• Social Media Links
  • Site Map
  • Accessibility Links
  • English
Close

Children’s Day was celebrated by District Child Protection Unit and Child Welfare Committee Tarn Taran

Publish Date : 15/11/2022

ਜਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਤਰਨਤਾਰਨ ਵਲੋਂ ਬਾਲ ਦਿਵਸ ਮਨਾਇਆ ਗਿਆ

ਅਜ ਮਿਤੀ 14.11.22 ਬਾਲ ਦਿਵਸ ਮੋਕੇ ਤੇ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਅਤੇ ਬਾਲ ਭਲਾਈ ਕਮੇਟੀ ਤਰਨਤਾਰਨ ਵਲੋਂ ਸਮਰਪਣ ਸਪੈਸ਼ਲ ਸਕੂਲ ਤਰਨ ਤਾਰਨ ਵਿਖੇ ਸਪੈਸ਼ਲ ਬੱਚਿਆਂ ਨਾਲ ਬਾਲ ਦਿਵਸ ਮਨਾਇਆ ਗਿਆ ਜਿਸ ਦੇ ਮੁੱਖ ਮਹਿਮਾਨ ਮਾਨਯੋਗ ਸ਼੍ਰੀ ਮਤੀ ਪ੍ਰਤਿਮਾ ਅਰੋੜਾ, ਸੱਕਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤਰਨ ਤਾਰਨ ਸਨ I ਇਸ ਮੋਕੇ ਤੇ ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਵਲੋਂ ਸਮਰਪਣ ਸਕੂਲ ਵਿਖੇ ਪੜ ਰਹੇ ਸਪੇਸ਼ਲ ਬੱਚਿਆਂ ਦੀ ਖੇਡ ਗਤਿਵਿਧਿਆਂ ਕਰਵਾਇਆ ਅਤੇ ਵਿਜੇਤਾ ਬੱਚਿਆਂ ਨੂੰ  ਇਨਾਮ ਵੀ ਵੰਡੇ ਗਏ I ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਨੇ ਪਤਰਕਾਰਾ ਨਾਲ ਗਲ ਕਰਦੇ ਹੋਏ ਦੱਸਿਆ ਕੀ ਇਨ੍ਹਾਂ ਬੱਚਿਆਂ ਵਿੱਚ ਵੀ ਖਾਸ ਪ੍ਰਤਿਭਾ ਹੁੰਦੀ ਹੈ ਬਸ ਸਾਨੂ ਉਸ ਪ੍ਰਤਿਭਾ ਨੂੰ ਸਮਝਣ ਦੀ ਲੋੜ ਹੈ ਇਹ ਬੱਚੇ ਤਰਸ ਦੇ ਮੋਹਤਾਜ ਨਹੀ ਬਲਕਿ ਇਨ੍ਹਾ ਨੂੰ ਪਿਆਰ ਅਤੇ ਸਹਾਰੇ ਦੀ ਲੋੜ ਹੈ I ਕੁਝ ਲੋਕਾਂ ਦੀ ਨਕਾਰਾਤਮਕ ਸੋਚ ਕਰਕੇ ਹੀ ਇਨ੍ਹਾਂ ਬੱਚਿਆਂ ਨੂੰ ਅਗੇ ਆਉਣ ਦਾ ਮੋਕਾ ਨਹੀ ਮਿਲਦਾ I  ਸਮਰਪਣ ਸਪੇਸ਼ਲ ਸਕੂਲ ਦੇ ਮੁਖੀ ਮੇਡਮ ਅਮਨਪ੍ਰੀਤ ਕੌਰ ਨੇ ਇਨ੍ਹਾਂ ਬੱਚਿਆਂ ਦੀ ਪ੍ਰਤਿਭਾ ਅਤੇ ਲੋੜਾਂ ਨੂੰ ਸਮਝਿਆ ਅਤੇ ਆਜ ਇਨ੍ਹਾਂ ਦੇ ਸਕੂਲ ਦੇ ਇਹ ਬੱਚੇ ਰਾਜ ਅਤੇ ਕੋਮੀ ਪਧਰ ਤੇ ਕਈ ਮੈਡਲ ਹਾਸਿਲ ਕਿਰ ਰਹੇ ਹਨ I ਅੱਜ ਦੇ ਇਸ ਸਮਾਗਮ ਮੋਕੇ ਤੇ ਸ਼੍ਰੀ ਮਤੀ ਅਮਨਪ੍ਰੀਤ ਕੌਰ, ਚੇਅਰਮੈਨ ਬਾਲ ਭਲਾਈ ਕਮੇਟੀ , ਸ਼੍ਰੀ ਮਤੀ ਸਰਬਜੀਤ ਕੌਰ, ਮੈਂਬਰ ਬਾਲ ਭਲਾਈ ਕਮੇਟੀ, ਸੁਖਮਨਜੀਤ ਸਿੰਘ ਬਾਲ ਸੁਰੱਖਿਆ ਅਫਸਰ, ਅਤੇ ਹਰਪ੍ਰੀਤ ਸਿੰਘ, ਅਤੇ ਹੋਰ ਚਾਇਲਡ ਲਾਈਨ 1098 ਤਰਨ ਤਾਰਨ ਦੇ ਟੀਮ ਮੈਂਬਰ ਹਾਜਰ ਰਹੇ I ਬੱਚਿਆਂ ਨੂੰ ਮਿਠਾਈਆਂ ਅਤੇ ਗਿਫਟ ਤੇ ਮੈਡਲ ਵੀ ਵੰਡੇ ਗਏ I ਸ਼੍ਰੀ ਰਾਜੇਸ਼ ਕੁਮਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਤਰਨਤਾਰਨ ਨੇ ਦਸਿਆਂ ਕੀ ਇਸ ਬਾਲ ਦਿਵਸ ਦੀ ਲੜੀ ਵਿੱਚ ਸਾਰੇ ਜਿਲ੍ਹੇ ਵਿੱਚ ਮਾਨਯੋਗ ਸ਼੍ਰੀ ਮਤੀ ਮਾਧਵੀ ਕਟਾਰੀਆ, ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਜਿਲ੍ਹੇ ਵਿੱਚ “ਉਡਾਰੀਆਂ” ਥੀਮ ਤਹਿਤ ਆਂਗਨਵਾੜੀ ਸੇੰਟਰਾਂ ਵਿੱਚ ਬਾਲ ਸਪਤਾਹ ਦਾ ਵੀ ਆਗਾਜ ਕੀਤਾ ਗਿਆ ਹੈ ਜਿਸ ਵਿੱਚ ਬਾਲ ਅਧਿਕਾਰਾਂ ਅਤੇ ਕਾਨੂੰਨ ਬਾਰੇ ਜਾਗਰੂਕਤਾ ਪ੍ਰੋਗਰਾਮ, ਆਂਗਨਵਾੜੀ ਸੇੰਟਰਾਂ ਵਿੱਚ ਬੱਚਿਆਂ ਡੀ ਵਖ ਵਖ ਖੇਡ ਗਤਿਵਿਧਿਆਂ, ਬੱਚਿਆਂ ਨੂੰ ਆਪਣੇ ਪਰਿਵਾਰ ਦੇ ਰਿਸ਼ਤਿਆਂ ਦੀ ਪਹਿਚਾਨ ਕਰਵਾਉਣਾ, ਬਾਲ ਮਿਤਰ ਪਿੰਡ, ਬਾਲ ਵਿਕਾਸ ਮੇਲਾ ਜਿਹਾ ਗਤਿਵਿਧਿਆਂ ਕੀਤੀਆਂ ਜਾਣੀਆਂ ਹਨ ਜੋ ਕੀ ਮਿਤੀ 14.11.22 ਤੋਂ 20.11.22 ਤੱਕ ਕੀਤੀਆਂ ਜਾਣੀਆਂ ਹਨ I ਬਾਲ ਸਪਤਾਹ “ਉਡਾਰੀਆਂ” ਥੀਮ ਤਹਿਤ ਅਜ ਜਿਲ੍ਹੇ ਦੀ 1132 ਆਂਗਨਵਾੜੀ ਸੇੰਟਰਾਂ ਵਿੱਚ ਫੇੰਸੀ ਡ੍ਰੇਸ ਪ੍ਰੋਗਰਾਮ ਅਤੇ ਜਾਗਰੂਕਤਾ ਪ੍ਰੋਗਰਾਮ ਕੀਤੇ ਗਏ I