Close

Civil Surgeon Dr. Rohit Mehta formally launches Pneumococcal Conjugate (PCV) Vaccine

Publish Date : 26/08/2021
Civil Surgeon

ਸਿਵਲ ਸਰਜਨ ਡਾ. ਰੋਹਿਤ ਮਹਿਤਾ ਵੱਲੋਂ ਨਿਊਮੋਕੋਕਲ ਕੰਜੂਗੇਟ (ਪੀ. ਸੀ. ਵੀ.) ਵੈਕਸੀਨ ਦੀ ਰਸਮੀ ਸ਼ੁਰੂਆਤ
ਤਰਨ ਤਾਰਨ, 25 ਅਗਸਤ :
ਸਿਵਲ ਸਰਜਨ ਤਰਨ ਤਾਰਨ ਡਾ. ਰੋਹਿਤ ਮਹਿਤਾ ਵੱਲੋਂ ਅੱਜ ਸਿਵਲ ਹਸਪਤਾਲ ਪੀ. ਪੀ. ਯੂਨਿਟ ਤਰਨ ਤਾਰਨ ਵਿਖੇ ਬੱਚਿਆਂ ਨੂੰ ਨਿਊਮੋਕੋਕਲ ਵੈਕਸੀਨ ਲਗਾਏ ਜਾਣ ਦੀ ਰਸਮੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਨਿਊਮੋਕੋਕਲ ਨਿਊਮੋਨੀਆ ਦੀ ਬਿਮਾਰੀ ਤੋਂ ਬਚਾਉਣ ਲਈ ਕੌਮੀ ਟੀਕਾਕਰਨ ਪ੍ਰੋਗਰਾਮ ਵਿੱਚ ਨਿਊਮੋਕੋਕਲ ਕੰਜੂਗੇਟ ਵੈਕਸੀਨ ਨੂੰ ਸ਼ਾਮਿਲ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਹੁਣ ਤੱਕ ਪ੍ਰਾਈਵੇਟ ਹਸਪਤਾਲਾਂ ਵਿੱਚ ਮਿਲਣ ਵਾਲੀ ਇਹ ਵੈਕਸੀਨ ਅੱਜ ਤੋਂ ਸਿਹਤ ਵਿਭਾਗ ਦੇ ਕੌਮੀ ਟੀਕਾਕਰਨ ਪ੍ਰੋਗਰਾਮ ਦਾ ਹਿੱਸਾ ਬਣੇਗੀ।ਇਸ ਦੇ ਤਹਿਤ ਬੱਚਿਆਂ ਨੂੰ ਇੱਕ ਸਾਲ ਦੇ ਅੰਦਰ ਨਿਊਮੋਕੋਕਲ ਕੰਜੂਗੇਟ (ਪੀ. ਸੀ. ਵੀ). ਵੈਕਸੀਨ ਦੀਆਂ ਤਿੰਨ ਵਾਰ ਲਗਾਈ ਜਾਵੇਗੀ ਤਾਂ ਜੋ ਨਿਊਮੋਕੋਕਲ ਨਿਊਮੋਨੀਆ ਜਿਹੀ ਜਾਨਲੇਵਾ ਬਿਮਾਰੀ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਨਿਊਮੋਕੋਕਲ ਬੈਕਟੀਰੀਆ ਦੇ ਕਾਰਨ ਹੋਣ ਵਾਲੀ ਬਿਮਾਰੀਆਂ ਦਾ ਇੱਕ ਸਮੂਹ ਹੈ,ਜੋ ਕਿ ਬੱਚਿਆਂ ਅਤੇ ਬਜ਼ੁਰਗਾਂ ਨੂੰ ਪ੍ਰਭਾਵਿਤ ਕਰਦਾ ਹੈ।ਇਸ ਬਿਮਾਰੀ ਦੀ ਚਪੇਟ ਵਿੱਚ ਆਉਣ ਵਾਲੇ ਬੱਚੇ ਆਮ ਤੌਰ ਤੇ ਨਿਊਮੋਨੀਆ ਪ੍ਰਭਾਵਿਤ ਹੋ ਜਾਂਦੇ ਹਨ।ਇਸ ਨਾਲ ਫੇਫੜਿਆਂ ਵਿੱਚ ਜਲਨ ਹੋਣ ਲਗਦੀ ਹੈ ਅਤੇ ਪਾਣੀ ਭਰ ਜਾਂਦਾ ਹੈ। ਇਸ ਬਿਮਾਰੀ ਕਾਰਨ ਖਾਂਸੀ ਆਉਂਦੀ ਹੈ ਅਤੇ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ,ਜੋ ਕਿ ਜਾਨਲੇਵਾ ਹੋ ਸਕਦੀ ਹੈ।
ਉਨ੍ਹਾਂ ਕਿਹਾ ਕਿ ਗੰਭੀਰ ਨਿਊਮੋਕੋਕਲ ਬਿਮਾਰੀ ਦਾ ਸਭ ਤੋਂ ਜਿਆਦਾ ਖਤਰਾ ਬੱਚਿਆਂ ਨੂੰ ਪਹਿਲੇ ਸਾਲ ਵਿੱਚ ਹੁੰਦਾ ਹੈ ਅਤੇ ਇਹ ਖਤਰਾ 24 ਮਹੀਨੇ ਤੱਕ ਬਣ ਸਕਦਾ ਹੈ।ਇਸ ਨਾਲ ਆਮ ਲੱਛਣ ਬੁਖਾਰ, ਦਰਦ ਤੇ ਕੰਨ ਵਿੱਚ ਰਿਸਾਵ, ਨੱਕ ਬੰਦ ਹੋਣਾ, ਨੱਕ ਵਿੱਚੋਂ ਰਿਸਾਵ, ਖਾਂਸੀ, ਸਾਹ ਤੇਜ ਆਉਣਾ,ਸਾਹ ਲੈਣ ਵਿੱਚ ਪ੍ਰੇਸ਼ਾਨੀ ਤੇ ਛਾਤੀ ਜਾਮ ਹੋਣਾ,ਦੌਰੇ ਪੈਣਾ, ਗਰਦਨ ਆਕੜਨਾ ਅਤੇ ਸਦਮਾ ਲੱਗ ਜਾਣਾ ਸ਼ਾਮਿਲ ਹੈ।
ਇਸ ਦੌਰਾਨ ਜਿਲ੍ਹਾ ਟੀਕਾਕਰਨ ਅਫਸਰ ਡਾ. ਵਰਿੰਦਰਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਵੈਕਸੀਨ ਬੱਚਿਆਂ ਨੂੰ ਨਿਊਮੋਕੋਕਲ ਬਿਮਾਰੀ ਤੋਂ ਬਚਾਏਗੀ।ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਇਹ ਵੈਕਸੀਨ ਪਹਿਲਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਲਗਾਈ ਜਾ ਰਹੀ ਹੈ ਜੋ ਕਿ ਬਹੁਤ ਮਹਿੰਗੀ ਹੈ ਤੇ ਹੁਣ ਇਹ ਕੌਮੀ ਟੀਕਾਕਰਨ ਪ੍ਰੋਗਰਾਮ ਅਧੀਨ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਉਪਲੱਬਧ ਹੋਵੇਗੀ। ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ ਇੱਕ ਹੋਰ ਸਾਰਥਕ ਪਹਿਲ ਕਰਦਿਆਂ ਸਰਕਾਰ ਵੱਲੋਂ ਇਸ ਟੀਕੇ ਨੂੰ ਰੁਟੀਨ ਟੀਕਾਕਰਨ ਵਿੱਚ ਸ਼ਾਮਿਲ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਜਿਲ੍ਹੇ ਅੰਦਰ ਅੱਜ ਤੋਂ ਜਿਲ੍ਹਾ ਹਸਪਤਾਲ , ਸੀਐਚਸੀਜ, ਪੀ.ਐਚ ਸੀ. ਅਤੇ ਸਿਹਤ ਤੇ ਤੰਦਰੁਸਤੀ ਕੇਂਦਰਾਂ ਵਿਖੇ ਲੱਗਣ ਵਾਲੇ ਮਮਤਾ ਦਿਵਸ ਮੋਕੇ ਇਸ ਦੀ ਪਹਿਲੀ ਖੁਰਾਕ ( ਸਿਰਫ 06 ਹਫਤੇ) ਦੇ ਬੱਚੇ ਤੋਂ ਰੁਟੀਨ ਟੀਕਾਕਰਨ ਦੇ ਨਾਲ ਸ਼ੁਰੂ ਕੀਤੀ ਜਾ ਰਹੀ ਹੈ।ਉਹਨਾਂ ਅਪੀਲ ਕੀਤੀ ਕਿ ਬੱਚਿਆਂ ਦੇ ਮਾਪਿਆਂ ਵੱਲੋਂ ਇਸ ਗੱਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਕਿ ਇਸ ਟੀਕੇ ਦੀ ਪਹਿਲੀ ਖੁਰਾਕ 06 ਹਫਤੇ (ਡੇਢ ਮਹੀਨੇ) ਤੇ ਦੂਜੀ ਖੁਰਾਕ 14 ਹਫਤੇ ਮਹੀਨੇ (ਸਾਢੇ ਤਿੰਨ ਮਹੀਨੇ) ਤੇ ਅਤੇ 09 ਮਹੀਨੇ ਤੇ ਤੀਜੀ ਖੁਰਾਕ ਬੂਸਟਰ ਡੋਜ਼ ਵਜੋਂ ਦਿੱਤੀ ਜਾਵੇਗੀ।ਇਸ ਮੌਕੇ ਤੇ ਐਸ. ਐਮ. ਓ. ਸਿਵਲ ਹਸਪਤਾਲ ਤਰਨ ਤਾਰਨ ਡਾ. ਸਵਰਨਜੀਤ ਧਵਨ ਅਤੇ ਦਫ਼ਤਰ ਦਾ ਹੋਰ ਸਟਾਫ ਮੌਜ਼ੂਦ ਸੀ ।