮਤੀ ਪ੍ਰਿਆ ਸੂਦ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀਮਤੀ ਪ੍ਰਤਿਮਾ ਅਰੋੜਾ ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਤਰਨ ਤਾਰਨ  ਵੱਲੋਂ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੱਟੀ ਵਿਖੇ ਵਕੀਲ ਸਾਹਿਬ ਅਤੇ ਪੈਰਾ ਲੀਗਲ ਵਲੰਟੀਅਰਾਂ ਰਾਹੀਂ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਵਸ ਸਬੰਧੀ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਸੈਮੀਨਾਰ ਦਾ ਆਯੋਜਿਤ ਕੀਤਾ ਗਿਆ।
 
ਇਸ ਸੈਮੀਨਾਰ ਵਿੱਚ ਸ਼੍ਰੀ ਰਵਿੰਦਰ ਸਿੰਘ ਵੋਹਰਾ ਵਕੀਲ ਅਤੇ ਸ਼੍ਰੀ ਮਲਕੀਤ ਸਿੰਘ ਪੀ. ਐਲ. ਵੀ. ਨੇ ਲਾਲਾ ਲਾਜਪਤ ਰਾਏ ਜੀ ਦੇ ਜਨਮ ਦਿਵਸ ਅਤੇ ਉਹਨਾਂ ਦੇ ਜੀਵਨ ਸਬੰਧੀ  ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਵੱਲੋਂ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਵਿੱਚ ਵਕੀਲ ਸਾਹਿਬ ਨੇ ਬੱਚਿਆਂ ਨੂੰ ਦੱਸਿਆ ਕਿ ਲਾਲਾ ਲਾਜਪਤ ਰਾਏ ਜੀ ਦਾ ਜਨਮ ਮਿਤੀ 28 ਜਨਵਰੀ 1865  ਨੂੰ ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਢੁਡੀਕੇ ਵਿਖੇ ਹੋਇਆ। ਉਹ ਮੁਨਸ਼ੀ ਰਾਧਾ ਕ੍ਰਿਸ਼ਨ ਅਤੇ ਗੁਲਾਬ ਦੇਵ ਦੇ ਸਭ ਤੋਂ ਵੱਡੇ ਪੁੱਤਰ ਸਨ। ਉਹਨਾਂ ਦੇ ਪਿਤਾ ਅਗਰਵਾਲ ਬਾਣੀਆ  ਜਾਤੀ ਦੇ ਸਨ। ਆਪਣੀ ਮਾਤਾ ਪਾਸੋਂ ਉਹਨਾਂ ਬਹੁਤ ਨੈਤਿਕ ਗੁਣ ਪ੍ਰਾਪਤ ਕੀਤੇ।
 
ਵਕੀਲ ਸਾਹਿਬ ਜੀ ਨੇ ਦੱਸਿਆ ਕਿ ਲਾਲਾ ਲਾਜਪਤ ਰਾਏ ਨੇ 1880 ਵਿਚ ਕਾਨੂੰਨ ਦੇ ਅਧਿਐਨ ਲਈ ਸਰਕਾਰੀ ਕਾਲਜ, ਲਾਹੌਰ ਵਿਚ ਦਾਖਲਾ ਲਿਆ। ਕਾਲਜ ਜੀਵਨ ਦੇ ਦੌਰਾਨ ਹੀ ਉਹਨਾ ਦਾ ਸੰਪਰਕ ਲਾਲਾ ਹੰਸ ਰਾਜ ਅਤੇ ਪੰਡਤ ਗੁਰੂ ਦੱਤ ਜਿਹੇ ਦੇਸ਼ ਭਗਤਾਂ ਅਤੇ ਆਜ਼ਾਦੀ ਦੇ ਘੁਲਾਟੀਆਂ ਨਾਲ ਹੋਇਆ। ਇਹ ਤਿੰਨੇ ਮਿੱਤਰ ਬਣ ਗਏ ਅਤੇ ਇਹਨਾਂ ਨੇ ਸਵਾਮੀ ਦਯਾ ਨੰਦ ਸਰਸਵਤੀ ਦੁਆਰਾ ਸਥਾਪਤ ਆਰਿਆ ਸਮਾਜ ਦੀ ਮੈਂਬਰਸ਼ਿਪ ਗ੍ਰਹਿਣ ਕਰ ਲਈ। ਇਹਨਾਂ ਨੇ 1885 ਵਿਚ  ਲਾਹੌਰ ਤੋਂ ਆਪਣੀ ਵਕਾਲਤ ਦੀ ਪਰੀਖਿਆ ਪਾਸ ਕਰਨ ਉਪਰੰਤ ਹਿਸਾਰ ਵਿਚ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ। ਵਕਾਲਤ ਕਰਨ ਦੇ ਨਾਲ ਨਾਲ ਇਹਨਾਂ ਦੇ ਦਯਾ ਨੰਦ ਕਾਲਜ ਲਈ ਫੰਡ ਵੀ ਇਕੱਠੇ ਕੀਤੇ, ਆਰਿਆ ਸਮਾਜ ਦੇ ਸਮਾਰੋਹਾ ਵਿਚ ਭਾਗ ਲਿਆ ਅਤੇ ਕਾਂਗਰਸ ਦੀਆਂ ਸਰਗਰਮੀਆਂ ਵਿਚ ਵੀ ਵੱਧ ਚੜ੍ਹ ਕੇ ਹਿੰਸਾ ਲਿਆ। ਲਾਲਾ ਲਾਜਪਤ ਰਾਏ  ਜੀ ਹਿਸਾਰ ਨਗਰ ਪਾਲਿਕਾ ਦੇ ਮੈਂਬਰ ਚੁਣੇ ਗਏ ਅਤੇ ਬਾਅਦ ਵਿਚ ਇਹਨਾਂ ਨਗਰ ਪਾਲਿਕਾ ਦੇ ਸਕੱਤਰ ਦਾ ਅਹੁੱਦਾ ਸੰਭਾਲਿਆ 1892 ਵਿੱਚ ਲਾਹੌਰ ਆ ਗਏ।
 
ਵਕੀਲ ਸਾਹਿਬ ਜੀ ਨੇ ਦੱਸਿਆ ਕਿ ਲਾਲਾ ਜੀ ਦਾ ਵਿਸ਼ਵਾਸ ਸੀ ਕਿ ਭਾਰਤ ਦੀ ਸਥਿਤੀ ਬਾਰੇ ਸੰਸਾਰ ਨੂੰ ਜਾਣੂ ਕਰਾਉਣ ਲਈ ਰਾਸ਼ਟਰੀ ਮੰਤਵ ਦੀ ਖਾਤਰ ਵਿਦੇਸ਼ਾਂ ਵਿਚ ਪ੍ਰਚਾਰ ਕਰਨਾ ਜ਼ਰੂਰੀ ਸੀ ਕਿਉਂਕਿ ਆਜ਼ਾਦੀ ਦੇ ਸੰਘਰਸ਼ ਦੇ ਉਗਰ ਰੂਪ ਧਾਰਨ ਕਰ ਲਿਆ ਸੀ। ਉਹ ਇਸ ਮੰਤਵ ਲਈ ਅਪ੍ਰੈਲ, 1914 ਵਿਚ ਬਰਤਾਨੀਆ ਚਲੇ ਗਏ। ਇਸ ਸਮੇਂ ਦੇ ਦੌਰਾਨ ਪਹਿਲਾ ਵਿਸ਼ਵ ਯੁੱਧ ਆਰੰਭ ਹੋ ਗਿਆ ਅਤੇ ਉਹਨਾਂ ਲਈ ਭਾਰਤ ਵਾਪਸ ਆਉਣਾ ਮੁਸ਼ਕਿਲ ਹੋ ਗਿਆ। ਉਹ ਭਾਰਤ ਲਈ ਸਮਰੱਥਨ ਪ੍ਰਾਪਤ ਕਰਨ ਦੇ ਮੰਤਵ ਲਈ ਅਮਰੀਕਾ ਚਲੇ ਗਏ। ਉਹਨਾਂ ਦੇ ਉਥੇ ਇੰਡੀਅਨ ਹੋਮ ਲੀਗ ਸੋਸਾਇਟੀ ਆਫ਼ ਅਮਰੀਕਾ ਸਥਾਪਤ ਕੀਤੀ ਅਤੇ ਯੰਗ ਇੰਡੀਆ ਨਾ ਦੀ ਪੁਸਤਕ ਲਿਖੀ, ਪੁਸਤਕ ਵਿਚ ਭਾਰਤ ਵਿਚ ਬਰਤਾਨਵੀਂ ਸ਼ਾਸਨ ਦੀ ਸਖਤ ਆਲੋਚਨਾ ਕੀਤੀ ਗਈ ਅਤੇ ਇੰਜ ਪੁਸਤਕ ਛੱਪਣ ਤੋਂ ਪਹਿਲਾਂ ਹੀ ਬਰਤਾਨੀਆਂ ਅਤੇ ਭਾਰਤ ਵਿਚ ਇਸ ਤੇ ਪਾਬੰਦੀ ਲਗਾ ਦਿੱਤੀ ਗਈ। ਉਹ ਪਹਿਲਾ ਵਿਸ਼ਵ ਯੁੱਧ ਦੀ ਸਮਾਪਤੀ ਤੋਂ ਬਾਅਦ 1920 ਵਿਚ ਹੀ ਭਾਰਤ ਵਾਪਸ ਆ ਸਕੇ।
1928 ਵਿਚ ਬਰਤਾਨਵੀਂ ਸਰਕਾਰ ਨੇ ਸੰਵਿਧਾਨਕ ਸੁਧਾਰਾਂ ਤੇ ਵਿਚਾਰ ਕਰਨ ਲਈ ਭਾਰਤ ਵਿਚ ਸਾਈਮਨ ਕਮਿਸ਼ਨ ਭੇਜਣ ਦਾ ਫ਼ੈਸਲਾ ਕੀਤਾ। ਕਮਿਸ਼ਨ ਵਿਚ ਕਿਸੇ ਭਾਰਤੀ ਮੈਂਬਰ ਨੂੰ ਸ਼ਾਮਲ ਨਾ ਕੀਤਾ ਗਿਆ। ਇਸ ਨਾਲ ਭਾਰਤੀਆਂ ਵਿੱਚ ਭਾਰੀ ਰੋਸ ਵਿਆਪਤ ਹੋਇਆ। 1928 ਵਿਚ ਜਦੋਂ ਸਾਇਮਨ ਕਮਿਸ਼ਨ ਭਾਰਤ ਆਇਆ ਤਾਂ ਸਾਰੇ ਭਾਰਤ ਵਿੱਚ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਲਾਲਾ ਲਾਜਪਤ ਰਾਏ ਨੇ ਸਾਈਮਨ ਕਮਿਸ਼ਨ ਦੇ ਵਿਰੁੱਧ ਕਿ ਰੋਸ ਜਲੂਸ ਦੀ ਆਪ ਅਗਵਾਈ ਕੀਤੀ। ਜਦੋਂ ਕਿ ਇਹ ਜਲੂਸ ਪੂਰਣ ਰੂਪ ਵਿਚ ਸ਼ਾਤੀਪੂਰਣ ਸੀ, ਪਰੰਤੂ ਬਰਤਾਨੀਆਂ ਨੇ ਜਲੂਸ ਤੇ ਜ਼ਬਰਦਸਤ ਲਾਠੀਚਾਰਜ ਕੀਤਾ। ਲਾਲਾ ਲਾਜਪਤ ਰਾਏ ਨੂੰ ਸਿਤ ਤੇ ਸਖਤ ਸੱਟਾਂ ਲੱਗੀਆਂ ਅਤੇ 17 ਨਵੰਬਰ, 1928 ਨੂੰ ਸਵਰਗਵਾਸ ਹੋ ਗਏ।
 
ਜਿਆਦਾ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1968 ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਦੇ ਨੰਬਰ 01852-223291 ਤੋਂ ਜਾਣਕਾਰੀ ਲਈ ਜਾ ਸਕਦੀ ਹੈ।